ਬਠਿੰਡਾ, 17 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸੁਰੇਸ਼ ਕੁਮਾਰ, ਆਈ. ਓੇ. ਐਸ, ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਪਾਸੋ ਮੰਗ ਕੀਤੀ ਗਈ ਹੈ ਕਿ ਉਹ ਪਾਣੀ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉਨਾਂ ਨਿਗਰਾਨ ਇੰਜਨੀਅਰਾਂ ਅਤੇ ਐਸ. ਡੀ. ਓ ਦੇ ਨਾਮ ਜਨਤਕ ਕਰਨ ਜਿੰਨਾਂ ਨੇ ਉਨਾਂ ਪਾਸ ਖੁਲੇ ਤੌਰ ਤੇ ਮੰਨਿਆ ਹੈ ਕਿ ਉਹ ਪਬਲਿਕ ਵਰਕਸ ਦਾ ਕੰਮ ਕਰਨ ਬਦਲੇ ਕਮਿਸ਼ਨ ਲੈਦਂੇ ਹਨ।
ਬਠਿੰਡਾ ਦੇ ਉਘੇ ਸਮਾਜ ਸੇਵੀ, ਭਰੂਣ ਹੱਤਿਆ ਅਤੇ ਕੁਰੱਪਸ਼ਨ ਰੋਕਣ ਦੇ ਮੋਹਰੀ ਅਤੇ ਸ੍ਰੀਮਤੀ ਇੰਦਰਾ ਦੇਵੀ ਕੁਸਲਾ, ਮੈਮੋਰੀਅਲ, ਰਾਈਟਸ ਅਵੈਅਰਨੈਸ ਐਡ ਇਰੈਡੀਕੇਸ਼ਨ ਆਫ ਸੋ.ਈਵਲਜ਼ ਫੌਰਮ ਦੇ ਪਰਧਾਨ ਸਾਧੂ ਰਾਮ ਕੁਸਲਾ, ਨੇ ਸੁਰਕੁਮਾਰ, ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਅਤੇ ਸਰਵੇਸ਼ ਕੌਸ਼ਲ, ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਵਿਚ ਉਕਤ ਮੰਗ ਕੀਤੀ ਗਈ ਹੈ।ਲਿਖੇ ਗਏ ਪੱਤਰ ਵਿਚ ਇਹ ਵੀ ਮੰਗ ਕੀਤੀ ਗਈ ਹੈ ਕਿ ਉਨਾਂ ਪਰੋਜੈਕਟਸ ਦੀ ਸੂਚੀ ਵੀ ਭੇਜੀ ਜਾਵੇ ਜਿਥੇ ਨਵੇ ਪਰੋਜੈਕਟ ਲਾਗੂ ਕਰਨ ਲਈ ਪੁਰਾਣੇ ਪ੍ਰੋਜੈਕਟਾਂ ਤੇ ਕਰੋੜਾਂ ਰੁਪਏ ਦੀ ਅਸੈਟਸ ਖਤਮ ਕੀਤੇ ਗਏ ਹਨ ਤਾਂ ਜੋ ਉਨਾਂ ਦੇ ਫੌਰਮ ਵਲੋ ਸਬੰਧਤ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਬਣਦੀ ਢੁਕਵੀ ਕਾਰਵਾਈ ਲਈ ਠੋਸ ਕਦਮ ਚੁੱਕੇ ਜਾ ਸਕਣ।ਕੁਸਲਾ ਨੇ ਦੱਸਿਆ ਕਿ ਸ੍ਰੀ ਸ਼ੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ, ਪੰਜਾਬ ਨੇ ਪਿਛਲੇ ਦਿਨੀ ਬਠਿੰਡਾ ਵਿਖੇ ਪੰਜਾਬ ਰੂਰਲ ਵਾਟਰ ਐਡ ਸੈਨੀਟੇਸ਼ਨ ਸੈਕਟਰ ਇਮਪਰੂਵਮੈਟ ਪਰੋਜੈਕਟ ਸਬੰਧੀ ਲਗਾਈ ਗਈ ਵਰਕਸ਼ਾਪ ਦਾ ਉਦਘਾਟਨ ਕਰਦੇ ਸਮੇ ਕਿਹਾ ਸੀ ਕਿ ਉਹ ਉਨਾਂ ਐਸ. ਡੀ. ਓ ਅਤੇ ਐਸ. ਈਜ਼ ਨੂੰ ਜਾਣਦਾ ਹੈ ਜਿੰਨਾਂ ਨੇ ਖੁਲੇ ਤੌਰ ਤੇ ਮੰਨਿਆ ਹੈ ਕਿ ਉਹ ਕਮਿਸ਼ਨ ਲੈਦੇ ਹਨ।ਆਪਣੇ ਭਾਸ਼ਨ ਵਿਚ ਉਨਾਂ ਨੇ ਇਹ ਵੀ ਕਿਹਾ ਸੀ ਕਿ ਨਵੇ ਪਰੋਜੈਕਟ ਲਾਗੂ ਕਰਨ ਦੀ ਮਨਸ਼ਾ ਨਾਲ ਪੁਰਾਣੇ ਪਰੋਜੈਕਟਾਂ ਤੇ ਖਰਚ ਕੀਤੇ ਕਰੋੜਾ ਰੁਪਏ ਦੇ ਅਸੈਟ ਨਸ਼ਟ ਕੀਤੇ ਜਾਂਦੇ ਹਨ ਉਨਾਂ ਨੇ ਇਕ ਸੜਕ ਦਾ ਵੀ ਜਿਕਰ ਕੀਤਾ ਸੀ ਜਿਸ ਤੇ 1 ਕਰੋੜ ਰੁਪਿਆ ਖਰਚ ਆਇਆ ਸੀ ਪਰੰਤੂ ਪਾਇਪ ਲਾਇਨ ਵਿਛਾਉਣ ਦੀ ਮਨਸ਼ਾ ਨਾਲ ਸਾਰੀ ਸੜਕ ਪੁਟ ਦਿੱਤੀ ਗਈ ਸੀ।ਕੁਸਲਾ ਨੇ ਸੁਰੇਸ਼ ਕੁਮਾਰ ਦੇ ਕੁਰੱਪਸ਼ਨ ਰੋਕਣ ਸਬੰਧੀ ਵਿਚਾਰਾਂ ਦੀ ਸ਼ਲਾਘਾ ਕਰਦਿਆਂ ਮੰਗ ਕੀਤੀ ਹੈ ਕਿ ਅਜਿਹੇ ਭਰਿਸ਼ਟ ਨਿਗਰਾਨ ਇੰਜਨੀਅਰ, ਅਤੇ ਐਸ ਡੀ ਓ ਦੇ ਨਾਮਾਂ ਦੀ ਸ੍ਵੂਚੀ ਅਤੇ ਨਸ਼ਟ ਕੀਤੇ ਗਏ ਐਸਟ ਸਬੰਧੀ ਸ੍ਵਚੀ ਭੇਜੀ ਜਾਵੇ ਤਾਂ ਜੋ ਇਨਾਂ ਦੇ ਖਿਲਾਫ ਬਣਦੀ ਢੁਕਵੀ ਕਾਰਵਾਈ ਕਰਨ ਲਈ ਠੋਸ ਕਦਮ ਚੁੱਕੇ ਜਾਣ।ਇਸ ਪੱਤਰ ਦੀ ਕਾਪੀ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਵੀ ਭੇਜੀ ਗਈ ਹੈ।ਕੁਸਲਾ ਨੇ ਦੱਸਿਆ ਕਿ ਜਦੋ ਹੀ ਇਹ ਵੇਰਵੇ ਪ੍ਰਾਪਤ ਹੋ ਜਾਣਗੇ ਉਨਾਂ ਦੇ ਫੌਰਮ ਵਿਚ ਵਿਚਾਰਨ ਉਪਰੰਤ ਅਗਲਾ ਠੋਸ ਕਦਮ ਚੁੱਕਿਆ ਜਾਵੇਗਾ ਤਾਂ ਜੋ ਭਰਿਸ਼ਟ ਅਧਿਕਾਰੀਆਂ ਨੂੰ ਸਖਤ ਤੋ ਸਖਤ ਸਜਾ ਦਿਵਾਈ ਜਾ ਸਕੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media