ਹੁਣ ਉਮੀਦਵਾਰ ਆਪਣਾ ਪ੍ਰਾਰਥਨਾ ਪੱਤਰ ਆਨ ਲਾਈਨ ਭਰਨਗੇ- ਡੀ.ਸੀ

ਬਠਿੰਡਾ, 17 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਭਾਰਤੀ ਫੌਜ ਵਲੋਂ ਖੁੱਲ੍ਹੀ ਭਰਤੀ ਪ੍ਰਕਿਰਿਆ ਹੁਣ ਬੰਦ ਕਰ ਦਿੱਤੀ ਗਈ ਹੈ ਅਤੇ ਹੁਣ ਉਮੀਦਵਾਰ ਆਪਣਾ ਪ੍ਰਾਰਥਨਾ ਪੱਤਰ ਆਨ ਲਾਈਨ ਹੀ ਭਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਭਰਤੀ ਸੰਯੁਕਤ ਮੁੱਖ ਰੱਖਿਆ ਦਫ਼ਤਰ (ਸੈਨਾ) ਦੁਆਰਾ ਆਨਲਾਈਨ ਨਵੀਂ ਵੈਬਸਾਈਟ joinindianarmy.nic.in ਜੂਨੀਅਰ ਕਮਿਸ਼ਨ ਅਫ਼ਸਰ (ਜੇ.ਸੀ.ਓ.) ਆਦਿ ਦੀ ਭਰਤੀ ਲਈ ਭਾਰਤੀ ਸੈਨਾ ਵਿਚ ਆਨਲਾਈਨ ਸੁਵਿਧਾ ਤੇ ਸਬੰਧਿਤ ਪ੍ਰਣਾਲੀ ਦੀ ਨਿਰਧਾਰਿਤ ਯੋਜਨਾ ਸ਼ੁਰੂ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਆਨਲਾਈਨ ਵਿਧੀ ਨਾਲ ਸਬੰਧਿਤ ਪ੍ਰਾਰਥਨਾ ਪੱਤਰ ਹੁਣ ਸਾਰੀਆਂ ਜਾਤੀਆਂ ਦੀ ਭਰਤੀ ਲਈ joinindianarmy.nic.in ਬੁਲਾਏ ਜਾਣਗੇ। ਆਨਲਾਈਨ ਸੁਵਿਧਾ ਦੁਆਰਾ ਯੋਗ ਉਮੀਦਵਾਰਾਂ ਨੂੰ ਹੀ ਭਰਤੀ ਲਈ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ joinindianarmy.nic.in ਵੈਬਸਾਈਟ ‘ਤੇ ਫਾਰਮ ਕਿਸੇ ਪ੍ਰਾਈਵੇਟ ਕੰਪਿਊਟਰ ਸੈਂਟਰ ਜਿਸ ਵਿਚ ਇੰਟਰਨੈਟ ਦੀ ਸੁਵਿਧਾ ਹੋਵੇ, ਸਾਈਬਰ ਕੈਫੇ, ਰਾਜ ਅਤੇ ਕੇਂਦਰ ਦੇ ਮੰਨਜ਼ੂਰ ਸ਼ੁਦਾ ਸੇਵਾ ਕੇਂਦਰ ਜਾਂ ਸੈਨਾ ਭਰਤੀ ਦਫ਼ਤਰ ਆਨਲਾਈਨ ਵਿਧੀ ਦੁਆਰਾ ਭਰੇ ਜਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਫਾਰਮ ਭਰਨ ਤੋਂ ਬਾਅਦ ਦੇਖ ਲੈਣ ਕਿ ਸਾਰੀ ਜਾਣਕਾਰੀ ਠੀਕ ਢੰਗ ਨਾਲ ਭਰੀ ਗਈ ਹੈ, ਕਿਉਂਕਿ ਇਕ ਵਾਰ ਅੰਤਿਮ ਬਟਨ ਕਲਿਕ ਕਰਨ ਤੋਂ ਬਾਅਦ ਉਸ ਵਿਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾ ਸਕੇਗੀ। ਈਮੇਲ ਦੇ ਰਾਹੀਂ ਇਸ ਦਾ ਪ੍ਰਿੰਟ ਵੀ ਕੱਢਿਆ ਜਾ ਸਕਦਾ ਹੈ। ਉਨ੍ਹਾਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਇਸ ਪ੍ਰਕਿਰਿਆ ਵਿਚ ਕਿਸੇ ਤਰ੍ਹਾਂ ਦੇ ਦਲਾਲ ਜਾਂ ਏਜੰਟ ਦਾ ਕੋਈ ਰੋਲ ਨਹੀਂ ਹੈ ਅਤੇ ਕਿਰਪਾ ਕਰਕੇ ਇਨ੍ਹਾਂ ਦੂਰ ਰਹਿਣ।
Punjab Post Daily Online Newspaper & Print Media