Saturday, September 26, 2026

ਮਲੇਰਕੋਟਲਾ ਜੋਨ ਦਾ ਜੋਨਲ ਬੈਡਮਿੰਟਨ ਟੂਰਨਾਮੈਂਟ ਸ਼ੁਰੂ

PPN3007201510

ਸੰਦੌੜ, 30 ਜੁਲਾਈ (ਹਰਮਿੰਦਰ ਸਿੰਘ ਭੱਟ) – ਅੱਜ ਸਥਾਨਕ ਜਾਕਿਰ ਹੁਸੈਨ ਸਟੇਡੀਅਮ ‘ਚ ਮਾਲੇਰਕੋਟਲਾ ਜੋਨ ਦਾ ਬੈਡਮਿੰਟਨ ਟੂਰਨਾਮੈਂਟ ਜੋਨਲ ਸਕੱਤਰ ਪ੍ਰਿੰਸੀਪਲ ਮੁਹੰਮਦ ਖਲੀਲ ਦੀ ਅਗਵਾਈ ਹੇਠ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ। ਇਸ ਸੰਬੰਧੀ ਟੂਰਨਾਮੈਂਟ ਦੀ ਕਨਵੀਨਰ ਮੈਡਮ ਸ਼ਕੂਰਾ ਬੇਗਮ ਨੇ ਦੱਸਿਆ ਕਿ ਉਕਤ ਟੂਰਨਾਮੈਂਟ ‘ਚ ਅੰਡਰ 14, ਅੰਡਰ 17 ਅਤੇ ਅੰਡਰ 19 ਸਾਲ ਲੜਕੇ/ਲੜਕੀਆਂ ਦੀਆਂ 29 ਟੀਮਾਂ ਭਾਗ ਲੈ ਰਹੀਆਂ ਹਨ।ਇਸ ਟੂਰਨਾਮੈਂਟ ਦੇ ਪ੍ਰਬੰਧਕੀ ਸਕੱਤਰ ਸ਼੍ਰੀ ਪ੍ਰਵੇਜ ਫਾਰੂਕੀ ਨੇ ਦੱਸਿਆ ਕਿ ਅੱਜ ਇਸ ਟੂਰਨਾਮੈਂਟ ਦਾ ਉਧਘਾਟਨ ਜੋਨਲ ਸਕੱਤਰ ਪ੍ਰਿੰਸੀਪਲ ਮੁਹੰਮਦ ਖਲੀਲ ਵੱਲੋਂ ਕੀਤਾ ਗਿਆ। ਸ਼੍ਰੀ ਖਲੀਲ ਨੇ ਇਸ ਉਦਘਾਟਨੀ ਸਮਾਰੋਹ ‘ਚ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਨ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਵੱਲੋਂ ਸਾਰੇ ਖਿਡਾਰੀਆਂ ਨੁੰ ਸ਼ੁਭਕਾਮਨਾਵਾਂ ਪੇਸ਼ ਕੀਤੀਆਂ। ਇਸ ਮੌਕੇ ‘ਤੇ ਪ੍ਰਿੰਸੀਪਲ ਅਸਰਾਰ ਨਿਜਾਮੀ, ਲੈਕ. ਮੁਹੰਮਦ ਰਫੀਕ, ਮੁਹੰਮਦ ਬਸ਼ੀਰ ਡੀ.ਪੀ.ਈ. ਇਸਲਾਮੀਆ ਸੀਨ. ਸੈਕ. ਸਕੂਲ., ਲੈਕ. ਮੈਡਮ ਸ਼ਹਿਨਾਜ, ਮੁਹੰਮਦ ਸਾਬਰ, ਭੁਪਿੰਦਰ ਡੀ.ਪੀ.ਈ. ਰਾਜਨ ਸਿੰਗਲਾ, ਰਣਬੀਰ ਸਿੰਘ, ਹਰਦੀਪ ਸਿੰਘ, ਮੁਹੰਮਦ ਇਸਹਾਕ ਡੀ.ਪੀ. ਮੁਹੰਮਦ ਯਾਮੀਨ, ਅਖਤਰ ਰਸੂਲ, ਬਿਕਰਮਜੀਤ ਸਿੰਘ ਨਾਰੀਕੇ, ਇਮਰਾਨ ਹਬੀਬ, ਨਜੀਬ ਕੁਰੈਸ਼ੀ, ਮੁਹੰਦ ਸਲੀਮ ਕ੍ਰਿਕਟ ਕੋਚ, ਮੁਹੰਮਦ ਮਾਜਿਦ ਫੁਟਬਾਲ ਕੋਚ ਅਤੇ ਮੁਜਾਹਿਦ ਅਲੀ ਵਿਸ਼ੇਸ਼ ਤੌਰ ਤੇ ਹਾਜਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply