Sunday, March 22, 2026

ਨਵੇਂ ਵਿਦਿਅਕ ਸ਼ੈਸਨ ‘ਚ ਵਿਦਿਆਰਥੀਆਂ ਦੀ ਅਧਿਆਪਕਾਂ ਨਾਲ ਕਰਵਾਈ ਜਾਣ-ਪਹਿਚਾਣ

PPN2607201506
ਸੰਦੌੜ, 26 ਜੁਲਾਈ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਕਾਲਜ ਵਿਖੇ ਨਵੇਂ ਵਿਦਿਅਕ ਸ਼ੈਸਨ ਵਿੱਚ ਵਿਦਿਆਰਥੀਆਂ ਨੂੰ ਅਧਿਆਪਕਾਂ ਨਾਲ ਜਾਣ-ਪਹਿਚਾਨ ਕਰਵਾਉਣ ਹਿਤ ਸਮੂਹ ਵਿਦਿਆਰਥੀਆਂ ਦੀ ਇਕਤੱਰਤਾ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਮੁਹੰਮਦ ਜਮੀਲ ਨੇ ਅਨੁਸ਼ਾਸਨ ਭਾਵਨਾ ਦਾ ਮਹੱਤਵ ਦੱਸਦੇ ਹੋਏ ਆਸ ਪ੍ਰਗਟਾਈ ਕਿ ਵਿਦਿਆਰਥੀ ਸਵੈ ਅਨੁਸ਼ਾਸਨ ਵਿੱਚ ਰਹਿੰਦੇ ਹੋਏ ਪੂਰੀ ਤਨਦੇਹੀ ਨਾਲ ਮਿਹਨਤ ਕਰਨਗੇ ਅਤੇ ਨਵੇਂ ਸਥਾਨ ਪ੍ਰਾਪਤ ਕਰਨਗੇ।ਉਨ੍ਹਾਂ ਨੇ ਵਿਦਿਆਥੀਆਂ ਨੂੰ ਸਫਲਤਾ ਦਾ ਨਵਾਂ ਫਾਰਮੂਲਾ ਥਰੀ-ਡੀ ਭਾਵ ਸੁਪਨਾ ਦੇਖਣਾ, ਦਿਸ਼ਾ ਨਿਰਧਾਰਤ ਕਰਨ ਅਤੇ ਦ੍ਰਿੜ ਇਰਾਦੇ ਨਾਲ ਮੰਜਿਲ ਤੇ ਪਹੁੰਚਣ ਲਈ ਤਹਈਆ ਕਰਨ ਦੀ ਪ੍ਰੇਣਾ ਦਿੱਤੀ। ਉਨ੍ਹਾਂ ਨੇ ਕਿਹਾ ਜਦੋਂ ਤੱਕ ਅਸੀ ਆਪਣੇ ਮਾਤਾ-ਪਿਤਾ, ਅਧਿਆਪਕ ਅਤੇ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ ਉਦੋਂ ਤੱਕ ਸਾਨੂੰ ਸਫਲਤਾ ਨਹੀਂ ਮਿਲ ਸਕਦੀ ਇਸ ਕਰਕੇ ਸਾਨੂੰ ਵੱਡਿਆ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਮੰਚ ਸੰਚਾਲਨ ਸਟਾਫ ਸਕੱਤਰ ਡ.ਰਾਜਿੰਦਰ ਸਿੰਘ ਨੇ ਕੀਤਾ ਪ੍ਰੋ. ਮੈਡਮ ਸਰਲਾ ਮਿੱਤਲ ਨੇ ਵਿਦਿਆਰਥੀਆਂ ਨੂੰ ਟਾਇਮ ਟੇਬਲ ਅਤੇ ਸੈਕਸ਼ਨ ਵੰਡ ਵਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ।ਵਾਇਸ ਪ੍ਰਿੰਸੀਪਲ ਡਾ. ਮਨਜੂਰ ਹਸਨ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੋਕੇ ਹੋਰਨਾਂ ਤੋਂ ਇਲਾਵਾ ਪ੍ਰੋ.ਤਨਵੀਰ ਅਲੀ ਖਾਨ, ਪ੍ਰੋ. ਮੰਜੂ ਭਾਰਤੀ, ਪ੍ਰੋ. ਅਨਿਲ ਭਾਰਤੀ, ਪ੍ਰੋ. ਬਲਵਿੰਦਰ ਸਿੰਘ, ਪ੍ਰੋ. ਗੁਰਜਿੰਦਰ ਸਿੰਘ ਚਹਿਲ ਅਤੇ ਪ੍ਰੋ. ਰਣਜੀਤ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply