
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ ਖੁਰਮਨੀਆ, ਪ੍ਰੀਤਮ ਸਿੰਘ) – ਇਤਿਹਾਸਿਕ ਖਾਲਸਾ ਕਾਲਜ ਦੀ ਗਰਾਊਂਡ ਵਿੱਚ ਅੱਜ ਦੂਸਰੀ ਪੰਜਾਬ ਏਅਰ ਸਕਾਡਰਨ ਦੇ ਐੱਨ. ਸੀ. ਸੀ. ਵਿੰਗ ਵੱਲੋਂ ਆਯੋਜਿਤ ਇਕ ‘ਏਅਰ ਸ਼ੋਅ’ ਦੌਰਾਨ ਗਲਾਈਡਰ ਦੀਆਂ ਕਲਾਬਾਜ਼ੀਆਂ ਦੇ ਅਨੋਖੇ ਕਰਤਵ ਵੇਖਣ ਨੂੰ ਮਿਲੇ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸ਼ੋਅ ਦੌਰਾਨ ਐੱਨ. ਸੀ. ਸੀ. ਕੈਡਿਟਾਂ ਨੇ ਏਅਰ ਫ਼ੋਰਸ ਦੇ ਮਾਹਿਰ ਇੰਸਟ੍ਰਕਟਰਾਂ ਦੀ ਅਗਵਾਈ ਵਿੱਚ ਹਵਾਈ ਕਲਾਬਾਜ਼ੀਆਂ ਵਿਖਾਕੇ ਖ਼ੂਬ ਵਾਹ-ਵਾਹ ਖੱਟੀ।
ਪ੍ਰਿੰ: ਡਾ. ਮਹਿਲ ਸਿੰਘ ਦੁਆਰਾ ਕਰਵਾਏ ਇਸ ਸ਼ੋਅ ਦੌਰਾਨ 4 ਪ੍ਰਕਾਰ ਦੇ ਮਾਡਲ ਜਹਾਜ਼ਾਂ ਜਿਨ੍ਹਾਂ ਵਿੱਚ ਐਕਸਾਈਟ-46, ਪਾਵਰ ਅਤੇ ਗਲਾਈਡਰ ਦੀ ਮਦਦ ਨਾਲ ਹਵਾਈ ਕਲਾਬਾਜ਼ੀਆਂ ਦੇ ਵਿੰਗ ਓਵਰ, ਲੂਪਸ, ਰੋਲ, ਸਪਿਨ ਅਤੇ 8 ਅੱਖ਼ਰ ਬਣਾਉਣ ਦੇ ਕਰਤਬ ਵੇਖਣ ਨੂੰ ਮਿਲੇ। ਇਸ ਸ਼ੋਅ ਦੌਰਾਨ ਮੁੱਖ ਮਹਿਮਾਨ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਬੀ. ਕੇ. ਰਮਾਲਾ ਨੇ ਕਿਹਾ ਕਿ ਇਹ ਸ਼ੋਅ ਐਨ. ਸੀ. ਸੀ. ਦੇ ਐਨਰੋਲਮੈਂਟ ਅਤੇ ਅਵੇਅਰਨੈਸ ਪ੍ਰੋਗਰਾਮ ਦੇ ਤਹਿਤ ਕੀਤਾ ਗਿਆ।
ਸ੍ਰੀ ਰਮਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸ਼ੋਅ ਵਿਦਿਆਰਥੀਆਂ ਤੇ ਆਮ ਲੋਕਾਂ ਵਿੱਚ ਭਾਰਤੀ ਹਵਾਈ ਸੈਨਾ ਪ੍ਰਤੀ ਦਿਲਚਸਪੀ ਨੂੰ ਵਧਾਉਂਦੇ ਹਨ। ਇਸ ਮੌਕੇ ਪ੍ਰੋ: ਨਵਨੀਨ ਬਾਵਾ, ਸ: ਸੁਖਦੇਵ ਸਿੰਘ, ਪ੍ਰੋ: ਰਾਕੇਸ਼ ਸ਼ਰਮਾ, ਡਾ. ਕੰਵਲਜੀਤ ਸਿੰਘ, ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media