
ਨਵੀਂ ਦਿੱਲੀ, 16 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਮੈਗਾ ਜਾੱਬ ਫੇਅਰ 2015 ਆਯੋਜਿਤ ਕੀਤਾ ਗਿਆ। ਕਮੇਟੀ ਦੇ ਤਕਨੀਕੀ ਅਦਾਰੇ ਗੁਰ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲਾਜੀ ਵਿੱਖੇ ਲਗਾਏ ਗਏ ਇਸ ਨੌਕਰੀ ਮੇਲੇ ਵਿੱਚ 2300 ਨੌਕਰੀ ਦੇ ਚਾਹਵਾਨ ਲੋਕਾਂ ਵੱਲੋਂ ਪਹੁੰਚ ਕੀਤੀ ਗਈ।ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਸਿੰਘ ਚੱਢਾ ਅਤੇ ਕਾਰਜਕਾਰੀ ਜਨਰਲ ਸਕੱਤਰ ਅਮਰਜੀਤ ਸਿੰਘ ਪੱਪੂ ਨੇ ਨੌਜੁਆਨਾਂ ਵੱਲੋਂ ਇਸ ਮੇਲੇ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਦਾ ਧੰਨਵਾਦ ਵੀ ਕੀਤਾ।ਚੱਢਾ ਵੱਲੋਂ ਨੌਜੁਆਨਾ ਨੂੰ ਆਪਣੇ ਪੈਰਾਂ ਤੇ ਦੁਨਿਆਵੀ ਅਤੇ ਸਕੂਲੀ ਵਿਦਿਆ ਦੇ ਸਹਾਰੇ ਖੜਾ ਕਰਨ ਵਾਸਤੇ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਅੱਗੇ ਵੀ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੌਏ ਪੱਪੂ ਨੇ ਦਸਿਆ ਕਿ ਮੇਲੇ ਵਿੱਚ ਆਈਆਂ ਵੱਡੀਆਂ ਕੰਪਨੀਆਂ ਵੱਲੋਂ ਮੌਕੇ ਤੇ ਹੀ 274 ਨੌਜੁਆਨਾ ਨੂੰ ਨੌਕਰੀ ਦੇ ਆਫਰ ਲੈਟਰ ਵੀ ਦਿੱਤੇ ਗਏ ਹਨ।ਦਿੱਲੀ ਪੁਲਿਸ ਦੇ ਜੁਆਇੰਟ ਕਮਿਸ਼ਨਰ ਦਪਿੰਦਰ ਪਾਠਕ, ਡੀ. ਸੀ. ਪੀ. ਪੱਛਮੀ ਦਿੱਲੀ ਪੁਸ਼ਪੁਦਿੰਰ ਕੁਮਾਰ, ਐਡੀਸ਼ਨਲ ਡੀ.ਸੀ. ਪੀ. ਪੱਛਮੀ ਦਿੱਲੀ ਮੋਨਿਕਾ ਭਾਰਦੁਆਜ, ਏਸੀਪੀ ਸਮੇਂ ਸਿੰਘ ਮੀਣਾ ਅਤੇ ਹਰੀ ਨਗਰ ਥਾਣੇ ਦੇ ਐਸ.ਐਚ.ਓ. ਭਾਸ਼ਕਰ ਸ਼ਰਮਾ ਨੇ ਇਸ ਮੌਕੇ ਤੇ ਹਾਜ਼ਰੀ ਭਰਦੇ ਹੋਏ ਦਿੱਲੀ ਕਮੇਟੀ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ।ਅਦਾਰੇ ਦੇ ਮੈਨੇਜ਼ਰ ਜਸਪ੍ਰੀਤ ਸਿੰਘ ਵਿੱਕੀਮਾਨ ਅਤੇ ਡਾਇਰੈਕਟਰ ਬੀਬੀ ਰੋਮਿੰਦਰ ਕੌਰ ਰੰਧਾਵਾ ਵੱਲੋਂ ਆਏ ਹੋਏ ਸਾਰੇ ਪਤਿਵੰਤਿਆ ਨੂੰ ਜੀ ਆਇਆ ਕਿਹਾ ਗਿਆ।
Check Also
ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਆਸਟਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਹੋਇਆ ਸਮਝੌਤਾ
ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …
Punjab Post Daily Online Newspaper & Print Media