Saturday, March 21, 2026

ਪਠਾਨਕੋਟ ਨੂੰ ਸਾਉਣੀ 2015-16 ਦੌਰਾਨ 27500 ਹੈਕਟੇਅਰ ਫਸਲਾਂ ਦੀ ਬਿਜਾਈ ਦਾ ਟੀਚਾ

Dr. Sawroopਪਠਾਨਕੋਟ, 21 ਜੁਲਾਈ (ਪ.ਪ) – ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਵੱਲੋਂ ਖੇਤੀਬਾੜੀ ਵਿਭਾਗ ਪਠਾਨਕੋਟ ਨੂੰ ਸਾਊਣੀ 2015-16 ਦੌਰਾਨ ਵੱਖ-ਵੱਖ ਫਸਲਾਂ ਦੀ ਬਿਜਾਈ ਦਾ ਟੀਚਾ ਦਿੱਤਾ ਗਿਆ।ਜਿਸ ਅਨੁਸਾਰ ਇਸ ਸੀਜਨ ਦੌਰਾਨ ਝੋਨੇ ਦੀ ਬਿਜਾਈ ਦਾ ਟੀਚਾ ਜ਼ਿਲ੍ਹਾ ਪਠਾਨਕੋਟ ਅੰਦਰ 27500 ਹੈਕਟੇਅਰ ਮਿੱਥਿਆ ਗਿਆ।ਇਹ ਜਾਣਕਾਰੀ ਡਾ. ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਨੇ ਦਿੰਦਿਆਂ ਦੱਸਿਆ ਕਿ ਝੋਨੇ ਦੀ ਮਿੱਥੇ ਟੀਚੇ ਵਿੱਚੋਂ ਹੁਣ ਤੱਕ 19500 ਹੈਕਟੇਅਰ ਰਕਬੇ ਵਿੱਚ ਝੋਨਾ ਅਤੇ 6500 ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਬਿਜਾਈ ਕੀਤਾ ਜਾ ਚੁੱਕੀ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਮੱਕੀ ਦੀ ਫ਼ਸਲ ਦੀ ਬਿਜਾਈ ਦਾ ਟੀਚਾ 12000 ਹੈਕਟੇਅਰ ਮਿਥਿਆਂ ਗਿਆ। ਜਿਸ ਵਿੱਚੋਂ 10500 ਹੈਕਟੇਅਰ ਰਕਬੇ ਵਿੱਚੋਂ ਮੱਕੀ ਦੀ ਬਿਜਾਈ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 4500 ਹੈਕਟੇਅਰ ਰਕਬੇ ਵਿੱਚ ਗੰਨੇ ਦੀ ਬਿਜਾਈ ਕੀਤੀ ਗਈ ਹੈ ਅਤੇ 1800 ਹੈਕਟੇਅਰ ਰਕਬੇ ਵਿੱਚ ਮਾਹ ਅਤੇ ਤਿੱਲਾਂ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਮਿਆਰੀ ਖਾਦਾਂ ਅਤੇ ਦਵਾਈਆਂ ਦਾ ਲੋੜ ਮੁਤਬਕ ਪ੍ਰਬੰਧ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਜ਼ਮੀਦਾਰਾਂ ਨੂੰ ਮਿਆਰੀ ਕਿਸਮ ਦੀ ਖਾਦਾਂ, ਦਵਾਈਆਂ ਅਤੇ ਬੀਜ ਮੁਹੱਈ ਕਰਵਾਉਣ ਲਈ ਖਾਦਾਂ ਅਤੇ ਕੀੜੇਮਾਰ ਦਵਾਈ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਸੈਂਪਲ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਖਾਦਾਂ ਦੇ 23 ਸੈਂਪਲ, ਦਵਾਈਆਂ ਦੇ 9 ਸੈਂਪਲ ਅਤੇ ਬੀਜਾਂ ਦੇ 92 ਸੈਂਪਲ ਲੈ ਗਏ।
ਉਨ੍ਹਾਂ ਦੱਸਿਆਂ ਕਿ ਕਿਸਾਨਾਂ ਨੂੰ ਵੱਖ ਵੱਖ ਸਕੀਮਾਂ ਤਹਿਤ ਖੇਤੀਬਾੜੀ ਵਿਭਾਗ ਪਠਾਨਕੋਟ ਵੱਲੋਂ ਵੱਖ ਵੱਖ ਤਰ੍ਹਾਂ ਦੇ ਅੋਜ਼ਾਰ (ਸੰਦ) ਸਬਸਿਡੀ ਤੇ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 35 ਰੋਟਾਵੇਟਰ 33000 ਰੁਪਏ ਸਬਸਿਡੀ ਪ੍ਰਤੀ ਰੋਟਾਵੇਟਰ, 4 ਜੀਰੋਡਿਰੰਲ 15000 ਰੁਪਏ ਸਬਸਿਡੀ ਪ੍ਰਤੀ ਜੀਰੋਡਿਰੰਲ, 5 ਲੇਜਰ ਲੈਂਡ ਲੈਵਲਰ 50000 ਰੁਪਏ ਸਬਸਿਡੀ ਪ੍ਰਤੀ ਲੇਜਰ ਲੈਂਡ ਲੈਵਲਰ, 1 ਡੀ.ਆਰ.ਐਸ. ਮਸ਼ੀਨ 2000 ਰੁਪਏ ਸਬਸਿਡੀ ਅਤੇ 190 ਸਪਰੇਪੰਪ 40 ਪ੍ਰਤੀਸ਼ਤ ਸਬਸਿਡੀ ਪ੍ਰਤੀ ਸਪਰੇ ਪੰਪ ਦੇ ਹਿਸਾਬ ਨਾਲ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਖੇਤੀ ਦੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਵੱਖ ਵੱਖ ਥਾਵਾਂ ਤੇ ਕਿਸਾਨ ਸਿਖਲਾਈ ਕੈਂਪ ਲਗਾਏ ਗਏ ਹਨ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਕਿਸਾਨ ਭਲਾਈ ਸਕੀਮਾਂ ਦਾ ਲਾਭ ਉਨ੍ਹਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply