Tuesday, September 29, 2026

ਖਾਲਸਾ ਕਾਲਜ ਦੇ ਪ੍ਰੋਫੈਸਰ ਨੂੰ ਜਪਾਨ ਵਿੱਚ ਮਿਲਿਆ ‘ਯੰਗ ਸਾਇੰਸਟਿਸਟ ਐਵਾਰਡ’

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ ਖੁਰਮਨੀਆ, ਪ੍ਰੀਤਮ ਸਿੰਘ) -ਇਤਿਹਾਸਿਕ ਖਾਲਸਾ ਕਾਲਜ ਦੇ ਜੂਆਲੋਜੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਜਸਵਿੰਦਰ ਸਿੰਘ ਨੂੰ ਜਪਾਨ ਦੀ ਸੰਸਥਾ ਯੂਨਾਈਟਿਡ ਨੈਸ਼ਨਜ਼ ਯੂਨੀਵਰਸਿਟੀ ਵੱਲੋਂ ‘ਯੰਗ ਸਾਇੰਸਟਿਸਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਡਾ. ਸਿੰਘ ਨੂੰ ਉਨ੍ਹਾਂ ਦੇ ਸਸਟੇਨੇਬਲ ਡਿਵੈੱਲਪਮੈਂਟ ਵਿਭਾਗ ਖ਼ੇਤਰ ਵਿੱਚ ਖੋਜ ਸਬੰਧੀ ਯੋਗਦਾਨ ਲਈ ਦਿੱਤਾ ਗਿਆ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ ਐਵਾਰਡ ਹਾਸਲ ਕਰਨ ‘ਤੇ ਪ੍ਰੋ: ਜਸਵਿੰਦਰ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਦੱਸਿਆ ਕਿ ਐਵਾਰਡ ਦੀ ਇਹ ਰਸਮ 27 ਜੁਲਾਈ 2015 ਨੂੰ ਜਪਾਨ ਦੇ ਸ਼ਹਿਰ ਯੋਕੋਹਾਮਾ ਵਿਖੇ ਹੋਈ। ਉਨ੍ਹਾਂ ਕਿਹਾ ਕਿ ਡਾ. ਜਸਵਿੰਦਰ ਸਿੰਘ ਦੇ ਖੋਜ਼ ਦਾ ਖੇਤਰ ਵਿੱਚ ‘ਗੰਡੋਇਆ ਦਾ ਟਿਕਾਊ ਖੇਤੀਬਾੜੀ’ ਵਿੱਚ ਯੋਗਦਾਨ ਤੇ ‘ਵਰਮੀਕੰਪੋਸਟਿੰਗ ਹੈ ਅਤੇ ਇਸ ਖੇਤਰ ਵਿੱਚ 20 ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਡਿਪਾਰਟਮੈਂਟ ਆਫ਼ ਸਾਇੰਸ ਅਤੇ ਟੈਕਨਾਲੋਜੀ ਵਿਭਾਗ, ਭਾਰਤ ਸਰਕਾਰ ਵੱਲੋਂ 27 ਲੱਖ ਦੇ ਰਿਸਰਚ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ। ਇਸ ਐਵਾਰਡ ਵਿੱਚ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਤੋਂ ਇਲਾਵਾ 1000 ਯੂ. ਐੱਸ. ਡਾਲਰ ਦੀ ਰਾਸ਼ੀ, 400 ਡਾਲਰ ਦੀਆਂ ਕਿਤਾਬਾਂ ਅਤੇ ਜਰਮਨੀ ਦੀ ਉੱਘੀ ਸੰਸਥਾ ਵੱਲੋਂ 1 ਸਾਲ ਦੀ ਸਿਖਲਾਈ ਸ਼ਾਮਿਲ ਹੈ।
ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪੂਰੇ ਭਾਰਤ ਵਿੱਚ ਖ਼ਾਲਸਾ ਕਾਲਜ ਦੇ ਪ੍ਰੋਫੈਸਰ ਨੂੰ ਇਸ ਨਾਮਵਰ ਐਵਾਰਡ ਨਹੀਂ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ਸਿੱਖਿਆ ਦੇ ਨਾਲ-ਨਾਲ ਖੋਜ ਨੂੰ ਪ੍ਰੋਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਇਸ ਲਈ ਹਰੇਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply