ਪੀ.ਐਚ.ਸੀ ਜੰਡਵਾਲਾ ਭੀਮੇਸ਼ਾਹ ਵਿਚ 520 ਬੱਚਿਆਂ ਤੇ 93 ਮਾਵਾਂ ਦਾ ਟੀਕਾਕਰਨ
ਫਾਜਿਲਕਾ, 16 ਜੁਲਾਈ (ਵਿਨੀਤ ਅਰੋੜਾ) -ਭਾਰਤ ਸਰਕਾਰ ਵੱਲੋਂ ਮਿਸ਼ਨ ਇੰਦਰ ਧੁਨਸ਼ ਤਹਿਤ ਦੂਜੇ ਪੜਾਅ ਅਧੀਨ ਸਿਵਲ ਸਰਜਨ ਡਾ. ਵਾਈ ਕੇ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਗਰਭਵਤੀ ਮਾਵਾਂ ਅਤੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕੀਤਾ ਗਿਆ। ਜਿਸ ਤਹਿਤ ਪੀ.ਐਚ.ਸੀ ਜੰਡਵਾਲਾ ਭੀਮੇਸ਼ਾਹ ਵਿਚ 160 ਸ਼ੈਸ਼ਨ ਲਗਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਈ.ਈ ਮਨਵੀਰ ਸਿੰਘ ਨੇ ਦੱਸਿਆ ਕਿ ਪੀ.ਐਚ.ਸੀ ਜੰਡਵਾਲਾ ਭੀਮੇਸ਼ਾਹ ਅਧੀਨ ਆਉਂਦੇ ਸਿਹਤ ਕੇਂਦਰਾਂ ਵਿਚ ਮਿਸ਼ਨ ਇੰਦਰ ਧੁਨਸ਼ ਦੇ ਦੂਜੇ ਪੜਾਅ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਜਿੰਦਰ ਸਿੰਘ ਦੀ ਅਗਵਾਈ ਵਿਚ 160 ਸ਼ੈਸ਼ਨ ਲਗਾਏ ਗਏ। ਜਿਸ ਵਿਚ 93 ਗਰਭਵਤੀ ਮਾਵਾਂ ਅਤੇ 520 ਬੱਚਿਆਂ ਦੇ ਸੰਪੂਰਨ ਟੀਕਾਕਰਨ ਕੀਤਾ ਗਿਆ।ਇਸ ਮੌਕੇ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਜਿਹੜੇ ਬੱਚਿਆਂ ਜਾਂ ਮਾਵਾਂ ਤੱਕ ਸਿਹਤ ਸੇਵਾਵਾਂ ਨਹੀਂ ਪਹੁੰਚ ਰਹੀਆਂ ਉਨ੍ਹਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਬਬੀਤਾ, ਡਾ. ਸੁਮਨਦੀਪ, ਐਸਆਈ ਸੁਮਨ ਕੁਮਾਰ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਹਾਜਰ ਸਨ।
Punjab Post Daily Online Newspaper & Print Media
