Thursday, March 19, 2026

ਸੁਰੱਖਿਆ ਤੋਂ ਸਫਾਈ ਤੱਕ ਬਾਰਡਰ ਸਿਕਓਰਿਟੀ ਫੋਰਸ ਦੀ ਮੁਹਿੰਮ ਸ਼ੁਰੂ

ਪਹਿਲੇ ਸਥਾਨ ਤੇ ਰਹਿਣ ਵਾਲੀ ਬੀਓਪੀ ਨੂੰ ਡੀ.ਜੀ ਕਰਨਗੇ ਸਨਮਾਨਿਤ – ਫਾਰੂਖੀ

PPN2107201502
ਅੰਮ੍ਰਿਤਸਰ, 21 ਜੁਲਾਈ (ਪ.ਪ) – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੀਤੇ ਵਰੇ ਗਾਂਧੀ ਜਯੰਤੀ ਦੇ ਮੌਕੇ 2 ਅਕਤੂਬਰ ਨੂੰ ਦੇਸ਼ ਵਿਆਪੀ ਸ਼ੁਰੂ ਕੀਤੀ ਗਈ ਸਵੱਛ ਭਾਰਤ ਸਫਾਈ ਮੁਹਿੰਮ ਨੂੰ ਉਸ ਸਮੇਂ ਹੋਰ ਵੀ ਬਲ ਮਿਲਿਆ। ਜਦੋਂ ਦੇਸ਼ ਦੀ ਸੁਰੱਖਿਆ ਦੇ ਵਿਚ ਲੱਗੀ ਬਾਰਡਰ ਸਿਕਓਰਿਟੀ ਫੋਰਸ (ਬੀਐਸਐਫ) ਨੇ ਦੇਸ਼ ਦੀ ਸੁਰੱਖਿਆ ਦੇ ਨਾਲ ਨਾਲ ਸ਼ੁਰੂ ਕੀਤੇ ਗਏ ਸਵੱਛ ਭਾਰਤ ਸਫਾਈ ਸਿਲਸਿਲੇ ਨੂੰ ਅੰਤਰਰਾਸ਼ਟਰੀ ਭਾਰਤ-ਪਾਕ ਸਰਹੱਦ ਤੇ ਸਥਿਤ ਆਪਣੀਆਂ ਬੀਓਪੀ ਤੱਕ ਵਧਾ ਦਿੱਤਾ। ਜਲਦ ਹੀ ਇਹ ਮੁਹਿੰਮ ਕੰਡਿਆਲੀਆਂ ਤਾਰਾਂ ਨੂੰ ਛੂਅ ਜਾਵੇਗੀ। ਬੀਐਸਐਫ ਅੰਮ੍ਰਿਤਸਰ ਸੈਕਟਰ ਦੇ ਡੀਆਈਜੀ ਐਮਐਫ ਫਾਰੂਖੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਐਸਐਫ ਦੇ 50ਵੇਂ ਸਥਾਪਨਾ ਦਿਵਸ ਗੋਲਡਨ ਜੁਬਲੀ ਸਮਾਰੋਹ ਦੇ ਚੱਲਦਿਆਂ ਸੈਕਟਰ ਹੈੱਡਕੁਆਟਰ ਦੇ ਅਧੀਨ ਆਉਂਦੀ ਬੀਐਸਐਫ ਦੀ 67 ਬਟਾਲੀਅਨ ਰਾਮ ਤੀਰਥ ਦੇ ਅਧਿਕਾਰਿਤ ਖੇਤਰ ਵਾਲੇ ਅੰਤਰਰਾਸ਼ਟਰੀ ਭਾਰਤ-ਪਾਕ ਸਰਹੱਦ ਸਥਿਤ ਬੀਓਪੀ ਫਤਿਹਪੁਰ (ਡੱਗਤੂਤ) ਤੋਂ ਇਸ ਸਿਲਸਿਲੇ ਦਾ ਸ਼੍ਰੀ ਗਣੇਸ਼ ਕੀਤਾ ਗਿਆ।
ਕਮਾਂਡੈਂਟ ਇੰਦਰ ਪ੍ਰਕਾਸ਼ ਭਾਟੀਆ ਦੀ ਅਗਵਾਈ ਵਿਚ ਸ਼ੁਰੂ ਕੀਤੇ ਗਏ ਇਸ ਸਵੱਛ ਭਾਰਤ ਸਿਲਸਿਲੇ ਦਾ ਸ਼ੁਭ ਆਰੰਭ ਕਰਦੇ ਬੀਐਫਐਫ ਦੇ ਡੀਆਈਜੀ ਐਮਐਮ ਫਾਰੂਖੀ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਰਤ-ਪਾਕ ਸਰਹੱਦ ਤੇ ਸਥਿਤ ਬੀਓਪੀ ਨੂੰ ਸਾਫ ਸੁਥਰਾ ਰੱਖਣਾ ਜਵਾਨਾਂ ਦਾ ਫਰਜ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਲੱਗਣ ਵਾਲੇ ਖੇਤਰ ਵਿਚ ਸਬਜ਼ੀਆਂ ਤੇ ਫਲ ਉਗਾਉਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਦਾ ਖਾਣ ਵਿਚ ਉਪਯੋਗ ਹੋ ਸਕੇ। ਇਸੇ ਤਰ੍ਹਾਂ ਫਲ ਬਗੀਚੇ ਤੇ ਇਸ ਦੇ ਆਸ ਪਾਸ ਦੇ ਖਾਲੀ ਇਲਾਕੇ ਵਿਚ ਵੀ ਉਪਯੋਗ ਵਿਚ ਆਉਣ ਵਾਲੀ ਫਲਦਾਰ, ਫੁੱਲਦਾਰ ਬੂਟੇ ਤੇ ਹੋਰ ਦਰੱਖਤ ਲੱਗਣੇ ਚਾਹੀਦੇ ਹਨ। ਇਸ ਨਾਲ ਜਿਥੇ ਸਾਫ ਸਫਾਈ ਰਹਿੰਦੀ ਹੈ, ਉਥੇ ਸ਼ੁੱਧ ਵਾਤਾਵਰਣ ਵਿਚ ਵੀ ਵਾਧਾ ਹੁੰਦਾ ਹੈ। ਜੋ ਜਵਾਨਾਂ ਦੇ ਸਿਹਤ ਲਾਭ ਵਿਚ ਅਹਿਮ ਭੂਮਿਕਾ ਅਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਕੰਡਿਆਲੀਆਂ ਤਾਰਾਂ ਤੱਕ ਲਿਜਾਇਆ ਜਾਵੇਗਾ ਤੇ ਪਹਿਲੇ ਸਥਾਨ ਤੇ ਰਹਿਣ ਵਾਲੀ ਬੀਓਪੀ ਨੂੰ ਡੀਜੀ ਬੀਐਸਐਫ ਦਵਾਰਾ ਸਨਮਾਨਿਤ ਵੀ ਕੀਤਾ ਜਾਵੇਗਾ।ਇਸ ਮੋਕੇ ਜਵਾਨਾਂ ਨੇ ਫਤਿਹਪੁਰ ਡੀਓਪੀ ਦੇ ਚੌਗਿਰਦੇ ਦੇ ਆਸ ਪਾਸ ਦੇ ਇਲਾਕੇ ਨੂੰ ਸਾਫ ਕਰਕੇ ਆਕਰਸ਼ਿਕ ਦਿੱਖ ਪ੍ਰਦਾਨ ਕੀਤੀ। ਇਸ ਮੋਕੇ ਡੀਸੀ ਅਸ਼ੋਕ ਸਿੰਘ, ਡੀਸੀ ਐਨਐਸ ਅਧਿਕਾਰੀ, ਡੀਸੀ ਪ੍ਰਮਜੀਤ ਸਿੰਘ, ਏਸੀਪੀਐਸ ਪ੍ਰਮਾਦ, ਏਸੀ ਸ਼ਿਵ ਨੰਦਨ, ਏਸੀ ਸੱਜਣ ਸਿੰਘ, ਏਸੀ ਨੀਰਜ ਮਾਨ ਤੇ ਏਐਸਆਈ (ਜੀ) ਇੰਦਰਜੀਤ ਸਿੰਘ ਵੀ ਹਾਜਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply