Saturday, April 11, 2026

ਸਿਹਤ ਵਿਭਾਗ ਪੰਜਾਬ ਤੇ ਸਿਖਿਆ ਵਿਭਾਗ ਪੰਜਾਬ ਦਾ ਸਾਂਝਾ ਉਪਰਾਲਾ

ਸਰਕਾਰੀ ਕੰਨਿਆ ਸੀਨੀ: ਸਕੈ: ਸਕੂਲ ਧਰਮਪੁਰਾ ਵਿਖੇ ਵਿਦਿਆਰਥੀਆਂ ਨੂੰ ਐਲਮੈਂਡਾਜੌਲ ਗੋਲੀਆਂ ਖਵਾਈਆਂ

PPN2407201501

ਬਟਾਲਾ, 24 ਜੁਲਾਈ (ਨਰਿੰਦਰ ਸਿੰਘ ਬਰਨਾਲ) – ਪੰਜਾਬ ਭਰ ਦੇ ਸਕੂਲਾਂ ਵਿੱਚ ਸਿਹਤ ਵਿਭਾਗ ਪੰਜਾਬ ਤੇ ਸਿਖਿਆ ਵਿਭਾਗ ਦੇ ਸਾਂਝੇ ਜਤਨਾਂ ਤੇ ਮਾਨਯੋਗ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਜੀ ਦੀ ਯੋਗ ਅਗਵਾਈ ਹੇਠ ਡੀ-ਵਾਰਮਿੰਗ ਦਿਵਸ ਸਰਕਾਰੀ  ਕੰਨਿਆ ਸਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ (ਗੁਰਦਾਸਪੁਰ) ਵਿਖੇ ਆਯੋਜਿਤ ਕੀਤਾ ਗਿਆ।ਸਿਹਤ ਵਿਭਾਗ ਤੋਂ ਡਾ. ਸੰਜੀਵ ਭੱਲਾ, ਹਰਜੀਤ ਕੌਰ, ਨਵਦੀਪ ਕੌਰ ਏ ਐਨ ਐਮ ਨੇ ਵਿਦਿਅਰਥੀਆਂ ਨੂੰ ਸਭ ਤੋ ਪਹਿਲਾਂ ਸਕੂਲਾਂ ਵਿੱਚ ਸਿਹਤ ਵਿਭਾਗ ਵੱਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਵਿਸ਼ਥਾਰ ਪੂਰਵਕ ਚਾਨਣਾ ਪਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀ ਮਤੀ ਇੰਦਰਜੀਤ ਕੌਰ ਵਾਲੀਆਂ ਤੇ ਸਮੁਚੇ ਸਟਾਫ ਦੇ ਸਹਿਯੋਗ ਨਾਲ  ਸਕੂਲ ਦੇ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਸਬੰਧੀ ਐਲਬੇਂਡਾਜੋਲ ਦੀਆਂ ਗੋਲੀਆਂ ਖਿਲਾਈਆਂ ਗਈਆਂ।ਇਸ ਸਮਾਗਮ ਦੌਰਾਨ ਸਕੂਲ ਵਿਖੇ ਪਹੁੰਚੇ ਮੁੱਖ ਮਹਿਮਾਨ ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਕਿਸ਼ੋਰਾਵਸਥਾ ਦੌਰਾਨ ਕਈ ਬੱਚੇ ਪੇਟ ਦੇ ਕੀੜਿਆਂ ਤੋਂ ਪੀੜਤ ਹੁੰਦੇ ਹਨ। ਜਿਸ ਦਾ ਮੁੱਖ ਕਾਰਣ ਨਿਜੀ ਸਾਫ-ਸਫਾਈ ਨਾ ਰੱਖਣਾ ਹੁੰਦਾ ਹੈ। ਪੇਟ ਵਿੱਚ ਕੀੜੇ ਹੋਣ ਤੇ ਖਾਧੀ ਗਈ ਖੁਰਾਕ ਦੀ ਪੌਸ਼ਟਿਕਤਾ ਦਾ ਲਾਭ ਸਰੀਰ ਨੂੰ ਨਹੀਂ ਮਿਲਦਾ ਤੇ ਵਧੀਆ ਖੁਰਾਕ ਖਾਣ ਦੇ ਬਾਵਜੂਦ ਬੱਚੇ ਸਰੀਰ ਵਿੱਚ ਖੂਨ ਦੀ ਕਮੀ, ਕਮਜੋਰੀ ਅਤੇ ਹੋਰ ਬੀਮਾਰੀਆਂ ਤੋਂ ਗ੍ਰਸਤ ਹੋ ਜਾਂਦੇ ਹਨ।ਬੱਚਿਆਂ ਦੀ ਨਰੋਈ ਸਿਹਤ ਨੂੰ ਵਿਚਾਰਦੇ ਹੋਏ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜਿਲੇ ਭਰ ਦੇ ਸਮੂਹ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਅਤੇ ਆਂਗਨਵਾੜੀ ਸੈਟਰਾਂ ਵਿੱਚ ਰਜਿਸਟਰਡ ਬੱਚਿਆਂ ਨੂੰ ਪੇਟ ਦੇ ਕੀੜੇ ਖਤਮ ਕਰਨ ਲਈ ਐਲਬੇਂਡਾਜੋਲ ਦੀ ਗੋਲੀ ਦਿੱਤੀ ਜਾ ਰਹੀ ਹੈ ਤਾਂ ਜੋ ਬੱਚੇ ਪੇਟ ਦੇ ਕੀੜਿਆਂ ਕਾਰਣ ਪੈਦਾ ਹੋਈ ਖੂਨ ਦੀ ਕਮੀ ਤੋਂ ਸੁਰੱਖਿਅਤ ਰਹਿ ਸਕਣ।
ਇਸ ਦੌਰਾਨ ਸ੍ਰੀ ਮਤੀ ਹਰਜੀਤ ਕੌਰ ਨੇ ਦੱਸਿਆ ਕਿ ਖਾਣਾ ਖਾਣ ਜਾਂ ਕੁੱਝ ਵੀ ਖਾਣ ਤੋਂ ਪਹਿਲਾ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰਾਂ ਧੋਣਾ ਚਾਹੀਦਾ ਹੈ ਅਤੇ ਹੱਥਾਂ ਦੇ ਨੁੰਹਾਂ ਨੂੰ ਕੱਟ ਕੇ ਰੱਖਣਾ ਚਾਹੀਦਾ ਹੈ ਤਾਂ ਹੱਥ ਪੂਰੀ ਤਰਾਂ ਕੀਟਾਣੂ ਮੁਕਤ ਹੋ ਜਾਣ।ਜੇਕਰ ਹੱਥਾਂ ਅਤੇ ਨੁੰਹਾਂ ਦੀ ਸਾਫ ਸਫਾਈ ਨਾ ਰੱਖੀ ਜਾਵੇ ਤਾਂ ਇਹ ਕੀਟਾਣੂ ਪੇਟ ਦੇ ਅੰਦਰ ਚਲੇ ਜਾਂਦੇ ਹਨ। ਇਸ ਤੋਂ ਇਲਾਵਾ ਫਲਾਂ ਅਤੇ ਸਬਜੀਆਂ ਨੂੰ ਵੀ ਸੇਵਨ ਤੋਂ ਪਹਿਲਾਂ ਚੰਗੀ ਤਰਾਂ ਧੋ ਲੈਣਾ ਚਾਹੀਦਾ ਹੈ ਤੇ ਨਾਲ ਹੀ ਦੂਸ਼ਿਤ ਪਾਣੀ ਤੋਂ ਪਰਹੇਜ ਕਰਨਾ ਚਾਹੀਦਾ ਹੈ।ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਵਾਲੀਆ ਤੋ ਇਲਾਵਾ ਸ੍ਰੀ ਹਰਪ੍ਰੀਤ ਸਿੰਘ, ਕਮਲੇਸ਼ ਕੌਰ, ਪਰਮਜੀਤ ਕੌਰ, ਰਜ਼ਨੀ ਬਾਲਾ, ਸੁਮਨ ਬਾਲਾ, ਅਨਿਲ ਕੁਮਾਰ, ਅਸੋਕ ਕੁਮਾਰ, ਨਿਸ਼ਾ ਗੁਪਤਾ, ਹਰੀ ਓਮ ਜੋਸ਼ੀ, ਚਰਨਜੀਤ ਸਿੰਘ, ਜੀਵਨ ਸਿੰਘ, ਹਰੀ ਕ੍ਰਿਸ਼ਨ, ਅਮਨਦੀਪ ਤੋਂ ਇਲਾਵਾ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply