Friday, March 13, 2026

ਵਿਸ਼ਵ ਭਰ ਦੀਆਂ ਧੀਆਂ ਨੂੰ ਸਮਰਪਿਤ ‘ਮੇਲਾ ਤੀਆਂ ਦਾ’ ਅਯੋਜਿਤ

ਮੇਲੇ ਦੌਰਾਨ ਖੀਰ ਪੂੜਿਆਂ ਦਾ ਲੰਗਰ ਤੇ ਸੱਭਿਆਚਾਰਕ ਵੰਨਗੀਆਂ ਨੇ ਕੀਲੇ ਸਰੋਤੇ

PPN0408201502

ਬਟਾਲਾ, 4 ਅਗਸਤ (ਨਰਿੰਦਰ ਸਿੰਘ ਬਰਨਾਲ) – ਸੱਭਿਆਚਾਰਕ ਮੇਲੇ ਪੰਜਾਬੀ ਵਿਰਸੇ ਦੀ ਪਹਿਚਾਣ ਹੁੰਦੇ ਹਨ, ਮਾਡਰਨ ਸਮੇ ਵਿੱਚ ਜਿਥੇ ਲੋਕਾਂ ਵਿੱਚ ਗਲੋਬਲਾਈਜੇਸ਼ਨ ਦੀ ਦੌੜ ਲੱਗੀ ਹੋਈ ਹੈ, ਇੰਟਰਨੈਟ ਦੇ ਸੋਸਲ ਸਾਈਟਸ ਨੇ ਲੋਕਾਂ ਨੂੰ ਮੋਬਾਇਲ ਤੱਕ ਸੀਮਤ ਘੇਰੇ ਵਿਚ ਬੰਨ ਕੇ ਰੱਖ ਦਿਤਾ ਹੈ, ਨੌਜਵਾਨ ਕੁੜੀਆਂ ਮੁੰਡੇ ਪੁਰਾਤਨ ਸੱਭਿਆਚਾਰ ਤੋ ਕੋਹਾਂ ਦੂਰ ਹੁੰਦੇ ਨਜ਼ਰ ਆ ਰਹੇ ਹਨ, ਪਰ ਸਾਉਣ ਦਾ ਮਹੀਨਾ ਇੱਕ ਸੁਹਾਵਨਾਂ ਮਹੀਨਾ ਹੁੰਦਾ ਜਿਸ ਵਿੱਚ ਆਪ ਮੁਹਾਰੇ ਸੱਭਿਆਚਾਰਕ ਪਿੜ ਜੁੜ ਜਾਂਦੇ ਹਨ, ਇਸੇ ਹੀ ਸੋਚ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਸ਼ਹੀਦ ਹਰਪਾਲ ਸਿੰਘ ਯੂਥ ਕਲੱਬ (ਰਜਿ) ਗ੍ਰਾਮ ਪੰਚਾਇਤ, ਪੰਜਗਰਾਈਆਂ ਅਤੇ ਸਮੂਹ ਇਲਾਕਾ ਵਾਸੀਆਂ ਦੇ ਭਰਭੂਰ ਸਹਿਯੋਗ ਨਾਲ ਤੀਆਂ ਦਾ ਮੇਲਾ ਪਿੰਡ ਪੰਗਗਰਾਈਂ (ਨਜ਼ਦੀਕ ਬਟਾਲਾ) ਵਿਖੇ ਕਰਵਾਇਆ ਗਿਆ।ਇਸ ਸੱਭਿਆਚਾਰਕ ਮੇਲੇ ਵਿੱਚ ਸ੍ਰੀਮਤੀ ਕੁਲਦੀਪ ਕੌਰ ਸੁਪਤਨੀ ਸ੍ਰੀ ਦੇਸ ਰਾਜ ਧੁੱਗਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਤੇ ਸੱਭਿਆਚਾਰਕ ਮੇਲੇ ਦੀ ਰੌਣਕ ਨੂੰ ਵਧਾਇਆ।
ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ੍ਰੀ ਮਤੀ ਕੁਲਦੀਪ ਅਤੇ ਡੀ ਡੀ ਪੀ ੳ ਪਰਮਜੀਤ ਕੌਰ, ਲੈਕਚਰਾਰ ਸਤਿੰਦਰ ਕੌਰ ਕਾਹਲੋਂ ਬਟਾਲਾ ਨੇ ਸਿਰਕਤ ਕੀਤੀ।ਮੇਲੇ ਦੌਰਾਨ ਪਿੰਡ ਦੀਆਂ ਔਰਤਾਂ ਵੱਲੋਂ ਪੁਰਾਤਨ ਬੋਲੀਆਂ ਪਾ ਕੇ ਗਿੱਧੇ ਦਾ ਪਿੜ ਸਿਰਜਿਆ ਗਿਆ। ਵੱਖ ਵੱਖ ਸਕੂਲਾਂ ਕਾਲਜਾਂ ਦੀਆਂ ਲੜਕੀਆਂ ਨੇ ਗਿੱਧਾ,ਭੰਗੜਾ, ਕਿੱਕਲੀ,ਸਕਿੱਟ,ਸੋਲੋ ਡਾਂਸ ਅਤੇ ਲੋਕ ਸੱਭਿਆਚਾਰ ਦੀਆਂ ਬੋਲੀਆਂ ਪੇਸ਼ ਕਰਕੇ ਪੁਰਾਤਨ ਪੰਜਾਬ ਦੀ ਯਾਦ ਤਾਜ਼ਾ ਕੀਤੀ ਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਆਧੁਨਿਕ ਯੁਗ ਵਿਚ ਵੀ ਸੰਭਾਲੀ ਰੱਖਣ ਦੀ ਪ੍ਰਰੰਪਰਾ ਨੂੰ ਜਾਰੀ ਰੱਖਿਆ। ਇਸ ਮੇਲੇ ਦੌਰਾਨ ਪੰਜਾਬੀ ਵਿਰਸੇ ਦੀਆਂ ਕਲਾਵਾਂ ਨੂੰ ਹੂ ਬ ਹੂ ਪੇਸ਼ ਕੀਤਾ ਗਿਆ।ਖੀਰ ਪੂੜਿਆਂ ਦਾ ਖੁਲਾ ਲੰਗਰ ਲਗਾਇਆ। ਅੰਤ ਵਿੱਚ ਸੱਭਿਆਚਾਰਕ ਸਰਗਰਮੀਆਂ ਚ ਭਾਗ ਲੈਣ ਵਾਲੀਆਂ ਪ੍ਰੱਮਖ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਲੜੀ ਵਿੱਚ ਸ੍ਰੀਮਤੀ ਸਤਿੰਦਰ ਕੌਰ ਕਾਹਲੋ ਲੈਕਚਰਾਰ ਤੇ ਸਮਾਜ ਸੇਵਿਕਾ ਨੂੰ ਸੱਭਿਆਚਾਰਕ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਕਰਕੇ ਸਨਮਾਨਿਤ ਕੀਤਾ ਗਿਆ। ਇਲਾਕੇ ਦੀਆਂ ਔਰਤਾ ਵੱਲੋ ਨੇ ਇਸ ਮੇਲੇ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਭਵਿੱਖ ਵਿੱਖ ਅਜਿਹੇ ਸੱਭਿਆਚਾਰਕ ਮੇਲੇ ਤੇ ਪਿੜ, ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਲੋਕਾ ਦੇ ਮਨਾਂ ਵਿਚ ਸਮੋਈ ਰੱਖਣ ਲਈ ਕਾਰਗਰ ਸਾਬਤ ਹੋਣਗੇ। ਅਜਿਹੇ ਪੁਰਾਤਨ ਸੱਭਿਆਚਾਰ ਨੂੰ ਸਮਪਿਤ ਪ੍ਰੋਗਰਾਮ ਕਰਵਾਉਣੇ ਬੜੇ ਹੀ ਜਰੂਰੀ ਹਨ।ਇਸ ਮੌਕੇ ਕਲੱਬ ਪ੍ਰਧਾਨ ਹਰਪਾਲ ਸਿੰਘ ਸਰਪੰਚ, ਝਿਰਮਲ ਸਿੰਘ ਪੰਜਗਰਾਈਆਂ, ਮੀਤ ਪ੍ਰਧਾਨ ਬਲਵਿੰਦਰ ਸਿੰਘ, ਰਾਣੀ ਝਾਸੀ ਕਲੱਬ ਤੋ ਸੰਤੋਸ਼ ਕੁਮਾਰੀ, ਡਾ. ਭੁਪਿੰਦਰ ਕੌਰ ਮੈਡੀਕਲ ਅਫਸਰ ਹਾਜ਼ਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply