ਐਨ.ਆਰ.ਆਈ ਫਰੈਂਡਜ਼ ਆਫ ਸ਼੍ਰੋਮਣੀ ਅਕਾਲੀ ਦਲ ਦਾ ਗਠਨ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ ਸੱਗੂ) – ਜਿਲ੍ਹਾ ਅਕਾਲੀ ਜਥਾ ਵਪਾਰ ਵਿੰਗ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪੰਜਾਬ ਟਰੇਡ ਬੋਰਡ ਦੇ ਡਾਇਰੈਕਟਰ ਰਜਿੰਦਰ ਸਿੰਘ ਮਰਵਾਹਾ ਦਾ ਅੱਜ ਅਸਟ੍ਰੇਲੀਆ ਤੋਂ ਵਾਪਸ ਆਉਣ ਤੇ ਵਪਾਰ ਵਿੰਗ ਦੇ ਅਹੁਦੇਦਾਰਾਂ ਵੱਲੋਂ ਸਥਾਨਕ ਹੋਟਲ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਰਵਾਹਾ ਪਿਛਲੇ 3 ਮਹੀਨੇ ਤੋਂ ਪੰਜਾਬ ਦੇ ਉਦਯੋਗਪਤੀਆਂ ਦੇ ਵਫਦ ਨਾਲ ਅਸਟ੍ਰੇਲੀਆ ਗਏ ਸਨ ਅਤੇ ਉਨ੍ਹਾਂ ਨੇ ਉੱਥੇ ਐਨਆਰਆਈ ਨਾਲ ਅਨੇਕਾਂ ਬੈਠਕਾਂ ਕੀਤੀਆਂ ਅਤੇ ਭਾਰਤ ਅਤੇ ਅਸਟ੍ਰੇਲੀਆ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਅਤੇ ਕਾਰੋਬਾਰੀ ਰਿਸ਼ਤੇ ਕਾਇਮ ਕਰਨ ਲਈ ਕਾਫੀ ਉਪਰਾਲੇ ਕੀਤੇ। ਇਸ ਮੌਕੇ ਹੋਏ ਸਥਾਨਕ ਹੋਟਲ ਵਿਖੇ ਹੋਏ ਸਨਮਾਨ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਅਸਟ੍ਰੇਲੀਆ ਦੇ ਉੱਘੇ ਕਾਰੋਬਾਰੀ ਅਤੇ ਐਨਆਰਆਈ ਫਰੈਂਡਜ਼ ਆਫ ਸ਼੍ਰੋਮਣੀ ਅਕਾਲੀ ਦਲ ਬਾਦਲ ਅਸਟ੍ਰੇਲੀਆ ਦੇ ਆਗੂ ਰਾਜਨ ਚੋਪੜਾ ਅਤੇ ਮਿਸਿਜ਼ ਜੋਤੀ ਸਿਦਾਨਾ ਡਾਇਰੈਕਟਰ ਸਿਡਾਨਾ ਗਰੁੁੱਪ ਆਫ ਇੰਸਟੀਚਿਊਟ ਸ਼ਾਮਿਲ ਹੋਏ। ਇਸ ਮੌਕੇ ਮਰਵਾਹਾ ਨੇ ਦੱਸਿਆ ਕਿ ਪੰਜਾਬ ਤੋਂ ਗਏ ਵਫਦ ਨੇ ਉੱਥੇ ਅਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਐਬਟ, ਰੱਖਿਆ ਮੰਤਰੀ ਤੇ ਵੱਖ-ਵੱਖ ਸ਼ਹਿਰਾਂ ਦੇ ਮੇਅਰਾਂ, ਮੈਲਬੋਰਨ ਬਿਜਨਸ ਕਲੱਬ, ਪੰਜਾਬੀ ਕਲੱਬ,ਇੰਡੀਅਨ ਕੌਸਲਿਟ ਆਫ ਹਾਈ ਕਮੀਸ਼ਨ, ਵੱਖ-ਵੱਖ ਕਾਲਜਾਂ ਦੇ ਮੁੱਖੀਆਂ ਤੋਂ ਇਲਾਵਾ ਪ੍ਰਮੁੱਖ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਉੱਥੇ ਬਿਜਨੈਸ ਪੋਟਰੀ, ਰਿਅਲ ਅਸਟੇਟ, ਹੋਟਲ, ਡੇਅਰੀ ਫਾਰਮਿੰਗ, ਸਿਪ ਫਾਰਮ, ਵਾਇਨਰੀ, ਬਦਾਮਾਂ ਦੇ ਬਾਗ ਆਦਿ ਬਾਰੇ ਪ੍ਰਮੁੱਖ ਉਦਯੋਗਪਤੀਆਂ ਅਤੇ ਸਰਕਾਰੀ ਨੁੰਮਾਇੰਦਿਆਂ ਨਾਲ ਵਿਸਥਾਰ ਪੂਰਵਕ ਗੱਲਬਾਤ ਕੀਤੀ ਅਤੇ ਕਈ ਪ੍ਰਮੁੱਖ ਇੰਸੀਚਿਊਟਾਂ ਨਾਲ ਪੰਜਾਬ ਦੇ ਪ੍ਰਮੁੱਖ ਕਾਲਜਾਂ ਨਾਲ ਆਪਸੀ ਸਮਝੌਤੇ ਕਰਵਾਏ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਸਟ੍ਰੇਲੀਆ ਦਰਮਿਆਨ ਬਹੁਤ ਜਲਦ ਹੀ ਵੱਡੀ ਪੱਧਰ ਤੇ ਆਪਸੀ ਬਿਜ਼ਨੈਸ ਤੇ ਤਾਲਮੇਲ ਵਧੇਗਾ। ਇਸ ਮੌਕੇ ਰਾਜਨ ਚੋਪੜਾ ਨੇ ਕਿਹਾ ਭਾਰਤ ਅਤੇ ਅਸਟ੍ਰੇਲੀਆ ਵਿੱਚ ਆਪਸੀ ਵਪਾਰ ਕਰਨ ਦੀਆਂ ਬੜੀਆਂ ਸੰਭਾਵਨਾ ਹਨ ਅਤੇ ਵਪਾਰਕ ਸੰਬੰਧ ਦੋਵਾਂ ਦੇ ਬਹੁਤ ਮਜ਼ਬੂੂਤ ਹੋਣਗੇ।ਇਸ ਮੌਕੇ ਅਜੈ ਭੱਲਾ ਜਿਊਲਰਜ਼, ਏਪੀਐਸ ਚੱਠਾ ਪ੍ਰਧਾਨ ਅੰਮ੍ਰਿਤਸਰ ਹੋਟਲ ਐਸੋਸੀਏਸ਼ਨ, ਰਣਦੀਪ ਸਿੰਘ ਚੇਅਰਮੈਨ, ਇੰਦਰਜੀਤ ਸਿੰਘ ਸਚਦੇਵਾ ਐਨਆਰਆਈ, ਆਨੰਦਪਾਲ ਸਿੰਘ ਬੱਲੇ ਬਾਲ, ਰਾਜ ਕੁਮਾਰ ਰਾਜੂੂ ਪ੍ਰਧਾਨ ਕੈਮਿਸਟ ਐਸੋਸੀਏਸ਼ਨ, ਮਨਮੋਹਨ ਸਿੰਘ ਜਨਰਲ ਸਕੱਤਰ ਕੈਮਿਸਟ ਐਸੋਸੀਏਸ਼ਨ, ਸਮਾਜ ਸੇਵਕ ਮੰਨੂ ਅਰੋੜਾ, ਹਰਪਾਲ ਸਿੰਘ ਵਾਲੀਆ ਸੀਨੀਅਰ ਵਾਇਸ ਪ੍ਰਧਾਨ ਵਪਾਰ ਵਿੰਗ, ਮੋਹਿਤ ਰਾਜਪੂਤ ਪ੍ਰਧਾਨ ਵੈਸਟ ਹਲਕਾ, ਰਾਜੀਵ ਅਨੇਜਾ ਵਾਇਸ ਪ੍ਰਧਾਨ, ਕੁਲਵਿੰਦਰ ਸਿੰਘ ਮਰਵਾਹਾ ਸੀਨੀਅਰ ਵਾਇਸ ਪ੍ਰਧਾਨ, ਐਡਵੋਕੇਟ ਮਨੀਸ਼ ਅਰੋੜਾ, ਐਡਵੋਕੇਟ ਗਰੋਵਰ, ਮਨਮੋਹਨ ਸਿੰਘ, ਜੀਵਨ ਸਿੰਘ ਜਸਵਾਲ, ਵਿਪਨ ਮਹਿਰਾ ਪ੍ਰਧਾਨ ਮਿੰਕ ਬਲੈਕਿਟ, ਸੁਖਬੀਰ ਸਿੰਘ, ਪ੍ਰਦੀਪ ਮਲਿਕ, ਰਾਕੇਸ਼ ਅਰੋੜਾ, ਸੁਖਬੀਰ ਸਿੰਘ ਅਰੋੜਾ ਪ੍ਰਧਾਨ ਹੋਟਲ ਐਸੋਸੀਏਸ਼ਨ, ਭੁੁਪਿੰਦਰ ਵਿੱਜ਼, ਪਰਮਜੀਤ ਸਿੰਘ ਬਾਵਾ ਆਦਿ ਹਾਜ਼ਰ ਸਨ।
Punjab Post Daily Online Newspaper & Print Media
