
ਸੰਦੌੜ, 30 ਜੁਲਾਈ (ਹਰਮਿੰਦਰ ਸਿੰਘ ਭੱਟ) – ਡੀ.ਐਸ.ਪੀ ਸ੍ਰੀ ਵਿਲੀਅਮ ਜੇਜੀ ਨੇ ਅੱਜ ਮੀਡਿਆ ਵਿੱਚ ਆਈ ਖ਼ਬਰ ਨੂੰ ਬੇਬੁਨਿਆਦ ਅਤੇ ਗੁਮਰਾਹਕੁਨ ਕਿਹਾ ਹੈ, ਜਿਸ ਵਿੱਚ ਉਨ੍ਹਾਂ ਦੀ ਮਾਲੇਰਕੋਟਲਾ ਤਂੋ ਬਦਲੀ ਹੋਣ ਦੀ ਗੱਲ ਕਹੀ ਗਈ ਹੈ।ਉਨ੍ਹਾਂ ਕਿਹਾ ਕਿ ਕਿ ਅਜੇ ਤੱਕ ਉਹ ਮਾਲੇਰਕੋਟਲਾ ਵਿਖੇ ਹੀ ਤਾਇਨਾਤ ਹਨ।ਉਨ੍ਹਾਂ ਨੂੰ ਤਾਂ ਅਜੇ ਤੱਕ ਪੁਿਲਸ ਵਿਭਾਗ ਵੱਲੋਂ ਉਨ੍ਹਾਂ ਦੀ ਬਦਲੀ ਕਿਸੇ ਹੋਰ ਥਾਂ ਹੋਣ ਦੇ ਹੁਕਮ ਨਹੀਂ ਮਿਲੇ, ਪਰ ਅਖ਼ਬਾਰਾਂ ਨੂੰ ਪਤਾ ਨਹੀਂ ਇਹ ਖ਼ਬਰ ਕਿਸ ਸਰੋਤ ਤੋਂ ਪ੍ਰਾਪਤ ਹੋ ਗਈ ਹੈ।ਸ੍ਰੀ ਜੇਜੀ ਨੇ ਕਿਹਾ ਕਿ ਕਿਸੇ ਵੀ ਸਰਕਾਰੀ ਕਰਮਚਾਰੀ ਦੀ ਬਦਲੀ ਅਤੇ ਨਿਯੁੱਕਤੀ ਆਮ ਵਿਭਾਗੀ ਕਾਰਵਾਈ ਹੈ।ਇਸ ਨਾਲ ਕਿਸੇ ਕਰਮਚਾਰੀ ਦੀ ਕਾਰਗੁਜ਼ਾਰੀ ਅਸਰ ਅੰਦਾਜ਼ ਨਹੀਂ ਹੁੰਦੀ।ਉਨ੍ਹਾਂ ਕਿਹਾ ਕਿ ਇਹ ਖ਼ਬਰ ਕਿਸੇ ਬੁਖਲਾਹਟ ਦਾ ਨਤੀਜਾ ਹੀ ਹੋ ਸਕਦੀ ਹੈ, ਜਿਸ ਵਿੱਚੋਂ ਮੰਦ ਭਾਵਨਾ ਮੂੰਹੋਂ ਬੋਲ ਰਹੀ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media