Friday, March 6, 2026

ਮਾਈ ਭਾਗੋ ਇੰਸਟੀਟਿਊਟ ਉੱਚ ਸਿੱਖਿਆ ਪ੍ਰਾਪਤ ਲੜਕੀਆਂ ਲਈ ਬਣੇਗਾ ਚਾਨਣ ਮੁਨਾਰਾ- ਸ਼ਰਨਜੀਤ ਜੀਂਦੜ

PPN2707201504
ਬਟਾਲਾ, 26 ਜੁਲਾਈ (ਨਰਿਦਰ ਸਿੰਘ ਬਰਨਾਲ) – ਪੰਜਾਬ ਸਰਕਾਰ ਵੱਲੋਂ ਨੌਜਵਾਨ ਲੜਕੀਆਂ ਨੂੰ ਭਾਰਤੀ ਫੌਜ ਅਤੇ ਹੋਰ ਪੈਰਾਫੋਰਸਜ਼ ਪਲਟਨਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਲਈ ਮੁਹਾਲੀ ਵਿੱਚ ਉਸਾਰਿਆਂ ਗਿਆ ਮਾਈ ਭਾਗੋ ਆਰਮਡ ਫੋਰਸਿਜ ਪ੍ਰੈਪਰੇਟਰੀ ਇੰਸਟੀਟਿਊਟ ਫਾਰ ਗਰਲਜ ਪੰਜਾਬ ਦੀਆਂ ਧੀਆਂ ਲਈ ਭਵਿੱਖ ਦਾ ਚਾਨਣ ਮੁਨਾਰਾ ਸਾਬਤ ਹੋਵੇਗਾ। ਇਸ ਇੰਸਟੀਟਿਊਟ ਦੀ ਸਥਾਪਨਾ ਨੇ ਇਹ ਸਾਬਤ ਕੀਤਾ ਹੈ ਕਿ ਪੰਜਾਬ ਸਰਕਾਰ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਵਿਕਾਸ ਮਈ ਸੋਚ ਵਿੱਚ ਹੋਣਹਾਰ ਲੜਕੀਆਂ ਲਈ ਵਿਸ਼ੇਸ਼ ਸਥਾਨ ਹੈ। ਉਕਤ ਵਿਚਾਰ ਜ਼ਿਲ੍ਹਾ ਗੁਰਦਾਸਪੁਰ ਦੀ ਸ੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਸ਼ਰਨਜੀਤ ਕੌਰ ਜੀਂਦੜ ਨੇ ਅੱਜ ਆਪਣੇ ਗ੍ਰਿਹ ਵਿਖੇ ਕੁੱਝ ਚੋਣਵੇ ਪੱਤਰਕਾਰਾਂ ਨਾਲ ਪਾਰਟੀ ਵਰਕਰਾਂ ਦੀ ਹਾਜ਼ਰੀ ਵਿੱਚ ਸਾਂਝੇ ਕੀਤੇ।ਉਹਨਾਂ ਕਿਹਾ ਕਿ ਪੰਜਾਬ ਵਿੱਚ ਨੌਜਵਾਨ ਲੜਕੀਆਂ ਡਿਗਰੀ ਕੋਰਸਾਂ ਅਤੇ ਛੋਟੇ ਮੋਟੇ ਡਿਪਲੋਮਾ ਕੋਰਸਾਂ ਵਿੱਚ ਹੀ ਰੁੱਝ ਕੇ ਰਹਿ ਜਾਂਦੀਆਂ ਸਨ। ਜਦੋਂ ਕਿ ਉਹਨਾਂ ਵਿੱਚ ਦੇਸ਼ ਦੀਆਂ ਸਰਹੱਦਾਂ ਅਤੇ ਅੰਦਰੂਨੀ ਹਲਾਤਾਂ ਅਨੁਸਾਰ ਲੜਨ ਦਾ ਵੱਡਾ ਜਜ਼ਬਾ ਪਾਇਆ ਜਾਂਦਾ ਹੈ।ਹੁਣ ਇਸ ਉਪਰਾਲੇ ਤੋਂ ਬਾਅਦ ਲੜਕੀਆਂ ਦਾ ਭਾਰਤੀ ਫੌਜ ਵਿੱਚ ਜੁਝਾਰੂ ਅਫਸਰ ਬਨਣ ਦਾ ਸੁਪਨਾ ਸਕਾਰ ਹੋਵੇਗਾ।ਉਨਾਂ ਕਿਹਾ ਕਿ ਉਹ ਔਰਤ ਵਰਗ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੂਬਾ ਗੱਠਜੋੜ ਸਰਕਾਰ ਦੇ ਵਿਸ਼ੇਸ਼ ਰਿਣੀ ਹਨ। ਇਸ ਮੌਕੇ ਉਹਨਾਂ ਦੇ ਨਾਲ ਬੀਬੀ ਜੋਗਿੰਦਰ ਕੌਰ, ਕੁਲਵਿੰੰਦਰ ਕੌਰ, ਕੰਵਲਪ੍ਰੀਤ ਕੌਰ ਸਕੱਤਰ, ਸੰਤੋਸ਼ ਕੁਮਾਰੀ ਭਗਤ, ਪਲਵਿੰਦਰ ਕੌਰ ਡਡਵਾਂ, ਮਨਜੀਤ ਕੌਰ, ਹਰਜੀਤ ਕੌਰ, ਗੁਰਦੀਪ ਕੌਰ, ਮਨਦੀਪ ਕੌਰ, ਕਮਲਜੀਤ ਕੌਰ, ਬਲਵਿੰਦਰ ਕੌਰ ਤੋਂ ਇਲਾਵਾ ਹੋਰ ਵੀ ਪਾਰਟੀ ਦੀਆਂ ਅਹੁਦੇਦਾਰਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply