
ਛੇਹਰਟਾ, 18 ਜੁਲਾਈ (ਪ.ਪ) – ਵਿਧਾਨ ਸਭਾ ਹਲਕਾ ਪੱਛਮੀ ਦੀ ਵਾਰਡ ਨੰਬਰ 1 ਵਿਖੇ ਡੀ. ਸੀ ਸ੍ਰੀ ਪ੍ਰਦੀਪ ਸਭਰਵਾਲ ਨੇ ਵੱਖ-ਵੱਖ ਇਲਾਕਿਆ ਦਾ ਦੌਰਾ ਕੀਤਾ।ਇਸ ਮੋਕੇ ਵਾਰਡ ਕੌਂਸਲਰ ਕੋਸਲਰ ਨਿਰਭੈ ਸਿੰਘ ਫੋਜੀ ਤੇ ਇਲਾਕਾ ਨਿਵਾਸੀਆਂ ਨੇ ਸ੍ਰੀ ਸੱਭਰਵਾਲ ਨੂੰ ਕਿ ਦੱਸਿਆ ਕਿ ਉਨਾ ਦੇ ਇਲਾਕੇ ਵਿੱਚ ਨਾ ਸੀਵਰੇਜ ਸਿਸਟਮ ਤੇ ਵਾਟਰ ਸਪਲਾਈ ਸਹੀ ਹੈ ਅਤੇ ਨਾ ਹੀ ਗਲੀਆਂ ਪਕੀਆਂ ਹਨ।ਉਨਾਂ ਕਿਹਾ ਕਿ ਸਮੁੱਚੀ ਵਾਰਡ ਵਿੱਚ ਜਾਇਕਾ ਪ੍ਰਜੈਕਟ ਅਧੀਨ ਜਯੋਤੀ ਕੰਪਨੀ ਵੱਲੋ ਜੋ ਸੀਵਰੇਜ ਪਾਇਆ ਵੀ ਜਾ ਰਿਹਾ ਹੈ ਜਾ ਰਿਹਾ ਹੈ, ਪਰ ਇਹ ਕੰਪਨੀ ਪੇਮੈਟ ਸਮੇ ਅਨੁਸਾਰ ਨਹੀ ਕਰਦੀ ਜਿਸ ਕਾਰਨ ਵਿਕਾਸ ਦੇ ਕੰਮਾਂ ਵਿੱਚ ਦੇਰੀ ਹੋ ਰਹੀ ਹੈ ਤੇ ਜਿਥੇ ਸੀਵਰੇਜ ਪਾਇਆ ਗਿਆ ਹੈ, ਉਥੇ ਘਰਾਂ ਦੇ ਕੁਨੈਕਸ਼ਨ ਨਹੀ ਕੀਤੇ ਗਏ ਤੇ ਨਾ ਹੀ ਹੌਦੀਆਂ ਦੀ ਰਿਪੇਅਰ ਕੀਤੀ ਗਈ ਹੈ, ਇਸ ਕਾਰਣ ਵਾਰਡ ਵਾਸੀਆਂ ਨੂੰ ਸੀਵਰੇਜ ਸਬੰਧੀ ਮੁਸ਼ਕਲਾਂ ਪੇਸ਼ ਆ ਰਹੀਆ ਹਨ ।ਕੌਂਸਲਰ ਫੋਜੀ ਤੇ ਇਲਾਕਾ ਨਿਵਾਸੀਆਂ ਨੇ ਡੀ ਸੀ ਸਭਰਵਾਲ ਨੂੰ ਮੰਗ ਪੱਤਰ ਦਿੱਤਾ । ਜਿਸ ਵਿੱਚ ਉਨਾਂ ਨੇ ਵਾਰਡ ਨਬੰਰ 1 ਵਿੱਚ ਜਾਇਕਾ ਕੰਪਨੀ ਵਲੋਂ 8 ਇੰਚੀ ਸੀਵਰੇਜ ਦੀ ਜਗਾ ਇਕ ਫੁੱਟ ਵਾਲਾ ਸਵਰੇਜ ਪਾਉਣ, ਮਾਤਾ ਰਾਣੀ ਮੰਦਿਰ ਦੇ ਨਜਦੀਕ ਬਲਾਕ ਹੋਏ ਸੀਵਰੇਜ ਨੂੰ ਮਸ਼ੀਨ ਰਾਹੀਂ ਸਫਾਈ ਕਰਵਾਉਣ, ਇਲਾਕੇ ਵਿਚ ਸਟ੍ਰੀਟ ਲਾਈਟਾਂ ਲਗਵਾਉਣ, ਖੰਡਵਾਲਾ ਤੋਂ ਬਾਬਾ ਦਰਸ਼ਨ ਸਿੰਘ ਡੇਰੇ ਵੱਲ ਜਾਣ ਵਾਲੀ ਸੜਕ ਨੂੰ ਪੱਕਾ ਕਰਨ ਦੀ ਮੰਗ ਕੀਤੀ।
ਇਸ ਮੋਕੇ ਹੈਲਥ ਅਫਸਰ ਡਾਕਟਰ ਰਾਜੂ, ਐਕਸੀਅਨ ਅਨੁਰਾਗ ਮਹਾਜਨ, ਐਸਡੀਓ ਨਰੇਸ਼ ਸ਼ਰਮਾ, ਜੇਈ ਵਿਨੋਦ ਹਾਂਡਾ, ਜੇਈ ਰਾਜੀਵ, ਐਸਈ ਜਸਪਾਲ ਸਿੰਘ, ਸੈਨਟਰੀ ਇੰਸਪੈਕਟਰ ਪਵਨ ਕੁਮਾਰ, ਹਰਦੇਵ ਸਿੰਘ ਠੇਕੇਦਾਰ, ਡੇਵੀਡ ਮਸੀਹ, ਪਟਵਾਰੀ ਗੁਰਪ੍ਰੀਤ ਸਿੰਘ, ਪੀ.ਏ ਇੰਦਰਜੀਤ ਸਿੰਘ ਕੈਪਟਨ ਆਦਿ ਹਾਜਰ ਸਨ।
Punjab Post Daily Online Newspaper & Print Media