Thursday, March 19, 2026

ਬਾਪੂ ਸੂਰਤ ਸਿੰਘ ਜੀ, ਸਿੰਘਾਂ ਤੇ ਬੀਬੀਆਂ ਨੂੰ ਘਰਾਂ ਵਿਚੋ ਜਬਰੀ ਹਿਰਾਸਤ ਵਿਚ ਲੈਣਾ ਮੰਦਭਾਗਾ – ਬਾਬਾ ਦਲੇਰ ਸਿੰਘ ਖਾਲਸਾ

Baba Daler S

ਅਹਿਮਦਗੜ੍ਹ/ਸੰਦੌੜ 21 ਜੁਲਾਈ (ਹਰਮਿੰਦਰ ਸਿੰਘ ਭੱਟ) – ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਂਤਮਈ ਤਰੀਕੇ ਨਾਲ ਮਰਨ ਵਰਤ ‘ਤੇ ਬੈਠੇ ਬਾਪੂ ਸੂਰਤ ਸਿੰਘ ਜੀ ਨੂੰ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਅਨੁਸਾਰ ਪੁਲਿਸ ਪ੍ਰਸ਼ਾਸਨ ਵੱਲੋਂ ਧੋਖੇ ਨਾਲ ਉਨ੍ਹਾਂ ਦੇ ਘਰ ਵਿਖੇ ਮੌਜੂਦ ਸਿੰਘਾਂ ਅਤੇ ਬੀਬੀਆਂ, ਮਾਤਾਵਾਂ ਨਾਲ ਹਿੰਸਕ ਸਲੂਕ ਕਰ ਕੇ ਮਾਰਕੁਟਾਈ ਕਰਨਾ ਅਤੇ ਚੁੱਕ ਕੇ ਜੇਲ੍ਹਾਂ ਵਿਚ ਬੰਦ ਕਰਨਾ, ਉਨ੍ਹਾਂ ਤੇ ਨਜਾਇਜ਼ ਤੌਰ ਤੇ ਕੇਸ ਦਰਜ ਕਰਨਾ ਅਤਿ ਹੀ ਮੰਦਭਾਗਾ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਸੇਵਾ ਦਲ ਦੇ ਮੁਖੀ ਸੰਤ ਬਾਬਾ ਦਲੇਰ ਸਿੰਘ ਖ਼ਾਲਸਾ ਨੇ ਫ਼ੋਨ ਤੇ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਪੰਥਕ ਅਖਵਾਉਣ ਵਾਲੀ ਬਾਦਲ ਸਰਕਾਰ ਬਾਬਰਸ਼ਾਹੀ ਨੀਤੀਆਂ ਤੇ ਆ ਕੇ ਆਪਣੇ ਹੀ ਕੌਮ ਦੇ ਜੁਝਾਰੂ ਤੇ ਅਣਖੀ ਸਿੰਘਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ ।ਉਨ੍ਹਾਂ ਕਿਹਾ ਕਿ ਸਿੰਘਾਂ ਦੇ ਕਕਾਰਾਂ, ਚੋਲ਼ੇ, ਦਸਤਾਰਾਂ ਅਤੇ ਕੇਸਾਂ ਰੋਮਾਂ ਦੇ ਬੇਅਦਬੀ ਕਰ ਕੇ ਜੋ ਕਿ ਸਿੱਖੀ ਦਾ ਘਾਣ ਕੀਤਾ ਹੈ ਉਸ ਨੂੰ ਦੇਖ ਕੇ ਅਕਾਲ ਤਖ਼ਤ ਦੇ ਜਥੇਦਾਰਾਂ ਸਾਹਿਬਾਨਾਂ ਨੇ ਕੋਈ ਸਖ਼ਤ ਕਾਰਵਾਈ ਜਾਂ ਬਿਆਨ ਜਾਰੀ ਕਰਨ ਤੋ ਕਿਉਂ ਚੁੱਪ ਧਾਰੀ ਹੈ ।ਇਸ ਤੋ ਤਾਂ ਇਹ ਹੀ ਜ਼ਾਹਿਰ ਹੁੰਦਾ ਹੈ ਕਿ ਉਹ ਵੀ ਪੰਜਾਬ ਸਰਕਾਰ ਦੀਆਂ ਨੀਤੀਆਂ ਨਾਲ ਸਹਿਮਤ ਹਨ ।ਉਨ੍ਹਾਂ ਸਿੱਖ ਕੌਮ ਦੀ ਅਜੋਕੀ ਹੋ ਰਹੀ ਦਸ਼ਾ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਕੁਦਰਤ ਦੀ ਬਣਾਈ ਹਰ ਵਸਤੂ ਨਾਲ ਮਾੜਾ ਵਿਵਹਾਰ ਕਰਨਾ ਤਾਂ ਮਾੜਾ ਹੀ ਹੈ, ਪਰ ਆਪਣੇ ਹੀ ਧਰਮ ਦੇ ਸਿਧਾਂਤਾਂ ਤੋਂ ਉਲਟ ਚੱਲ ਕੇ ਆਪਣੀ ਕੌਮ ਨੂੰ ਹੀ ਖ਼ਤਮ ਕਰਨਾ ਕੌਮ ਨੂੰ ਖ਼ਤਮ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਸਿੰਘਾਂ ਨੂੰ ਮੁਜ਼ਰਮ ਦਰਸਾ ਕੇ ਮਾਰ ਕੁਟਾਈ ਅਤੇ ਜਬਰਨ ਬੰਦੀ ਬਣਾ ਕੇ ਕੇਸ ਦਰਜ ਕਰਨਾ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਦੇ ਸੱਦਾ ਦੇਣ ਬਰਾਬਰ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply