Friday, April 17, 2026

ਖਾਲਸਾ ਕਾਲਜ ਵਿਖੇ ਚੱਲ ਰਹੇ ਪੁਸਤਕ ਮੇਲੇ ਪ੍ਰਤੀ ਲੋਕਾਂ ਦਾ ਭਾਰੀ ਉਤਸ਼ਾਹ

PPN0208201502

ਅੰਮ੍ਰਿਤਸਰ, 2 ਅਗਸਤ (ਸੁਖਬੀਰ ਸਿੰਘ ਖੁਰਮਨੀਆ, ਪ੍ਰੀਤਮ ਸਿੰਘ)- ਪੁਸਤਕ ਸਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਗੁਰੂ ਨਗਰੀ ਦੇ ਇਤਿਹਾਸਕ ਕਾਲਜ ਖਾਲਸਾ ਕਾਲਜ ਦੇ ਸਹਿਯੋਗ ਨਾਲ ਨੈਸ਼ਨਲ ਬੁੱਕ ਟਰੱਸਟ ਇੰਡੀਆ ਵੱਲੋਂ ਸ਼ਨੀਵਾਰ ਤੋਂ ਸ਼ੁਰੂ ਹੋਏ 7 ਰੋਜ਼ਾ ਪੁਸਤਕ ਮੇਲੇ ਵਿੱਚ ਸਥਾਨਕ ਸਾਹਿਤਕਾਰਾਂ ਅਤੇ ਪਾਠਕਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ।ਪੁਸਤਕ ਮੇਲੇ ਦੇ ਪ੍ਰੈਸ ਸਕੱਤਰ ਦੀਪ ਦਵਿੰਦਰ ਸਿੰਘ ਅਤੇ ਡਾ. ਆਤਮ ਰੰਧਾਵਾ ਵੱਲੋਂ ਅੱਜ ਇੱਥੋਂ ਜਾਰੀ ਬਿਆਨ ਵਿੱਚ ਦੱਸਿਆ ਕਿ ਇੰਨ੍ਹਾਂ ਦੋ ਦਿਨਾਂ ਵਿੱਚ ਕਿਤਾਬਾਂ ਦੀ 50,000 ਰੁਪਏ ਤੋਂ ਉਪਰ ਦੀ ਹੋਈ ਖਰੀਦ ਲੋਕਾਂ ਵਿੱਚ ਪੁਸਤਕਾਂ ਨਾਲ ਜੁੜੇ ਹੋਣ ਦਾ ਪ੍ਰਮਾਣ ਹੈ। ਬੇਸ਼ਰਤੇ ਨਰੋਆ ਸਾਹਿਤ ਲੋਕਾਂ ਦੀ ਪਹੁੰਚ ਦਾ ਹਿੱਸਾ ਬਨਣਾ ਚਾਹੀਦਾ ਹੈ। ਨੈਸ਼ਨਲ ਬੁੱਕ ਟਰੱਸਟ ਦੇ ਅਸਿਸਟੈਂਟ ਡਿਪਟੀ ਡਾਇਰੈਕਟਰ ਮਿਸ਼ਰਦੀਪ ਸਿੰਘ ਭਾਟੀਆ ਅਤੇ ਮਾਰਕੀਟ ਅਧਿਕਾਰੀ ਸ੍ਰੀ ਦਿਨੇਸ਼ ਸ਼ਰਮਾ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਪੁਸਤਕ ਮੇਲੇ ਵਿੱਚ ਸਥਾਨਕ ਲੋਕਾਂ ਵੱਲੋਂ ਪੰਜਾਬੀ ਕਹਾਣੀ, ਚੋਣਵੀਂ ਪ੍ਰਵਾਸੀ ਪੰਜਾਬੀ ਕਹਾਣੀ, ਭਾਰਤੀ ਇਤਿਹਾਸ ਮਿਥਹਾਸ, ਸੂਫੀ ਸੰਤਾਂ ਭਗਤਾਂ ਦੀ ਬਾਣੀ ਦੇ ਨਾਲ ਨਾਲ ਜੀਵਨੀਆਂ ਅਤੇ ਲੇਖਾ ਚਿੱਤਰ ਆਦਿ ਦੀਆਂ ਕਿਤਾਬਾਂ ਵੱਲ ਵਿਸ਼ੇਸ਼ ਰੂਚੀ ਦਿਖਾਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਪੁਸਤਕ ਪ੍ਰਦਰਸ਼ਨੀ ਵਾਲੀ ਮੋਬਾਇਲ ਵੈਨ ਸ਼ਹਿਰ ਦੇ ਵੱਖ ਵੱਖ ਸਕੂਲਾਂ ਕਾਲਜਾਂ ਅਤੇ ਹੋਰ ਜਨਤਕ ਸਥਾਨਾਂ ਤੇ ਜਾ ਕੇ ਲੋਕਾਂ ਵਿੱਚ ਕਿਤਾਬਾਂ ਪੜ੍ਹਣ ਅਤੇ ਖਰੀਦਣ ਦੀ ਚੇਟਕਤਾ ਪੈਦਾ ਕਰ ਰਹੀ ਹੈ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply