Thursday, April 30, 2026

’ਤੇ ਹੁਣ ਜਿਲ੍ਹਾ ਨਿਰੀਖਣ ਟੀਮ ਕਰੇਗੀ ਸਕੂਲਾਂ ਦੀਆਂ ਪਾਣੀ ਵਾਲੀਆਂ ਟੈਕੀਆਂ ਦੀ ਚੈਕਿੰਗ

ਸਰਕਾਰੀ ਹਾਈ ਸਕੂਲ ਭੁੱਲਰ ਦੀ ਪਾਣੀ ਵਾਲੀ ਟੈਂਕੀ ਦੀ ਸਫਾਈ ਕੀਤੀ ਚੈੱਕ

PPN0408201503

ਬਟਾਲਾ, 4 ਅਗਸਤ (ਨਰਿੰਦਰ ਸਿੰਘ ਬਰਨਾਲ) – ਡਾਇਰੈਕਟ ਜਨਰਲ ਸਕੂਲਜ਼ ਚੰਡੀਗੜ੍ਹ ਤੇ ਜਿਲ੍ਹਾ ਸਿੱਖਿਆ ਅਫਸਰ (ਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਅਗਵਾਈ ਹੇੇਠ ਜਿਲ੍ਹਾ ਨਿਰੀਖਣ ਟੀਮਾਂ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਹਿੱਚ ਅਚਨਚੇਤੀ ਨਿਰੀਖਣ ਤੇ ਸਲਾਨਾ ਨਿਰੀਖਣ ਕਰ ਰਹੀਆਂ ਹਨ।ਬੀਤੇ ਦਿਨੀ ਸਰਕਾਰੀ ਹਾਈ ਸਕੂਲ ਭੁੱਲਰ (ਗੁਰਦਾਸਪੁਰ) ਦਾ ਸਲਾਨਾ ਨਿਰੀਖਣ ਕੀਤਾ ਗਿਆ।ਸਕੂਲ ਦੀ ਪੜਾਈ ਦਾ ਪੱਧਰ ਠੀਕ ਪਾਇਆ ਗਿਆ, ਇਸ ਤੋਂ ਇਲਾਵਾ ਅਧਿਆਪਕਾਂ ਦੁਆਰਾ ਤਿਆਰ ਕੀਤੇ ਵਿਦਿਆਰਥੀਆਂ ਤੇ ਸੀ ਸੀ ਈ ਰਜਿਸਟਰ, ਤੇ ਅਧਿਆਪਕ ਡਾਇਰੀਆਂ ਦਾ ਮਿਲਾਣ ਵਿਦਿਆਰਥੀਆਂ ਦੀ ਕਾਪੀਆਂ ਨਾਲ ਕੀਤਾ ਗਿਆ। ਕਰਮਚਾਰੀਆਂ ਨੂੰ ਜੀ ਪੀ ਐਫ ਸਲਿਪਾਂ, ਜੀ ਆਈ ਐਸ ਸਲਿਪਾਂ, ਮਿਡ ਡੇ ਮੀਲ, ਫੰਡਾਂ ਦੀ ਜਾਂਚ ਉਪਰੰਤ ਕੁਝ ਊਣਤਾਈਆਂ ਸਕੂਲ ਮੁੱਖੀ ਨੂੰ ਮੌਕੇ ਤੇ ਨੋਟ ਕਰਵਾ ਦਿਤੀਆਂ ਗਈਆਂ।ਮਿਡ ਤੇ ਮੀਲ ਦੇ ਐਸ ਐਮ ਐਸ ਦੇ ਸਬੰਧ ਵਿੱਚ ੨੫ ਜੁਲਾਈ ਤੋਂ ਬਾਅਦ ਕੋਈ ਐਸ ਐਮ ਐਸ ਨਹੀਂ ਸੀ ਹੋਇਆ, ਮਿਤੀ 3 ਅਗਸਤ ਦਾ ਕੀਤਾ ਮਿਡ ਡੇਅ ਮੀਲ ਦਾ ਐਸ. ਐਮ. ਐਸ ਸਫਲਾਪੂਰਵਕ ਰਿਹਾ।ਇਸ ਮੌਕੇ ਵਿਭਾਗ ਵੱਲੋਂ ਐਸ ਐਮ ਐਸ ਦੇ ਸਬੰਧ ਵਿੱਚ ਸਪੱਸਟੀਕਰਨ ਪੁੱਛਿਆ ਗਿਆ ਤੇ ਨਾਲ ਹੀ ਸਰਕਾਰੀ ਹਾਈ ਸਕੂਲ ਭੁੱਲਰ ਦੀ ਪਾਣੀ ਵਾਲੀ ਟੈਕੀਂ ਤੁਰੰਤ ਚੈਕ ਕਰਨ ਦੇ ਹੁਕਮ ਪ੍ਰਾਪਤ ਹੋਏ। ਜ਼ਿਲ੍ਹਾਂ ਨਿਰੀਖਣ ਟੀਮ ਇੰਚਾਰਜ ਸ੍ਰੀ ਅਮਰਜੀਤ ਸਿੰੰਘ ਭਾਟੀਆਂ ਵੱਲੋ ਤੁੁਰੰਤ ਪੌੜੀ ਮੰਗਵਾ ਕਿ ਨਿਰੀਖਣ ਟੀਮ ਦੇ ਮੈਂਬਰਾਂ ਵੱਲੋ ਟੈਕੀ ਦੀ ਸਫਾਈ ਚੈਕ ਕਰਵਾਈ ਗਈ ਤੇ ਟੈਂਕੀ ਦਾ ਸਫਾਈ ਤਸੱਲੀਬਖਸ਼ ਪਾਈ ਗਈ।ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਝਿਉਰਾਂ ਦੀ ਚੈਕਿੰਗ ਦੌਰ ਵਿਦਿਆਰਥੀਆਂ ਦਾ ਪੱਧਰ ਔਸਤ ਤੋ ਘੱਟ ਪਾਇਆ ਗਿਆ। ਵਿਦਿਆਰਥੀਆਂ ਦੇ ਸੀ ਸੀ ਈ ਦੇ ਟੈਸਟ ਚੈਕ ਕੀਤੇ ਗਏ ਪਰ ਵਿਦਿਆਰਥੀਆਂ ਨੇ ਟੈਸਟ ਵਿੱਚ ਤਾ ਨੰਬਰ ਪ੍ਰਾਪਤ ਕੀਤੇ ਹੋਏ ਸਨ।ਪਰ ਉਹਨਾ ਪ੍ਰਸ਼ਨਾਂ ਦੇ ਉਤਰਾਂ ਬਾਰੇ ਕੋਈ ਗਿਆਨ ਨਹੀਂ ਸੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply