Wednesday, March 11, 2026

ਨਵਜੋਤ ਚਾਨਾ ਦਾ ਹੁਸ਼ਿਆਰਪੁਰ ਪਹੁੰਚਣ ‘ਤੇ ਜ਼ਿਲ੍ਹਾ ਜੂਡੋ ਐਸੋਸੀਏਸ਼ਨ ਵੱਲੋਂ ਸਨਮਾਨ

PPN0807201507

ਹੁਸ਼ਿਆਰਪੁਰ, 8 ਜੁਲਾਈ (ਸਤਵਿੰਦਰ ਸਿੰਘ) – ਅਮਰੀਕਾ ਦੇ ਸ਼ਹਿਰ ਬਰਜੀਨੀਆ ਵਿਖੇ 27 ਜੂਨ ਤੋਂ 5 ਜੁਲਾਈ ਤੱਕ ਹੋਈਆਂ ਵਿਸ਼ਵ ਪੁਲਿਸ ਖੇਡਾਂ ਦੇ 60 ਕਿੱਲੋ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤ ਕੇ ਆਉਣ ਵਾਲੇ ਨਵਜੋਤ ਚਾਨਾ ਦਾ ਅੱਜ ਹੁਸ਼ਿਆਰਪੁਰ ਵਿਖੇ ਪਹੁੰਚਣ ‘ਤੇ ਜ਼ਿਲ੍ਹਾ ਜੂਡੋ ਐਸੋਸੀਏਸ਼ਨ ਵੱਲੋਂ ਇਨਡੋਰ ਸਟੇਡੀਅਮ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਵਿੱਚ ਐਸ.ਪੀ. ਨਰੇਸ਼ ਡੋਗਰਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਨਵਜੋਤ ਚਾਨਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ ਕਰਦਿਆਂ ਕਿਹਾ ਕਿ ਖੇਡਾਂ ਰਾਹੀਂ ਦੇਸ਼ ਅਤੇ ਹੁਸ਼ਿਆਰਪੁਰ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਉਹ ਵੀ ਜੂਡੇ ਦੇ ਖਿਡਾਰੀ ਰਹਿ ਚੁੱਕੇ ਹਨ ਅਤੇ ਇਸੇ ਸਟੇਡੀਅਮ ਵਿੱਚ ਉਨ੍ਹਾਂ ਨੇ ਜੂਡੇ ਖੇਡ ਦੀ ਸ਼ੁਰੂਆਤ ਕੀਤੀ ਸੀ।ਇਸ ਮੌਕੇ ਜ਼ਿਲ੍ਹਾ ਜੂਡੋ ਐਸਸੀਏਸ਼ਨ ਦੇ ਪ੍ਰਧਾਨ ਅਮਿਤ ਗੋਇਲ, ਸ੍ਰੀ ਪਰਮਜੀਤ ਸਿੰਘ ਸਚਦੇਵਾ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।ਨਵਜੋਤ ਚਾਨਾ ਦੇ ਕੋਚ ਸੁਰਿੰਦਰ ਸਿੰਘ ਸੋਢੀ ਐਸ.ਏ.ਆਈ ਨੇ ਇਸ ਮੌਕੇ ‘ਤੇ ਜੂਡੋ ਐਸੋਸੀਏਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਨਵਜੋਤ ਚਾਨਾ ਦੇ ਪਿਤਾ ਪਾਲ ਸਿੰਘ, ਮਾਤਾ ਬਲਵੀਰ ਕੌਰ ਅਤੇ ਉਸ ਦੀ ਧਰਮ ਪਤਨੀ ਨਵਜੀਤ ਕੌਰ ਨੂੰ ਵਧਾਈ ਦਿੱਤੀ।
ਜ਼ਿਲ੍ਹਾ ਖੇਡ ਅਫ਼ਸਰ ਵਿਜੇ ਕੁਮਾਰ, ਰਿਟਾ: ਬਾਲੀਵਾਲ ਕੋਚ ਕੁਲਦੀਪ ਸਿੰਘ, ਜਨਰਲ ਸਕੱਤਰ ਜੂਡੋ ਐਸੋਸੀਏਸ਼ਨ ਹਰਕੀਰਤ ਸਿੰਘ, ਐਸ.ਪੀ. ਨਰੇਸ਼ ਡੋਗਰਾ ਦੀ ਧਰਮ ਪਤਨੀ ਆਰਤੀ ਡੋਗਰਾ, ਜਸਪ੍ਰੀਤ ਕੌਰ, ਵਿਸ਼ਾਲ ਅਰੋੜਾ, ਡਾ: ਅੰਜੂ ਤਿਵਾੜੀ, ਰਾਗਨੀ ਤੋਮਰ, ਮਮਤਾ ਕਪੂਰ, ਮੀਨਾ ਸ਼ਰਮਾ, ਰਵਿੰਦਰ ਪਾਠਕ, ਕਮਲਜੀਤ, ਕੁਲਜੀਤ ਸਿੰਘ ਚੀਮਾ, ਮਨਦੀਪ ਕੌਰ ਛਬੀ, ਰੇਨੂੰ ਸ਼ਰਮਾ, ਜਤਿੰਦਰ ਹਾਂਡਾ, ਵਿਸ਼ਾਲ ਸ਼ਰਮਾ, ਜਗਮੋਹਨ ਕੈਂਥ, ਭੁਪਿੰਦਰ ਸਿੰਘ, ਨਰੇਸ਼ ਕੁਮਾਰ, ਰਾਜਿੰਦਰ ਸਿੰਘ, ਹਰਜੰਗ, ਗੁਲਸ਼ਨ ਸਿੰਘ, ਗੌਤਮ ਸਿੰਘ ਅਤੇ ਜੂਡੋ ਖਿਡਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply