Thursday, June 18, 2026

ਪਰਕਾਸ਼ ਕੌਰ ਦੀ ਸੇਵਾ ਮੁਕਤੀ ‘ਤੇ ਰੰਗੜ ਨੰਗਲ ਵਿਖੇ ਵਿਦਾਇਗੀ ਸਮਾਰੋਹ

PPN0208201501

ਬਟਾਲਾ, 2 ਅਗਸਤ (ਨਰਿੰਦਰ ਸਿੰਘ ਬਰਨਾਲ) – ਸ੍ਰੀ ਮਤੀ ਪਰਕਾਸ਼ ਕੌਰ ਦੀ ਸੇਵਾ ਮੁਕਤੀ ਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਰੰਗੜ ਨੰਗਲ (ਗੁਰਦਾਸਪੁਰ) ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਲੈਕਚਰਾਰ ਗੁਰਮੀਤ ਸਿੰਘ ਭੋਮਾ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ੍ਰੀ ਮਤੀ ਪਰਕਾਸ਼ ਕੌਰ ਸ ਸ ਮਿਸਟ੍ਰੈਸ ਦੀ ਪਹਿਲੀ ਹਾਜ਼ਰੀ ਸਰਕਾਰੀ ਮਿਡਲ ਸਕੂਲ ਉਗਰੇਵਾਲ, ਤੇ ਫਿਰ ਭੋਲੇਕੇ ਤੋ ਰੰਗੜ ਨੰਗਲ ਵਿਖੇ ਹਾਜ਼ਰ ਹੋਏ ਸਨ। ਸਾਰੀ ਨੌਕਰੀ ਵਿੱਚ ਬੱਚਿਆਂ ਨੂੰ ਪੂਰੀ ਮਿਹਨਤ ਤੇ ਤਨਦੇਹੀ ਨਾਲ ਗਿਆਨ ਦਿਤਾ ਇਹਨਾ ਦੇ ਪੜਾਏ ਵਿਦਿਆਰਥੀ ਵੱਖ ਵੱਖ ਸਰਕਾਰੀ ਨੌਕਰੀਆਂ ਵਿੱਚ ਸੇਵਾ ਨਿਭਾ ਰਹੇ ਹਨ।ਇਸ ਮੌਕੇ ਪ੍ਰਿੰਸੀਪਲ ਭਗਵੰਤ ਸਿੰਘ ਨੇ ਵੀ ਸੰਬੋਧਨ ਕੀਤਾ।ਸਕੂਲ ਵਿਖੇ ਪਹੁੰਚਣ ਤੇ ਸ੍ਰੀਮਤੀ ਪਰਕਾਂਸ਼ ਕੌਰ ਤੇ ਪਰਿਵਾਰਕ ਮੈਂਬਰਾਂ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਭੋਮਾਂ ਲੈਕਚਰਾਰ ਤੇ ਪੰਜਾਬ ਸਕੂਲ ਸਿਖਿਆ ਬੋਰਡ ਸਬਜੈਕਟ ਕਮੇਟੀ ਮੈਂਬਰ, ਰੁਪਿੰਦਰ ਕੌਰ, ਗੁਰਬਿੰਦਰ ਕੌਰ, ਗੌਰਵ, ਜਤਿੰਦਰ ਕੁਮਾਰ, ਪ੍ਰਿੰਸੀਪਲ ਪਰਮਜੀਤ ਕੌਰ ਨੌਸਿਹਰਾ ਮੱਝਾ ਸਿੰਘ, ਰਾਜਿੰਦਰ ਕੌਰ, ਹਰਪਾਲ ਕੌਰ, ਲਖਵਿੰਦਰ ਸਿੰਘ ਹਰਚੋਵਾਲ, ਹਰਜਿੰਦਰ ਸਿੰਘ, ਪ੍ਰੋ. ਕੁਲਜਿੰਦਰ ਸਿੰਘ ਡੀ ਏ ਵੀ ਕਾਲਜ਼, ਪਰਮਜੀਤ ਸਿੰਘ ਲੈਕਚਰਾਰ ਆਦਿ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply