
ਬਟਾਲਾ, 26 ਜੁਲਾਈ (ਨਰਿਦਰ ਸਿੰਘ ਬਰਨਾਲ) – ਸ਼੍ਰੀ ਸਨਾਤਨ ਧਰਮ ਦੀ ਜਿਲ੍ਹਾ ਪੱਧਰੀ ਮੀਟਿੰਗ ਬਜਰੰਗ ਭਵਨ ਬਟਾਲਾ ਵਿਖੇ ਪੂਰੇ ਤੇ ਹੁਲਾਸ ਨਾਲ ਕੀਤੀ ਗਈ। ਕਿਲ੍ਹਾ ਮੰਡੀ ਭਵਨ ਵਿਖੇ ਆਯੋਜਿਤ ਮੀਟਿੰਗ ਦੌਰਾਨ ਪੰਜਾਬ ਬਾਡੀ ਦੇ ਜਨਰਲ ਸਕੱਤਰ ਤੇ ਜਿਲ੍ਹਾ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਸ਼ਰਮਾ ਜੀ ਨੇ ਪ੍ਰਧਾਨਗੀ ਕੀਤੀ ਤੇ ਸਭਾ ਦੇ ਮੈਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੋਕ ਭਲਾਈ ਦੇ ਕੰਮਾ ਵਿੱਚ ਪਹਿਲ ਕਦਮੀ ਕਰਨੀ ਚਾਹੀਦੀ ਹੈ। ਇਸ ਦੌਰਾਨ ਮਾਤਾ ਚਿੰਤਪੂਰਨੀ ਦੇ ਮੇਲੇ ਦੇ ਪ੍ਰਬੰਧਾਂ ਅਤੇ ਰਾਜਸਥਾਨ ਵਿਖੇ ਸਾਲਸਰ ਵਿਖੇ ਧਰਮਸ਼ਾਲਾ ਦੀ ਉਸਾਰੀ ਨੂੰ ਯਕੀਨੀ ਬਣਾਏ ਜਾਣ ਤੇ ਵਿਚਾਰਾਂ ਕੀਤੀਆਂ ਗਈਆਂ।ਇਸ ਮੌਕੇ ਨਰਿੰਦਰ ਸਿੰਘ ਬਿਸ਼ਟ ਜਨਰਲ ਸਕੱਤਰ ਬਟਾਲਾ, ਜੀਵਨ ਅਗਰਵਾਲ, ਵਿਨੋਧ ਕੁਮਾਰ, ਸੰਜੀਵ ਵਰਮਾ, ਕੀਮਤੀ ਲਾਲ, ਰਾਕੇਸ਼ ਮਹਿੰਦਰੂ, ਰਮੇਸ਼ ਅਗਰਵਾਲ, ਸੁਰਜੀਤ ਸਿੰਘ ਜੈਤੋਸਰਜਾ, ਦਵਿੰਦਰ ਸਿੰਘ ਜੈਤੋਸਰਜਾ ਤੋਂ ਇਲਾਵਾ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ (ਪੰਜਾਬ) ਦੇ ਅਹੁਦੇਦਾਰਾਂ ਵਿੱਚ ਸ੍ਰੀ ਰਾਮ ਸ਼ਰਨ ਭਾਟੀਆ, ਚਰਨ ਦਾਸ ਭਾਟੀਆ, ਦੀਪਕ, ਦਵਾਰਕਾ ਦਾਸ ਰਹਿਣੀ, ਨਰੇਸ਼ ਕੁਮਾਰ ਸ਼ਰਮਾ, ਵਿਜੈ ਕੁਮਾਰ, ਰਾਜਵਿੰਦਰ ਸਿੰਘ, ਜੋਗਿੰਦਰ ਕੁਮਾਰ ਸਰਮਾ, ਸਤੀਸ਼ ਕੁਮਾਰ ਕਾਲੀਆ, ਧਰਮਪਾਲ, ਸੁਭਾਸ ਚੰਦਰ ਕਾਂਸਰਾ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media