
ਅੰਮ੍ਰਿਤਸਰ, 4 ਅਗਸਤ (ਗੁਰਚਰਨ ਸਿੰਘ) – ਭਗਤ ਪੂਰਨ ਸਿੰਘ ਜੀ ਦੀ ੨੩ਵੀਂ ਬਰਸੀ ਦੇ ਮੌਕੇ ਤੇ ਰੱਖੇ ਪ੍ਰੋਗਰਾਮਾਂ ਵਿਚ ਅੱਜ ਇਥੇ ਮੁੱਖ ਦਫ਼ਤਰ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਦਾ ਉਦਘਾਟਨ ਡਾ. ਹਰਪ੍ਰੀਤ ਕੌਰ ਸੁਪਤਨੀ ਆਈ.ਜੀ (ਆਈ.ਬੀ) ਅੰਮ੍ਰਿਤਸਰ ਨੇ ਆਪਣੇ ਕਰ ਕਮਲਾਂ ਰਾਹੀਂ ਪਿੰਗਲਵਾੜਾ ਦੇ ਮੁੱਖ ਦਫ਼ਤਰ ਵਿਖੇ ਕੀਤਾ ।
ਇਸ ਵਿਚ ਭਗਤ ਜੀ ਨਾਲ ਸਨੇਹ ਰੱਖਣ ਵਾਲੇ ਦੂਰ-ਦੁਰਾਡੇ ਦੀਆਂ ਸੰਗਤਾਂ ਵਲੋਂ ਭਾਰੀ ਉਤਸ਼ਾਹ ਵਿਖਾਇਆ ਗਿਆ, ਰਾਣਾ ਪਲਵਿੰਦਰ ਸਿੰਘ ਦਬੁੱਰਜੀ ਪ੍ਰਧਾਨ ਭਗਤ ਪੂਰਨ ਸਿੰਘ ਬਲੱਡ ਡੋਨੇਸ਼ਨ ਸੋਸਾਇਟੀ, ਸz. ਜਸਕੀਰਤ ਸਿੰਘ ਪ੍ਰਧਾਨ ਪੰਜਾਬ ਯੂਥ ਫੌਰਮ, ਅੰਮ੍ਰਿਤਸਰ ਇੰਜੀਨੀਅਰਿੰਗ ਕਾਲਜ ਮਾਨਾਂਵਾਲਾ ਦੇ ਐਨ.ਐਸ.ਐਸ ਵਿੰਗ, ਖਾਲਸਾ ਕਾਲਜ ਦੇ ਵਿਦਿਆਰਥੀਆਂ ਦੇ ਸਾਂਝੇ ਸਹਿਯੋਗ ਸਦਕਾ ਇਸ ਕੈਂਪ ਵਿਚ ਗੁਰੂ ਨਾਨਕ ਦੇਵ ਹਸਪਤਾਲ, ਸ੍ਰੀ ਗੁਰੂ ਰਾਮਦਾਸ ਹਸਪਤਾਲ ਦੀਆਂ ਟੀਮਾਂ ਵਲੋਂ ਪਿੰਗਲਵਾੜੇ ਦੇ ਮਰੀਜ਼ਾਂ ਵਾਸਤੇ 340 ਯੂਨਿਟ ਖ਼ੂਨ ਇੱਕਠਾ ਕੀਤਾ ਗਿਆ। ਜਥੇਦਾਰ ਸz. ਅਵਤਾਰ ਸਿੰਘ ਮੱਕੜ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮੌਕੇ ਭਗਤ ਪੂਰਨ ਸਿੰਘ ਜੀ ਦੀਆਂ ਸਮਾਜ ਸੇਵਾ ਦੇ ਖੇਤਰ ਵਿਚ ਪ੍ਰਾਪਤੀਆਂ ਉਪਰ ਵਿਸਥਾਰ ਨਾਲ ਰੋਸ਼ਨੀ ਪਾਈ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾ ਰਹੀ ਮੌਜੂਦਾ ਸਾਲਾਨਾ ਗ੍ਰਾਂਟ 10 ਲੱਖ ਤੋਂ 15 ਲੱਖ ਸਲਾਨਾ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸ. ਹਰਜਾਪ ਸਿੰਘ ਮੈਂਬਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ ਤੇ ਸ਼ਾਮਲ ਹੋ ਕੇ ਭਗਤ ਜੀ ਦੇ ਸਮਾਜ ਪ੍ਰਤੀ ਕੀਤੇ ਜਾ ਰਹੇ ਕਾਰਜਾਂ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਯੋਗਦਾਨ ਦੇਣ ਵਾਸਤੇ ਪ੍ਰਰਿਤ ਕਤਿਾ।
ਇਹ ਖ਼ੂਨ ਹਸਪਤਾਲਾਂ ਵਲੋਂ ਬਾਅਦ ਵਿਚ ਪਿੰਗਲਵਾੜੇ ਦੇ ਮਰੀਜ਼ਾਂ ਤੇ ਹੋਰ ਲੋੜਵੰਦਾਂ ਦੀ ਤੰਦਰੁਸਤੀ ਹਿਤ ਇਸਤੇਮਾਲ ਕੀਤਾ ਜਾਂਦਾ ਹੈ। ਡਾ. ਹਰਪ੍ਰੀਤ ਕੌਰ ਨੇ ਭਾਵੂਕ ਹੁੰਦੇ ਹੋਏ ਕਿਹਾ ਕਿ ਇਹ ਮੇਰੇ ਲਈ ਇਕ ਇਸ ਤਰ੍ਹਾਂ ਦਾ ਮੌਕਾ ਹੈ ਜਿਸ ਨਾਲ ਮੈਨੂੰ ਭਗਤ ਜੀ ਦੇ ਕੀਤੇ ਮਹਾਨ ਕਾਰਜਾਂ ਬਾਰੇ ਜਾਣਕਾਰੀ ਮਿਲੀ ਹੈ। ਭਗਤ ਜੀ ਦੇ ਮਨੁਖਤਾ ਦੇ ਕੀਤੀ ਕਾਰਜਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਹੀੌ ਘੱਟ ਹੈ ਉਹ ਉਸ ਮੌਕੇ ਤੇ ਇਕਲੇ ਸੀ ਅਤੇ ਹੌਲੀ ਹੌਲੀ ਪਿੰਗਲਵਾੜੇ ਦੇ ਨਾਲ ਪੂਰੀ ਮਨੁਖਤਾ ਜੁੜ ਚੁੱਕੀ ਹੈ।
ਸੰਸਥਾ ਦੇ ਮਰੀਜ਼ਾਂ ਤੇ ਸਕੂਲੀ ਬੱਚਿਆਂ ਭਗਤ ਪੂਰਨ ਸਿੰਘ ਆਦਰਸ਼ ਸਕੂਲ਼, ਗੂੰਗੇ-ਬੋਲੇ ਬਚਿਆਂ ਦਾ ਸਕੂਲ਼, ਸਕੂਲ਼ ਫਾਰ ਸਪੈਸ਼ਲ ਐਜੁਕੇਸ਼ਨ ਵਲੋਂ ਆਪਣੇ ਹੱਥੀਂ ਬਣਾਈਆਂ ਕਿਰਤਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸਦਾ ਉਦਘਾਟਨ ਡਾ. ਇੰਦਰਬੀਰ ਸਿੰਘ ਨਿੱਜਰ (ਨਿੱਜਰ ਸਕੈਨ ਸੈਂਟਰ) ਨੇ ਕੀਤਾ। ਉਨ੍ਹਾਂ ਨੇ ਬੱਚਿਆਂ ਦੁਆਰਾ ਬਣਾਈਆਂ ਹੱਥ ਕਿਰਤਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅਰਦਾਸ ਕੀਤੀ ਕਿ ਪਿੰਗਲਵਾੜਾ ਸੰਸਥਾ ਸਪੈਸ਼ਲ ਅਤੇ ਲਵਾਰਸ ਬੱਚਿਆਂ ਨੂੰ ਇਸੇ ਤਰ੍ਹਾਂ ਦੇਖਭਾਲ ਕਰਦੇ ਰਹਿਣ। ਉਨ੍ਹਾਂ ਨੇ ਪਿੰਗਲਵਾੜੇ ਦੇ ਇਕ ਸਪੈਸ਼ਲ ਬੱਚੇ ਵੱਲੋਂ ਅੰਤਰਰਾਸ਼ਟਰੀ ਸਪੈਸ਼ਲ ਓਲੰਪਿਕ ਵਿੱਚ ਦੋ ਮੈਡਲ ਪ੍ਰਾਪਤ ਕਰਨ ਤੇ ਪੂਰੀ ਸੰਸਥਾ ਨੂੰ ਵਧਾਈ ਦਿੱਤੀ। ਇਸ ਮੌਕੇ ਲਖਨਊ ਤੋਂ ਬੀਬੀ ਸ਼ਾਇਸਤਾ ਅੰਬਰ ਪ੍ਰਧਾਨ ਕੌਮੀ ਮੁਸਲਿਮ ਇਸਤਰੀ ਲਾਅ ਬੋਰਡ ਉਚੇਚੇ ਤੌਰ ਤੇ ਸ਼ਾਮਿਲ ਹੋਏ।
ਇਸ ਸਮੇਂ ਪਿੰਗਲਵਾੜੇ ਦੇ ਸੰਚਾਲਕ ਡਾ. ਇੰਦਰਜੀਤ ਕੌਰ ਵਲੋਂ ਭਗਤ ਜੀ ਦੇ ਅਰੰਭੇ ਕਾਰਜਾਂ ਨੂੰ ਪੂਰੇ ਦਿਲ ਨਾਲ ਹੋਰ ਵੀ ਅਗਾਂਹ ਵਧਾਣ ਸਬੰਧੀ ਚਾਨਣਾਂ ਪਾਇਆ।ਇਸ ਮੌਕੇ ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਜਗਦੀਪਕ ਸਿੰਘ, ਡਾ. ਕਰਨਜੀਤ ਸਿੰਘ ਰਿਟਾਇਰਡ ਹੈਲਥ ਪੰਜਾਬ, ਸz. ਰਾਜਬੀਰ ਸਿੰਘ, ਭਗਵੰਤ ਸਿੰਘ ਦਲਾਵਰੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰੀ ਤਿਲਕ ਰਾਜ ਅਤੇ ਕਈ ਹੋਰ ਪਤਵਂੰਤੇ ਸ਼ਾਮਲ ਸਨ।
Punjab Post Daily Online Newspaper & Print Media