Saturday, March 28, 2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀ ਕੈਡਿਟ ਸੁਮਨ ਕੌਰ ਨੇ ਰਿਦਮਿਕ ਯੋਗਾ ‘ਚ ਗੋਲਡ ਮੈਡਲ ਹਾਸਲ ਕੀਤਾ

PPN3007201505

ਅੰਮ੍ਰਿਤਸਰ, 30 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਦੀ ਆਰਮੀ ਵਿੰਗ ਜੋ ਕਿ ਫਸਟ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਦੇ ਅੰਤਰਗਤ ਹੈ, ਨੇ ਇਕ ਵਾਰ ਫੇਰ ਅੰਮ੍ਰਿਤਸਰ ਦੇ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਵਿਚ ਪੰਦਰਾਂ ਦਿਨਾਂ ਦੇ ਐਨ.ਸੀ.ਸੀ. ਆਈ.ਸੀ ਕੈਂਪ ਲਗਾਇਆ।11 ਪੰਜਾਬ ਬਟਾਲੀਅਨ ਐਨ.ਸੀ.ਸੀ ਦੁਆਰਾ ਲਗਾਏ ਇਸ ਕੈਂਪ ਵਿਚ ਕਾਲਜ ਦੀਆਂ 10 ਕੈਡਿਟਾਂ ਨੇ ਹਿੱਸਾ ਲਿਆ। ਕੈਡਿਟ ਸੁਮਨ ਕੌਰ ਨੇ ਰਿਦਮਿਕ ਯੋਗਾ ਵਿਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਕੈਡਿਟਸ ਦੁਆਰਾ ਪੰਜਾਬ ਗਰੁੱਪ ਦੇ ਸੰਸਕ੍ਰਿਤਕ ਅਤੇ ਹੋਰ ਪ੍ਰਤੀਯੋਗਤਾਵਾਂ ਵਿਚ ਹਿੱਸਾ ਲਿਆ। ਵੱਖ-ਵੱਖ ਰਾਜਾਂ ਤੋਂ ਭਾਗ ਲੈਣ ਆਏ ਕੈਡਿਟਸ ਨੂੰ ਹਰਿਮੰਦਰ ਸਾਹਿਬ, ਜਲਿਆਵਾਲ ਬਾਗ ਅਤੇ ਵਾਹਗਾ ਬਾਰਡਰ ਵੇਖਣ ਦਾ ਮੌਕਾ ਮਿਲਿਆ। ਐਨ.ਸੀ.ਸੀ ਇੰਚਾਰਜ ਡਾ. ਹਰਸਿਮਰਨ ਕੌਰ ਦੀ ਦੇਖਰੇਖ ਵਿਚ ਕੈਡਿਟਸ ਨੇ ਕੈਂਪ ਵਿਚ ਹਿੱਸਾ ਲਿਆ ਤੇ ਵਿਭਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ।ਕਾਲਜ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ, ਕੋਰਡੀਨੇਟਰ ਡਾ. ਜੀਵਨ ਸੋਢੀ ਅਤੇ ਐਨ.ਸੀ.ਸੀ ਇੰਚਾਰਜ ਡਾ. ਹਰਸਿਮਰਨ ਕੌਰ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਅੱਗੇ ਹੋਰ ਸਫਲਤਾਵਾਂ ਹਾਸਲ ਕਰਨ ਦੀ ਸ਼ੁੱਭ ਇਛਾਵਾਂ ਦਿਤੀਆਂ।ਜ਼ਿਕਰਯੋਗ ਹੈ ਕਿ ਬੀ. ਬੀ. ਕੇ. ਡੀ. ਏ. ਵੀ ਦਾ ਐਨ.ਸੀ.ਸੀ ਵਿਭਾਗ ਨਿਰੰਤਰ ਕਾਮਯਾਬੀਆਂ ਤੇ ਵੱਖ-ਵੱਖ ਕੈਪਾਂ ਵਿਚ ਆਪਣੀ ਪੁਜ਼ੀਸ਼ਨਾਂ ਸਥਾਪਿਤ ਕਰਨ ਵਿਚ ਕਾਮਯਾਬ ਰਿਹਾ ਹੈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply