Saturday, May 2, 2026

ਪਿੰਡ ਕੁਠਾਲਾ ਵਿਖੇ ਸ਼ਹੀਦੀ ਸਮਾਗਮ ਕਰਵਾਇਆ-ਚਾਨਣ ਬਗਾਵਤ ਕਰ ਰਿਹਾ ਨਾਟਕ ਖੇਡਿਆ

PPN2207201503

ਸੰਦੌੜ, 22 ਜੁਲਾਈ (ਹਰਮਿੰਦਰ ਸਿੰਘ) – ਨਜਦੀਕੀ ਪਿੰਡ ਕੁਠਾਲਾ ਵਿਖੇ ਚੇਤਨਾ ਮੰਚ ਕੁਠਾਲਾ ਵੱਲੋਂ 17 ਜੁਲਾਈ 1927 ਨੂੰ ਮਾਲੇਰਕੋਟਲਾ ਦੇ ਨਵਾਬ ਦੇ ਵਿਰੁੱਧ ਸੰਘਰਸ ਦੌਰਾਨ ਸ਼ਹੀਦ ਹੋਏ 18 ਸਹੀਦਾਂ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ।ਇਸ ਮੌਕੇ ਬੋਲਦਿਆਂ ਸੀ.ਪੀ.ਆਈ ਐਮ ਦੇ ਤਹਿਸੀਲ ਸਕੱਤਰ ਪ੍ਰਿੰਸੀਪਲ ਜੁਗਿੰਦਰ ਸਿੰਘ ਔਲਖ ਨੇ ਕਿਹਾ ਕਿ ਆਪਣੇ ਹੱਕਾਂ ਦੇ ਲਈ ਆਰਥਿਕ, ਰਾਜਨੀਤਿਕ, ਸਮਾਜਿਕ, ਅਤੇ ਸੱਭਿਆਚਾਰਕ ਅਜਾਦੀ ਦੀ ਪ੍ਰਾਪਤੀ ਦੇ ਲਈ ਜਿਨ੍ਹਾਂ ਸੂਰਮਿਆਂ ਨੇ ਨਵਾਬ ਸਾਹੀ ਹਕੂਮਤ ਦੇ ਡਰ ਗਲੋਂ ਲਾਹ ਕੇ ਉਸਦੀ ਫੌਜ ਦਾ ਟਾਕਰਾ ਕਰਕੇ ਸ਼ਹੀਦੀਆਂ ਪਾਈਆਂ ਸਨ ।ਉਨ੍ਹਾਂ ਸਹੀਦਾਂ ਦੀ ਯਾਦ ਅੱਜ ਫਿਰ ਮੁੜ ਤਾਜ਼ਾ ਹੋ ਗਈ ਹੈ।ਇਸ ਤੋਂ ਬਾਅਦ ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ਹਰਕਸ਼ ਚੌਧਰੀ ਦੀ ਅਗਵਾਈ ਹੇਠ ਇਕ ਨਾਟਕ ਮੰਡਲ਼ੀ ਨੇ ਸ਼ਹੀਦ ਏ ਆਜਮ ਭਗਤ ਸਿੰਘ ਦੀ ਕੋਰੀਓਗਰਾਫੀ ਪੇਸ਼ ਕੀਤੀ ਅਤੇ ‘ਭੰਡ ਮਟਕਾ ਚੌਂਕ’ ਅਤੇ ਵਿੱਚਾਨਣ ਬਗਾਵਤ ਕਰ ਰਿਹਾ’ ਨਾਟਕ ਵੀ ਖੇਡੇ।ਅੰਤ ਵਿਚ ਚੇਤਨਾ ਮੰਚ ਕੁਠਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਚਹਿਲ ਨੇ ਸਭ ਦਾ ਧੰਨਵਾਦ ਕੀਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply