Thursday, March 12, 2026

ਰਾਜਸਥਾਨ ‘ਚ ਚੋਣਾਂ ਵਾਲੇ ਦਿਨ ਪੰਜਾਬ-ਰਾਜਸਥਾਨ ਸਰਹੱਦ ਹੋਵੇਗੀ ਸੀਲ – ਜਗਦਲੇ

ਚੋਣਾਂ ਦੇ ਮੱਦੇਨਜ਼ਰ ਪੁਲਸ ਨੇ ਪੈਸੇ ਤੇ ਨਸ਼ੇ ਦੀ ਰਿਕਵਰੀ ਅਤੇ ਵੱਡੇ ਪੱਧਰ ਤੇ ਕੀਤੀ ਭਗੌੜਿਆਂ ਦੀ ਗ੍ਰਿਫਤਾਰੀ

PPN120415
ਫਾਜਿਲਕਾ, 12 ਅਪ੍ਰੈਲ (ਵਿਨੀਤ ਅਰੋੜਾ)- ਰਾਜਸਥਾਨ ਵਿਚ 17 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਜਿਲਾ ਪੁਲਸ ਪ੍ਰਸ਼ਾਸ਼ਨ ਨੇ ਪੂਰੀ ਤਰਾਂ ਨਾਲ ਕਮਰ ਕੱਸ ਲਈ ਹੈ। ਜ਼ਿਲਾ ਪੁਲਸ ਪ੍ਰਸ਼ਾਸ਼ਨ ਵਲੋਂ ਨਸ਼ੇ, ਪੈਸੇ ਅਤੇ ਡਰ ਭੈਅ ਨਾਲ ਵੋਟਰਾਂ ਦੀ ਖਰੀਦੋ ਫਰੋਖਤ ਵਾਲਿਆਂ ਨੂੰ ਨਕੇਲ ਪਾਉਣ ਲਈ ਸਰਹੱਦਾਂ ਦੇ ਨਾਲ ਲਗਦੇ ਇਲਾਕਿਆਂ ਵਿਚ ਪੂਰੀ ਤਰਾਂ ਨਾਲ ਸਖਤ ਨਾਕਾਬੰਦੀ ਕੀਤੀ ਗਈ ਹੈ ਤੇ ਪੁਲਸ ਪਾਰਟੀਆਂ ਨੂੰ ਪੂਰੀ ਤਰਾਂ ਨਾਲ ਮੁਸਤੈਦ ਰਹਿਣ ਦੇ ਆਦੇਸ਼ ਦਿਤੇ ਹਨ। ਇਹ ਜਾਣਕਾਰੀ ਜਿਲਾ ਪੁਲਸ ਮੁੱਖੀ ਮੈਡਮ ਨੀਲਾਂਬਰੀ ਜਗਦਲੇ ਆਈਪੀਐਸ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਜਾਣਕਾਰੀ ਦੌਰਾਨ ਦਿਤੀ। ਇਸ ਮੌਕੇ ਉਨਾਂ ਚੋਣ ਜਾਬਤਾ ਸ਼ੁਰੂ ਹੋਣ ਤੋਂ ਲੈਕੇ ਅੱਜ ਤੱਕ ਦੀ ਪੁਲਸ ਵਲੋਂ ਕੀਤੀ ਰੀਕਵਰੀ ਬਾਰੇ ਵੀ ਜਾਣਕਾਰੀ ਦਿਤੀ।ਜਾਣਕਾਰੀ ਦਿੰਦਿਆਂ ਮੈਡਮ ਜਗਦਲੇ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿਚ ਰਾਜਸਥਾਨ ਅਤੇ ਪੰਜਾਬ ਦੇ ਬਾਰਡਰ ਨੂੰ ਪੂਰੀ ਤਰਾਂ ਸੀਲ ਕਰਕੇ ਲੋਕ ਸਭਾ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣਗੀਆਂ।ਜ਼ਿਲੇ ਦੇ ਨਾਲ ਲਗਦੀਆਂ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਤੇ ਹਨੂੰਮਾਨਗੜ ਦੀਆਂ ਸਰਹੱਦਾਂ ਤੇ ਪੁਲਸ ਪਾਰਟੀਆਂ ਨੂੰ ਮੁਸਤੈਦ ਰਹਿ ਕੇ ਡਿਊਟੀ ਕਰਨ ਤੇ ਹਰ ਤਰਾਂ ਦੀ ਤਿੱਖੀ ਰੱਖਣ ਦੇ ਆਦੇਸ਼ ਦਿਤੇ। ਉਨਾਂ ਦੱਸਿਆ ਕਿ ਜਿਲੇ ਦੇ ਦੋ ਐਸਪੀ ਰੈਂਕ ਦੇ ਅਧਿਕਾਰੀਆਂ ਐਸਪੀ ਅਬੋਹਰ ਕੁਲਦੀਪ ਕੁਮਾਰ ਤੇ ਐਸਪੀ (ਡੀ) ਗੁਰਮੀਤ ਸਿੰਘ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜਿਲਾ ਪੁਲਸ ਵਲੋਂ ਵੱਡੀ ਪੱਧਰ ਤੇ ਰਿਕਵਰੀ ਵੀ ਕੀਤੀ ਗਈ ਹੈ। ਜਿਸ ਵਿਚ 24 ਲੱਖ 12 ਹਜ਼ਾਰ ਰੁਪਏ, ਹੈਰੋਇਨ 27 ਕਿਲੋ 902 ਗ੍ਰਾਮ, ਅਫੀਮ 18 ਕਿਲੋ 340 ਗ੍ਰਾਮ, ਸਮੈਕ 80 ਗ੍ਰਾਮ, ਚੂਰਾ ਪੋਸਤ 646 ਕਿਲੋ, ਚਰਸ 10 ਗ੍ਰਾਮ, ਗੋਲੀਆ 300, ਨਸ਼ੀਲੀ ਦਵਾਈ 65 ਬੋਤਲਾਂ, ਨਸ਼ੀਲਾ ਪਾਊਡਰ 550 ਗ੍ਰਾਮ, ਲਾਹਨ 1650 ਕਿਲੋਗ੍ਰਾਮ, 2 ਪਾਕਿਸਤਾਨੀ ਸਿਮ ਦੇ ਨਾਲ 2 ਮੋਬਾਇਲ ਫੋਨ ਤੋਂ ਇਲਾਵਾ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ।ਇਸ ਤਰਾਂ ਹੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਭਗੌੜਿਆਂ ਨੂੰ ਫੜਨ ਲਈ ਵੀ ਚਲਾਈ ਮੁਹਿੰਮ ਦੌਰਾਨ ਹੁਣ ਤੱਕ ਵੱਖ-ਵੱਖ ਕੇਸਾਂ ਵਿਚ 16 ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਸ਼੍ਰੀ ਜਗਦਲੇ ਨੇ ਦੱਸਿਆ ਕਿ ਰਾਜਸਥਾਨ ਦੀ ਸਰਹੱਦ ਨਾਲ ਲਗਦੇ ਥਾਣਿਆਂ ਅਧੀਨ ਆਉਂਦੇ 15 ਥਾਵਾਂ ਦੀ ਨਿਸ਼ਾਨਦੇਹੀ ਕਰ ਕੇ ਪੂਰੀ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਰਾਜਸਥਾਨ ਵਿਚ 17 ਅਪ੍ਰੈਲ ਨੂੰ ਪੈਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਰਹੱਦ ਨਾਲ ਲੱਗਦੇ ਪਿੰਡਾਂ ਵਿਚ 15 ਅਪ੍ਰੈਲ ਦੀ ਸ਼ਾਮ ਤੋਂ 17 ਅਪ੍ਰੈਲ ਦੀ ਸ਼ਾਮ 6 ਵਜ਼ੇ ਅਤੇ 16 ਮਈ ਨੂੰ ਡਰਾਈ ਡੇਅ ਘੋਸ਼ਿਤ ਕੀਤਾ ਹੈ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply