
ਸੰਦੌੜ, 27 ਜੁਲਾਈ (ਹਰਮਿੰਦਰ ਸਿੰਘ ਭੱਟ) – ਸਥਾਨਕ ਈਦਗਾਹ ਲਾਗੇ ਹੱਜ ਮੰਜ਼ਿਲ ਦੀ ਬਿਲਡਿੰਗ ਵਿੱਚ ਹੱਜ ਦੀ ਪਵਿੱਤਰ ਯਾਤਰਾ ਤੇ ਜਾਣ ਵਾਲੇ ਯਾਤਰੀਆਂ ਲਈ ਟੀਕਾ ਕਰਨ ਅਤੇ ਪੋਲਿਓ ਦੀਆਂ ਬੂੰਦਾਂ ਪਿਲਾਉਣ ਦਾ ਕੈਂਪ ਲਗਾਇਆ ਗਿਆ। ਤਿਲਾਵਤ-ਏ-ਕੁਰਆਨ ਨਾਲ ਸ਼ੁਰੂ ਹੋਏ ਇਸ ਪ੍ਰੋਗ੍ਰਾਮ ਮੌਕੇ ਹੱਜ ਕਮੇਟੀ ਦੀ ਚੇਅਰਪਰਸਨ ਤੇ ਵਿਧਾਇਕਾ ਬੀਬੀ ਫਰਜ਼ਾਨਾ ਆਲਮ ਉਚੇਚੇ ਤੌਰ ਤੇ ਤਸ਼ਰੀਫ ਲਿਆਏ। ਮੰਚ ਤੇ ਉਨਾਂ ਦਾ ਸਾਥ ਆਲ ਇੰਡੀਆ ਮੁਸਲਿਮ ਪ੍ਰਸਨਲ ਲਾਅ ਬੋਰਡ ਦੇ ਮੈਂਬਰ ਹਜ਼ਰਤ ਮੋਲਾਨਾ ਮੁਫਤੀ ਫਜੈਲ ਉਰ ਰਹਿਮਾਨ ਹਿਲਾਲ ਉਸਮਾਨੀ, ਹਾਫਿਜ਼ ਤਹਿਸੀਨ ਅਹਿਮਦ ਲੁਧਿਆਣਾ, ਆਬਿਦ ਸਲਮਾਨੀ ਜਲੰਧਰ, ਮੋਲਵੀ ਸ਼ਮੀਮ ਅਹਿਮਦ ਹੁਸ਼ਿਆਰਪੁਰ, ਨਗਰ ਕੋਂਸਲ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਈਲ, ਸਾਦਿਕ ਰਜ਼ਾ ਸਰਹੰਦ, ਸੁਰਜੀਤ ਖਾਂ ਸੰਗਰੂਰ, ਠੇਕੇਦਾਰ ਅਬਦੁੱਲਾ, ਅਬਦੁਲ ਸੱਤਾਰ (ਕਾਲ), ਉਘੇ ਉਦਯੋਗਪਤੀ ਸਿਰਾਜ ਮਲਿਕ, ਯਾਸੀਨ ਜੁਬੈਰੀ ਆਦਿ ਨੇ ਦਿੱਤਾ। ਬੀਬੀ ਫਰਜ਼ਾਨਾ ਨੇ ਆਪਣੇ ਸੰਬੋਧਨ ‘ਚ ਹੱਜ ਦੀ ਪਵਿੱਤਰ ਯਾਤਰਾ ਤੇ ਜਾਣ ਵਾਲੇ ਯਾਤਰੀਆਂ ਨੁੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਿਆਂ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਯਾਤਰਾ ਤੇ ਜਾ ਕੇ ਦੇਸ਼ ਦੀ ਉਨੱਤੀ ਤੇ ਖੁਸ਼ਹਾਲੀ ਅਤੇ ਆਪਸੀ ਭਾਈਚਾਰੇ ਲਈ ਦੂਆ ਕਰਨ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਉਨਾਂ ਲੋਕਾਂ ਤੇ ਸੰਸਥਾਵਾਂ ਦਾ ਧੰਨਵਾਦ ਕੀਤਾ ਜਿਨਾਂ ਹਾਜੀਆਂ ਲਈ ਵੱਖੋ-ਵੱਖਰੇ ਕੈਂਪ ਲਗਾ ਕੇ ਉਨਾਂ ਨੂੰ ਜ਼ਰੂਰੀ ਟ੍ਰੇਨਿੰਗ ਦਿੱਤੀ ਅਤੇ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ‘ਚ ਉਨਾਂ ਦਾ ਸਹਿਯੋਗ ਕੀਤਾ।ਮੁਫਤੀ ਫਜੈਲ ਉਰ ਰਹਿਮਾਨ ਹਿਲਾਲ ਉਸਮਾਨੀ ਨੇ ਹੱਜ ਦੀ ਮਹੱਤਤਾ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਹਜ਼ਰਤ ਇਬਰਾਹੀਮ (ਅਲੈ.) ਤੇ ਬੀਬੀ ਹਾਜ਼ਰਾਂ ਦੀ ਹਰ ਅਦਾ ਅੱਲ੍ਹਾ ਤਾਅਲਾ ਨੂੰ ਇੰਨੀ ਪਸੰਦ ਆਈ ਕਿ ਹਰ ਮਾਲਦਾਰ ਮੁਸਲਮਾਨ ਤੇ ਅੱਲਾ ਨੇ ਹੱਜ ਦੇ ਰੂਪ ਵਿੱਚ ਫਰਜ਼ ਕਰ ਦਿੱਤੀ। ਇਸ ਮੌਕੇ ਤੇ ਐਸ.ਐਮ.ਓ. ਸਿਵਲ ਹਸਪਤਾਲ ਮਾਲੇਰਕੋਟਲਾ ਡਾ.ਕੇਸਰ ਸਿੰਘ ਦੀ ਅਗਵਾਈ ਹੇਠ ਡਾ.ਅਹਿਮਦ ਦੀ ਦੇਖ-ਰੇਖ ਹੇਠ ਡਾਕਟਰਾਂ ਦੀ ਟੀਮ ਨੇ ਟੀਕਾ-ਕਰਨ ਅਤੇ ਪੋਲਿਓ ਬੂੰਦਾਂ ਪਿਲਾਉਣ ਦੀ ਸੇਵਾ ਨਿਭਾਈ। ਲਾਈਜ਼ਨ ਅਫਸਰ ਇਜ਼ਹਾਰ ਅਹਿਮਦ ਨੇ ਦੱਸਿਆ ਕਿ ਉਕਤ ਕੈਂਪ ‘ਚ’ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੱਜ ਦੀ ਪਵਿੱਤਰ ਯਾਤਰਾ ਦੇ ਜਾਣ ਵਾਲੇ 286 ਯਾਤਰੀਆਂ ਦੇ ਟੀਕੇ ਲਗਾਏ ਜਾ ਰਹੇ ਹਨ। ਅਗਰ ਇਨ੍ਹਾਂ ਹੱਜ ਯਾਤਰੀਆਂ ਚੋਂ ਕੋਈ ਹਾਜੀ ਟੀਕਾ ਲਗਵਾਉਣ ਤੋਂ ਰਹਿ ਜਾਂਦਾ ਹੈ ਤਾਂ ਉਹ ਮਾਲੇਰਕੋਟਲਾ ਸਿਵਲ ਹਸਪਤਾਲ ਵਿਖੇ ਜਾ ਕੇ ਲਗਵਾ ਸਕਦਾ ਹੈ। ਇਸ ਪ੍ਰੋਗ੍ਰਾਮ ਨੂੰ ਸਫਲ ਕਰਨ ‘ਚ ਮੁਹੰਮਦ ਨਿਸਾਰ, ਮੁਹੰਮਦ ਅਲਸਮ (ਐਸ.ਡੀ.ਐਮ. ਦਫਤਰ), ਐਡਵੋਕੇਟ ਜਾਵੇਦ ਫਾਰੂਕੀ, ਜੁਲਫਕਾਰ ਅਲੀ, ਮੁਹੰਮਦ ਸ਼ਹਿਬਾਜ਼ ਜ਼ਹੂਰ, ਮਾਸਟਰ ਮੁਹੰਮਦ ਜ਼ਾਹਿਦ, ਅਨੀਸ ਕਾਕਾ, ਅਬਦੁਲ ਹਮੀਦ (ਗੁੱਲੂ), ਅਸਲਮ ਬਾਚੀ, ਮੁਹੰਮਦ ਅਸ਼ਰਫ ਨੰਦਨ ਆਦਿ ਨੇ ਟੀਕਾ ਕਰਨ ਕੈਪ ਦੇ ਵੱਖ ਵੱਖ ਪ੍ਰਬੰਧਾ ਵਿੱਚ ਸਹਿਯੋਗ ਦਿੱਤਾ ਗਿਆ।
Punjab Post Daily Online Newspaper & Print Media