Sunday, March 29, 2026

ਲਾਇਨਜ਼ ਕਲੱਬ ਮਾਲੇਰਕੋਟਲਾ ਗ੍ਰੇਟਰ ਵੱਲੋਂ ਤੀਜ ਦਾ ਤਿਓਹਾਰ ਮਨਾਇਆ ਗਿਆ

PPN2707201524
ਸੰਦੌੜ, 27 ਜੁਲਾਈ (ਹਰਮਿੰਦਰ ਸਿੰਘ ਭੱਟ) – ਲਾਇਨਜ਼ ਕਲੱਬ ਮਾਲੇਰਕੋਟਲਾ ਗ੍ਰੇਟਰ ਵੱਲੋਂ ਸਥਾਨਕ ਮਾਲੇਰਕੋਟਲਾ ਕਲੱਬ ਵਿਖੇ ਤੀਜ ਦਾ ਤਿਓਹਾਰ ਮਨਾਇਆ ਗਿਆ, ਜਿਸ ਦੌਰਾਨ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਤੋਂ ਇਲਾਵਾ ਔਰਤਾਂ ਅਤੇ ਬੱਚੇ ਵੀ ਹਾਜ਼ਰ ਸਨ। ਪ੍ਰਧਾਨ ਲਾਇਨ ਰਾਕੇਸ਼ ਜਿੰਦਲ ਨੇ ਕਿਹਾ ਕਿ ਯੁਵਾ ਪੀੜ੍ਹੀ ਨੂੰ ਸਾਡੇ ਸੱਭਿਆਚਾਰ ਨਾਲ ਜੋੜੇ ਰੱਖਣ ਅਤੇ ਤਿਓਹਾਰਾਂ ਸਬੰਧੀ ਜਾਣਕਾਰੀ ਲਈ ਅਜਿਹੇ ਤਿਓਹਾਰ ਮਨਾਉਣੇ ਬਹੁਤ ਜਰੂਰੀ ਹਨ। ਤੀਜ ਦਾ ਤਿਓਹਾਰ ਕਿਉਂ ਮਨਾਇਆ ਜਾਂਦਾ ਹੈ, ਇਸ ਉੱਪਰ ਸਕੱਤਰ ਲਾਇਨ ਅੰਕੁਰ ਜੈਨ ਨੇ ਰੌਸ਼ਨੀ ਪਾਈ। ਲਾਇਨਜ਼ ਕਲੱਬ ਮਾਲੇਰਕੋਟਲਾ ਗ੍ਰੇਟਰ ਵੱਲੋਂ ਹਾਜ਼ਰ ਔਰਤਾਂ ਨੂੰ ਮਹਿੰਦੀ ਅਤੇ ਚੂੜੀਆਂ ਵੀ ਵੰਡੀਆਂ ਗਈਆਂ।ਔਰਤਾਂ ਨੇ ਬੋਲੀਆਂ ਪਾਈਆਂ ਅਤੇ ਤੀਜ ਸਬੰਧੀ ਗੀਤਾਂ ‘ਤੇ ਡਾਂਸ ਵੀ ਕੀਤਾ।ਇਸ ਮੌਕੇ ਲਾਇਨ ਮੁਨੀਸ਼ ਗੋਇਲ, ਰਾਕੇਸ਼ ਗੋਇਲ, ਡਾ.ਚਰਨਜੀਤ ਸਿੰਘ, ਡਾ.ਸੰਜੀਵ ਗੋਇਲ, ਡਾ.ਵੀ.ਪੀ.ਗੋਇਲ, ਮਨੋਜ ਗੋਇਲ, ਸੁਰਿੰਦਰ ਜਿੰਦਲ, ਡਾ.ਕੇ.ਐਸ.ਖੁਰਾਨਾ, ਡਾ.ਸੰਜੀਵ ਮਲਹੋਤਰਾ, ਸੁਮਿਤ ਜੈਨ, ਤਰੁਣ ਕਿੰਗਰ, ਵਿਪਨ ਕਾਲੜਾ ਸਚਿਨ ਜੈਨ, ਕਮਲ ਦੁਆ, ਮੀਨਾਕਸ਼ੀ ਗੋਇਲ, ਡੇਜ਼ੀ ਜੈਨ, ਰੀਨਾ ਜੈਨ ਸਵਿਤਾ ਗੋਇਲ, ਪ੍ਰੀਤੀ ਜਿੰਦਲ, ਅਲਕਾ ਗੋਇਲ, ਰਿਤਿਕਾ ਜੈਨ ਅਤੇ ਕਲੱਬ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ। ਆਖਿਰ ‘ਚ ਕਲੱਬ ਵੱਲੋਂ ਸਾਰਿਆਂ ਨੂੰ ਮਠਿਆਈ ਵੀ ਵੰਡੀ ਗਈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply