
ਅੰਮ੍ਰਿਤਸਰ, 21ਜੁਲਾਈ (ਪ.ਪ) – ਗੈਂਗਸਟਰ ਜਗਦੀਪ ਸਿੰਘ ਜੱਗੂ ਨੂੰ ਵੱਖ-ਵੱਖ ਕੇਸਾਂ ‘ਚ ਅੱਜ ਫਿਰ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਨਯੋਗ ਜੱਜ ਨੇ ਉਸ ਨੂੰ ਜੇਲ ਭੇਜਣ ਦੇ ਹੁਕਮ ਜਾਰੀ ਕੀਤੇ, ਪਰ ਮੱਤੇਵਾਲ ਪੁੁਲਿਸ ਵਲੋਂ ਇੱਕ ਹੋਰ ਕੇਸ ਵਿੱਚ ਇੱਕ ਦਿਨਾਂ ਰਿਮਾਂਡ ਹਾਸਲ ਕਰ ਲਿਆ। ਇਸ ਲਈ ਜੱਗੂ ਨੂੰ ਕੱਲ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਅੱਜ ਦੁਪਹਿਰ ਵੇਲੇ ਜੱਗੂ ਤਿੰਨ ਪੁਲੀਸ ਦੀਆ ਭਰੀਆ ਗੱਡੀਆ ਦੀ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਤਾਂ ਉਸ ਦੇ ਦੋਹਾਂ ਹੱਥਾਂ ਨੂੰ ਹੱਥਕੜੀਆਂ ਲੱਗੀਆਂ ਹੋਈਆਂ ਸਨ ਤੇ ਭਾਰੀ ਗਿਣਤੀ ਵਿੱਚ ਪੁਲਸ ਮੁਲਾਜ਼ਮ ਉਸ ਦੇ ਨਾਲ ਚੱਲ ਰਹੇ ਸਨ।ਇਸ ਸਮੇਂ ਜੱਗੂ ਦੇ ਚਿਹਰੇ ਤੇ ਕੋਈ ਵੀ ਚਿੰਤਾ ਜਾਂ ਫਿਕਰ ਨਹੀ ਸੀ।ਇਸ ਤੋ ਪਹਿਲਾਂ ਜੱਗੂ ਨੂੰ ਉਸ ਦੇ ਮੂੰਹ ‘ਤੇ ਪੁਲੀਸ ਵਾਲਿਆਂ ਵੱਲੋ ਬਣਾਇਆ ਗਿਆ ਸਪੈਸ਼ਲ ਕੱਪੜੇ ਦਾ ਟੋਪ ਪਾ ਕੇ ਪੇਸ਼ ਕੀਤਾ ਜਾਂਦਾ ਸੀ, ਪਰ ਅੱਜ ਜੱਗੂ ਨੂੰ ਉਸ ਟੋਪ ਤੋ ਬਗੈਰ ਪੇਸ਼ ਕਰਨ ਦੇ ਕਾਰਨ ਲੋਕਾਂ ਨੂੰ ਜੱਗੂ ਨੂੰ ਵੇਖਣ ਵਾਲਿਆ ਦਾ ਤਾਂਤਾ ਲੱਗ ਗਿਆ।
Punjab Post Daily Online Newspaper & Print Media