Tuesday, April 28, 2026

ਸ਼ਿਵ ਦੀ ਸ਼ਾਇਰੀ ਵਾਂਗ ਹੀ ਖੂਬਸੂਰਤ ਹੋਵੇਗਾ ਸ਼ਿਵ ਆਡੀਟੋਰੀਅਮ – ਸੇਖਵਾਂ

ਅਕਤੂਬਰ ਮਹੀਨੇ ਸ਼ਿਵ ਬਟਾਲਵੀ ਦਾ ਜਨਮ ਦਿਨ ਆਡੀਟੋਰੀਅਮ ਵਿੱਚ ਮਨਾਇਆ ਜਾਵੇਗਾ – ਸੇਖਵਾਂ

sekhwanShiv Batalviਬਟਾਲਾ, 26 ਜੁਲਾਈ (ਨਰਿੰਦਰ ਸਿੰਘ ਬਰਨਾਲ) – ਬਟਾਲਾ ਵਿਖੇ ਤਿਆਰ ਹੋ ਰਿਹਾ ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਆਡੀਟੋਰੀਅਮ ਸ਼ਿਵ ਦੀ ਸ਼ਾਇਰੀ ਵਾਂਗ ਹੀ ਖੂਬਸੂਰਤ ਹੋਵੇਗਾ ਅਤੇ ਆਉਣ ਵਾਲੇ ਸਮੇਂ ‘ਚ ਸ਼ਿਵ ਦੀ ਇਹ ਯਾਦਗਾਰ ਸਾਹਿਤਕਾਰਾਂ ਦਾ ‘ਮੱਕਾ’ ਹੋ ਨਿਬੜੇਗੀ। ਇਹ ਪ੍ਰਗਟਾਵਾ ਤਕਨੀਕੀ ਸਿੱਖਿਆ ਤੇ ਸਿਖਲਾਈ ਬੋਰਡ ਪੰਜਾਬ ਦੇ ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਅੱਜ ਸ਼ਿਵ ਆਡੀਟੋਰੀਅਮ ਦੇ ਮੁਰੰਮਤ ਕਾਰਜਾਂ ਦਾ ਜਾਇਜਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਦੀ ਮੁਰੰਮਤ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਅਗਸਤ ਮਹੀਨੇ ਦੇ ਅਖੀਰ ਤੱਕ ਇਸ ਨੂੰ ਸਾਹਿਤ ਪ੍ਰੇਮੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ‘ਚ ਸ਼ਿਵ ਕੁਮਾਰ ਦਾ ਜਨਮ ਦਿਵਸ ਸਮਾਗਮ ਵੀ ਇਸ ਆਡੀਟੋਰੀਅਮ ‘ਚ ਹੀ ਕਰਾਇਆ ਜਾਵੇਗਾ।
ਆਡੀਟੋਰੀਅਮ ਦੀ ਮੁਰੰਮਤ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2 ਕਰੋੜ ਦੇ ਕਰੀਬ ਰਾਸ਼ੀ ਇਸ ਆਡੀਟੋਰੀਅਮ ਦੀ ਮੁਰੰਮਤ ਤੇ ਆਧੁਨਿਕ ਦਿੱਖ ਦੇਣ ਲਈ ਖਰਚੀ ਗਈ ਹੈ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਦਾ ਸਾਰਾ ਹਾਲ ਸਾਊਂਡ ਪਰੂਫ, ਫਾਇਰ ਪਰੂਫ ਅਤੇ ਵਾਤਾਅਨਕੂਲ ਬਣਾਉਣ ਦੇ ਨਾਲ ਇਸ ਆਡੀਟੋਰੀਅਮ ਨੂੰ ਹਰ ਅਧੁਨਿਕ ਸਹੂਲਤ ਨਾਲ ਲੈਸ ਕੀਤਾ ਗਿਆ ਹੈ। ਸ. ਸੇਖਵਾਂ ਨੇ ਦੱਸਿਆ ਕਿ ਹਾਲ ਵਿੱਚ 500 ਦੇ ਕਰੀਬ ਕੁਰਸੀਆਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਆਡੀਟੋਰੀਅਮ ਪੰਜਾਬ ਦਾ ਸਭ ਤੋਂ ਬੇਹਤਰੀਨ ਆਡੀਟੋਰੀਅਮ ਹੋਵੇਗਾ ਜਿਸਦੀ ਬਟਾਲਾ ਸ਼ਹਿਰ ਸਾਹਿਤਕ ਸਰਗਰਮੀਆਂ ਹੋਰ ਪ੍ਰਫੁਲਤ ਹੋਣਗੀਆਂ।
ਚੇਅਰਮੈਨ ਸ. ਸੇਖਵਾਂ ਨੇ ਕਿਹਾ ਕਿ ਅਗਸਤ ਮਹੀਨੇ ਦੇ ਅਖੀਰ ਤੱਕ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਜਾਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਇਸ ਆਡੀਟੋਰੀਅਮ ਨੂੰ ਸ਼ਿਵ ਪ੍ਰੇਮੀਆਂ ਨੂੰ ਸਮਪਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਡੀਟੋਰੀਅਮ ਦਾ ਕੰਮ ਮੁਕੰਮਲ ਹੋਣ ‘ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਉਹ ਪੰਜਾਬ ਸਰਕਾਰ ਦਾ ਇਸ ਪ੍ਰੋਜੈਕਟ ਨੂੰ ਪੂਰਿਆਂ ਕਰਨ ਲਈ ਧੰਨਵਾਦ ਕਰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਬੇਰਿੰਗ ਕਾਲਜ ਦੇ ਪ੍ਰਿਸੀਪਲ ਡਾ. ਐਡਵਰਡ ਮਸੀਹ, ਸਮਾਜ ਸੇਵੀ ਹਰਮਨ ਗੁਰਾਇਆ ਵੀ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply