Sunday, April 26, 2026

ਪੀ.ਆਰ.ਟੀ.ਸੀ ਵਲੋ’ ਸਧਾਰਨ ਬੱਸਾਂ ਲਈ ਇੱਕ ਰੋਜ਼ਾ ਬੱਚਤ ਕਾਰਡ ਹੋਵੇਗਾ ਸ਼ੁਰੂ

ਚੰਡੀਗੜ੍ਹ, 12 ਜੁਲਾਈ (ਪ.ਪ) – ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸਨ (ਪੀ.ਆਰ.ਟੀ.ਸੀ) ਨੇ ਆਪਣੀਆਂ ਸਧਾਰਣ ਬੱਸਾਂ ਲਈ ਇੱਕ ਰੋਜਾ ਬੱਚਤ ਕਾਰਡ ਸ਼ੁਰੂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਟਰਾਂਸਪੋਰਟ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ 330 ਰੁਪਏ ਦੀ ਲਾਗਤ ਵਾਲੇ ਕਾਰਡ ਨਾਲ ਇੱਕ ਯਾਤਰੀ ਇੱਕ ਦਿਨ ਵਿੱਚ 500 ਕਿਲੋਮੀਟਰ ਦਾ ਸਫਰ ਕਿਸੇ ਵੀ ਦਿੱਤੇ ਹੋਏ ਰੂਟ ‘ਤੇ ਸਫਰ ਕਰ ਸਕਦਾ ਹੈ। ਯਾਤਰੂ ਇਸ ਨੂੰ ਇੱਕ ਤੋ’ ਵੱਧ ਬੱਸਾਂ ਵਿੱਚ ਵਰਤ ਸਕਦਾ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਸਮੇ ਇੱਕ ਯਾਤਰੀ ਨੂੰ ਪੀ.ਆਰ.ਟੀ.ਸੀ ਦੀ ਸਧਾਰਨ ਬੱਸ ਵਿੱਚ 500 ਕਿਲੋਮੀਟਰ ਦਾ ਸਫਰ ਤਹਿ ਕਰਨ ਲਈ 450 ਰੁਪਏ ਖਰਚ ਕਰਨੇ ਪੈ’ਦੇ ਹਨ।ਉਨਾਂ ਦੱਸਿਆ ਕਿ ਇਸ ਬੱਚਤ ਕਾਰਡ ਨਾਲ ਯਾਤਰੂ ਦੀ ਜਿਥੇ 120 ਰੁਪਏ ਬੱਚਤ ਹੋਵੇਗੀ ਉਥੇ ਉਸ ਨੂੰ ਵੱਖ ਵੱਖ ਰੂਟਾਂ ਤੇ ਸਫਰ ਕਰਨ ਲਈ ਲੰਮੀਆਂ ਲਾਈਨਾਂ ਵਿੱਚ ਵੀ ਉਡੀਕ ਨਹੀ’ ਕਰਨ ਪਵੇਗੀ, ਜਿਸ ਨਾਲ ਉਸ ਦੇ ਸਮੇ’ ਦੀ ਬਚਤ ਹੋਵੇਗੀ।
ਬੁਲਾਰੇ ਨੇ ਦੱਸਿਆ ਕਿ ਕਾਰਪੋਰੇਸ਼ਨ ਵਲੋ’ ਸਧਾਰਣ ਬੱਸਾਂ ਲਈ ਟ੍ਰਿਪ-ਬੇਸਡ ਮਹੀਨਾਵਾਰ ਪਾਸ ਵੀ ਸ਼ੁਰੂ ਕੀਤੇ ਜਾਣਗੇ ਜਿਸ ਨਾਲ 50 ਫੀਸਦੀ ਤੱਕ ਯਾਤਰਾ ਲਾਗਤ ਘੱਟ ਜਾਵੇਗੀ।ਪਹਿਲਾਂ ਅਜਿਹੇ ਪਾਸ ਕੇਵਲ ਵਿਦਿਆਰਥੀਆਂ ਜਾਂ ਪੰਜਾਬ ਪੁਲਿਸ ਕਰਮਚਾਰੀਆਂ ਲਈ ਉਪਲਭਦ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਨਵੀ ਸਕੀਮ ਮੁਤਾਬਿਕ ਇੱਕ ਯਾਤਰੀ ਨੂੰ ਇੱਕ ਮਹੀਨੇ ਵਿੱਚ ਪਟਿਆਲਾ ਤੋ’ ਚੰਡੀਗੜ੍ਹ ਅਤੇ ਚੰਡੀਗੜ੍ਹ ਤੋ’ ਪਟਿਆਲਾ ਲਈ 4200 ਦੀ ਥਾਂ ‘ਤੇ 2800 ਰੁਪਏ ਦਾ ਭੁਗਤਾਨ ਕਰਨਾ ਪਵੇਗਾ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply