Wednesday, July 16, 2025
Breaking News

ਅਨਾਜ ਮੰਡੀ ‘ਚ ਲੱਗੀਆਂ ਰੌਣਕਾਂ

PPN120416
ਫਾਜਿਲਕਾ, 12 ਅਪ੍ਰੈਲ (ਵਿਨੀਤ ਅਰੋੜਾ)- ਫਾਜ਼ਿਲਕਾ ਮੁੱਖ ਅਨਾਜ ਮੰਡੀ ਵਿਚ ਇਸ ਸਮੇਂ ਜਿੱਥੇ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਆਮਦ ਅੱਜ ਸ਼ੁਰੂ ਹੋ ਗਈ ਉਥੇ ਸਰੋਂ, ਜਾ, ਗੁਆਰਾ ਅਤੇ ਬਾਸਮਤੀ 1121 ਕਿਸਮ ਝੋਨੇ ਦੀ ਆਮਦ ਵੀ ਜਾਰੀ ਹੈ ਜਿਸ ਨਾਲ ਮੰਡੀ ਵਿਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਅੱਜ ਗਿਆਨ ਚੰਦ ਕਿਸਾਨ ਵਾਸੀ ਸ਼ਤੀਰ ਵਾਲਾ ਦੀ ਕਣਕ ਦੀ ਪਹਿਲੀ ਢੇਰੀ ਮੁੱਖ ਅਨਾਜ ਮੰਡੀ ਫਾਜ਼ਿਲਕਾ ਵਿਖੇ ਪੁੱਜੀ। ਕਣਕ ਵਿਚ ਨਮੀ ਹੋਣ ਕਾਰਨ ਉਸ ਨੂੰ ਖਿਲਾਰ ਦਿੱਤਾ ਗਿਆ ਹੈ। ਸਰੋਂ ਦੀ ਆਮਦ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਵੱਧ ਹੋ ਰਹੀ ਹੈ। ਹੁਣ ਤਕ 2300 ਕੁਇੰਟਲ ਸਰੋਂ ਦੀ ਆਮਦ ਮੰਡੀ ਵਿਚ ਹੋ ਚੁੱਕੀ ਹੈ। 2900 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਸਰੋ ਮੰਡੀ ਵਿਚ ਵਿੱਕ ਰਹੀ ਹੈ। ਜਾ ਦੀ ਆਮਦ 700 ਕੁਇੰਟਲ ਤਕ ਹੋ ਚੁੱਕੀ ਹੈ ਤੇ 1000 ਪ੍ਰਤੀ ਕੁਇੰਟਲ ਦੇ ਕਰੀਬ ਵਿੱਕ ਰਹੀ ਹਨ। ਗੁਵਾਰੇ ਦੀ ਆਮਦ 900 ਕੁਇੰਟਲ ਤਕ ਹੋ ਚੁੱਕੀ ਹੈ ਤੇ 4200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸੇ ਤਰਾਂ ਬਾਸਮਤੀ 1121 ਦੀ ਆਮਦ ਵੀ ਮੰਡੀ ਵਿਚ ਜਾਰੀ ਹੈ। 4200 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਬਾਸਮਤੀ 1121 ਵਿਕ ਰਿਹਾ ਹੈ। ਖੇਤਾਂ ਵਿਚ ਫ਼ਸਲਾਂ ਪੱਕ ਕੇ ਤਿਆਰ ਹੋ ਚਲੀਆਂ ਹਨ ਜਿੱਥੇ ਕਿਸਾਨ ਵਰਗ ਖ਼ੁਸ਼ ਹੋ ਕੇ ਆਪਣੀ ਫ਼ਸਲ ਦੀ ਸੰਭਾਲ ਵਿਚ ਜੁੱਟ ਗਿਆ ਹੈ ਉੱਥੇ ਮੰਡੀ ਵਿਚ ਮਜ਼ਦੂਰਾਂ ‘ਤੇ ਵੀ ਰੌਣਕਾਂ ਵੇਖਣ ਨੂੰ ਮਿਲੀਆ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਮੰਡੀ ਵਿਚ ਫ਼ਸਲ ਆਵੇਗੀ, ਉਹ ਕੰਮ ਵਿਚ ਲੱਗਣਗੇ ਤੇ ਉਨਾਂ ਦੇ ਘਰ ਦਾ ਗੁਜਾਰਾ ਚੱਲੇਗਾ। ਮੌਸਮ ਵਿਚ ਨਮੀ ਕਾਰਨ ਇਸ ਵਾਰ ਕਣਕ ਦੀ ਆਮਦ ਪਿਛਲੇ ਸਾਲਾਂ ਦੇ ਮੁਕਾਬਲੇ ਮੰਡੀਆਂ ਵਿਚ ਘੱਟ ਚੱਲ ਰਹੀ ਹੈ। ਆਉਂਦੇ ਹਫ਼ਤੇ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗ ਜਾਣਗੇ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply