
ਪੱਟੀ, 27 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪਦਮ ਸ੍ਰੀ ਵਿਜੇਤਾ ਮਰਹੂਮ ਗਾਇਕ ਮੁਹੰਮਦ ਰਫੀ ਦੀ ਯਾਦ ਵਿਚ ਇਕ ਸ਼ਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਮੀਆਂ ਬਖਤਾਵਰ ਏ.ਡੀ.ਸੀ ਤਰਨਤਾਰਨ ਨੇ ਮੁਖ ਮਹਿਮਾਨ ਵਾਜੋਂ ਸ਼ਿਰਕਤ ਕੀਤੀ।ਮਹਿਫਲ ਦਾ ਆਗਾਜ ਅਰੋੜਾ ਆਰਟਸ ਅਤੇ ਸੰਜੇ ਗਰੁੱਪ ਅੰਮ੍ਰਿਤਸਰ ਵੱਲੋਂ ਰਫੀ ਸਾਹਿਬ ਦੇ ਤਰਾਨੇ ਗਾ ਕੇ ਕੀਤਾ ਗਿਆ।ਇਸ ਮਹਿਫਲ ਵਿੱਚ ਵੱਖ ਵੱਖ ਥਾਵਾਂ ਤੋਂ ਆਏ ਹੋਏ ਗਾਇਕਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।ਰੋਹਿਤ ਅਰੋੜਾ ਨੇ ਮਿੱਤਰ ਪਿਆਰੇ ਨੂੰ, ਮੇਰੇ ਮਿਤਵਾਂ, ਬਹਾਰੋ ਫੂਲ ਬਰਸਾਓ, ਬੜੇ ਬੇਵਫਾ ਹੈ ਯੇ ਆਦਿ ਗੀਤ ਗਾ ਕੇ ਹਾਜਰ ਸਰੋਤਿਆਂ ਦਾ ਮਨ ਮੋਹ ਲਿਆ।ਇਸ ਮੌਕੇ ਮੈਡਮ ਜਸਬੀਰ ਕੋਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗੀਤ ਪ੍ਰੇਮੀ ਹਾਜਰ ਸਨ।
Punjab Post Daily Online Newspaper & Print Media