Saturday, August 8, 2026

ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੰਗਤਾਂ ਲਈ ਸਹੂਲਤਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ

PPN2107201503
ਨਵੀਂ ਦਿੱਲੀ, 21 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿੱਖੇ ਨਵੇਂ ਬਣੇਂ ਟਾਈਲਟ ਬਲਾੱਕ ਦਾ ਉਦਘਾਟਨ ਕੀਤਾ ਗਿਆ। ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਨੇ ਰਿਬਨ ਕੱਟ ਕੇ ਟਾਈਲਟ ਬਲਾੱਕ ਦੀ ਰਸਮੀ ਸ਼ੁਰੂਆਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਨੇ ਦਿੱਲੀ ਕਮੇਟੀ ਦੀ ਸੇਵਾ ਅਕਾਲੀ ਦਲ ਨੂੰ ਮਿਲਣ ਉਪਰੰਤ ਗੁਰਦੁਆਰਾ ਦਮਦਮਾ ਸਾਹਿਬ ਵਿੱਖੇ ਸੰਗਤਾਂ ਦੀ ਲੋੜ ਅਤੇ ਮੰਗ ਤੇ ਕੀਤੀਆਂ ਗਈਆਂ ਨਵੀਂਆਂ ਉਸਾਰੀਆਂ ਨੂੰ ਬੇਮਿਸਾਲ ਦੱਸਿਆ। ਪਹਿਲੇ ਬਹੁਮੰਤਵੀ ਸਾਹਿਬਜ਼ਾਦਾ ਅਜੀਤ ਸਿੰਘ ਹਾੱਲ ਤੇ ਬਾਬਾ ਜੁਝਾਰ ਸਿੰਘ ਪਾਰਕ ਨੂੰ ਨਵੀਂ ਨੁਹਾਰ ਦੇਣ ਉਪਰੰਤ ਟਾਈਲਟ ਬਲਾੱਕ ਦੀ ਦਿੱਲੀ ਕਮੇਟੀ ਵੱਲੋਂ ਕੀਤੀ ਗਈ ਨਵੀਂ ਉਸਾਰੀ ਦੇ ਸਿਲਸਿਲੇ ਨੂੰ ਅੱਗੇ ਜਾਰੀ ਰੱਖਦੇ ਹੋਏ ਭੋਗਲ ਨੇ ਯਾਤਰੂ ਹਾਲ ਦੀ ਉਸਾਰੀ, ਦੀਵਾਨ ਹਾਲ ਤੇ ਡਿਉੜੀ ਦਾ ਸੁੰਦਰੀਕਰਨ ਸਣੇ ਆਗਾ ਖਾਨ ਦੇ ਟ੍ਰੱਸਟ ਦੇ ਸਹਿਯੋਗ ਦੇ ਨਾਲ 70 ਗੱਡੀਆਂ ਦੀ ਕਾਰ ਪਾਰਕਿੰਗ ਦੇ ਕਾਰਜਾਂ ਦੇ ਛੇਤੀ ਮੁੱਕਮਲ ਹੋਣ ਦੀ ਆਸ਼ ਜਤਾਈ।
ਪੱਪੂ ਨੇ ਦਿੱਲੀ ਕਮੇਟੀ ਵੱਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਸੰਗਤਾਂ ਦੀ ਸੁਵੀਧਾਵਾਂ ਲਈ ਚਲ ਰਹੇ ਕਾਰਜਾਂ ਦੇ ਛੇਤੀ ਹੀ ਨੇਪਰੇ ਚੜਣ ਦਾ ਵੀ ਭਰੋਸਾ ਦਿੱਤਾ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਗੁਰਦੁਆਰਾ ਸਾਹਿਬ ਦੀ ਸਬ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਭੋਗਲ, ਅਕਾਲੀ ਆਗੂ ਵਿਕ੍ਰਮ ਸਿੰਘ ਅਤੇ ਭੁਪਿੰਦਰ ਸਿੰਘ ਭੁੱਲਰ ਵੀ ਮੌਜ਼ੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply