ਚੰਡੀਗੜ੍ਹ, 12 ਜੁਲਾਈ (ਪ.ਪ) – ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸਨ (ਪੀ.ਆਰ.ਟੀ.ਸੀ) ਨੇ ਆਪਣੀਆਂ ਸਧਾਰਣ ਬੱਸਾਂ ਲਈ ਇੱਕ ਰੋਜਾ ਬੱਚਤ ਕਾਰਡ ਸ਼ੁਰੂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਟਰਾਂਸਪੋਰਟ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ 330 ਰੁਪਏ ਦੀ ਲਾਗਤ ਵਾਲੇ ਕਾਰਡ ਨਾਲ ਇੱਕ ਯਾਤਰੀ ਇੱਕ ਦਿਨ ਵਿੱਚ 500 ਕਿਲੋਮੀਟਰ ਦਾ ਸਫਰ ਕਿਸੇ ਵੀ ਦਿੱਤੇ ਹੋਏ ਰੂਟ ‘ਤੇ ਸਫਰ ਕਰ ਸਕਦਾ ਹੈ। ਯਾਤਰੂ ਇਸ ਨੂੰ ਇੱਕ ਤੋ’ ਵੱਧ ਬੱਸਾਂ ਵਿੱਚ ਵਰਤ ਸਕਦਾ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਸਮੇ ਇੱਕ ਯਾਤਰੀ ਨੂੰ ਪੀ.ਆਰ.ਟੀ.ਸੀ ਦੀ ਸਧਾਰਨ ਬੱਸ ਵਿੱਚ 500 ਕਿਲੋਮੀਟਰ ਦਾ ਸਫਰ ਤਹਿ ਕਰਨ ਲਈ 450 ਰੁਪਏ ਖਰਚ ਕਰਨੇ ਪੈ’ਦੇ ਹਨ।ਉਨਾਂ ਦੱਸਿਆ ਕਿ ਇਸ ਬੱਚਤ ਕਾਰਡ ਨਾਲ ਯਾਤਰੂ ਦੀ ਜਿਥੇ 120 ਰੁਪਏ ਬੱਚਤ ਹੋਵੇਗੀ ਉਥੇ ਉਸ ਨੂੰ ਵੱਖ ਵੱਖ ਰੂਟਾਂ ਤੇ ਸਫਰ ਕਰਨ ਲਈ ਲੰਮੀਆਂ ਲਾਈਨਾਂ ਵਿੱਚ ਵੀ ਉਡੀਕ ਨਹੀ’ ਕਰਨ ਪਵੇਗੀ, ਜਿਸ ਨਾਲ ਉਸ ਦੇ ਸਮੇ’ ਦੀ ਬਚਤ ਹੋਵੇਗੀ।
ਬੁਲਾਰੇ ਨੇ ਦੱਸਿਆ ਕਿ ਕਾਰਪੋਰੇਸ਼ਨ ਵਲੋ’ ਸਧਾਰਣ ਬੱਸਾਂ ਲਈ ਟ੍ਰਿਪ-ਬੇਸਡ ਮਹੀਨਾਵਾਰ ਪਾਸ ਵੀ ਸ਼ੁਰੂ ਕੀਤੇ ਜਾਣਗੇ ਜਿਸ ਨਾਲ 50 ਫੀਸਦੀ ਤੱਕ ਯਾਤਰਾ ਲਾਗਤ ਘੱਟ ਜਾਵੇਗੀ।ਪਹਿਲਾਂ ਅਜਿਹੇ ਪਾਸ ਕੇਵਲ ਵਿਦਿਆਰਥੀਆਂ ਜਾਂ ਪੰਜਾਬ ਪੁਲਿਸ ਕਰਮਚਾਰੀਆਂ ਲਈ ਉਪਲਭਦ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਨਵੀ ਸਕੀਮ ਮੁਤਾਬਿਕ ਇੱਕ ਯਾਤਰੀ ਨੂੰ ਇੱਕ ਮਹੀਨੇ ਵਿੱਚ ਪਟਿਆਲਾ ਤੋ’ ਚੰਡੀਗੜ੍ਹ ਅਤੇ ਚੰਡੀਗੜ੍ਹ ਤੋ’ ਪਟਿਆਲਾ ਲਈ 4200 ਦੀ ਥਾਂ ‘ਤੇ 2800 ਰੁਪਏ ਦਾ ਭੁਗਤਾਨ ਕਰਨਾ ਪਵੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media