ਗੁਰਪ੍ਰੀਤ ਕੌਰ 72.4% ਅੰਕ ਲੈ ਕੇ ਕੀਤਾ ਸੰਸਥਾ ਦਾ ਨਾਮ ਰੋਸ਼ਨ – ਸੁਮਨ ਸ਼ਰਮਾ

ਪੱਟੀ, 5 ਅਗਸਤ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਮਹਾਂ ਸ਼ਿਵ ਸ਼ਕਤੀ ਨਰਸਿੰਗ ਕਾਲਜ਼ ਪੱਟੀ ਵੱਲੋ ਲੜਕੀਆ ਨੂੰ ਨਰਸਿੰਗ ਦੀ ਸਿੱਖਿਆ ਦੇ ਕੇ ਸਿੱਖਿਅਤ ਕੀਤਾ ਜਾ ਰਿਹਾ ਹੈ।ਜਿਸ ਦੇ ਚੱਲਦਿਆ ਅੱਜ ਪੰਜਾਬ ਨਰਸਿੰਗ ਕੌਂਂਸਲ ਚੰਡੀਗੜ ਵੱਲੋ ਜੀ.ਐਨ.ਐਮਪਹਿਲੇ ਭਾਗ ਦਾ ਨਤੀਜਾ ਐਲਾਨਿਆ ਗਿਆ ਹੈ। ਜਿਸ ਵਿੱਚ ਮਹਾਂ ਸ਼ਿਵ ਸ਼ਕਤੀ ਨਰਸਿੰਗ ਕਾਲਜ਼ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਨਾ ਸ਼ਬਦਾ ਦਾ ਪ੍ਰਗਟਾਵਾ ਜੀ.ਐਨ.ਐਮ ਦੀ ਇੰਚਾਰਜ ਮੈਡਮ ਨਵਜੋਤ ਕੌਰ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ।ਇਸ ਮੌਕੇ ਨਵਜੋਤ ਕੌਰ ਨੇ ਦੱਸਿਆ ਕਿ ਫਰਵਰੀ, 2015 ਵਿੱਚ ਪੰਜਾਬ ਨਰਸਿੰਗ ਕੌਂਸਲ ਚੰਡੀਗੜ ਵੱਲੋ ਜੀ.ਐਨ.ਐਮ ਪਹਿਲਾ ਭਾਗ ਦੇ ਪੇਪਰ ਲਏ ਸਨ ਤੇ ਹੋਣ ਉਹਨਾ ਦਾ ਨਤੀਜਾ ਯੋਸ਼ਿਤ ਕੀਤਾ ਹੈ।ਜਿਸ ਵਿੱਚ ਸਾਡੀ ਸੰਸਥਾ ਦੀਆਂ ਵਿਦਿਆਰਥਣਾ ਵੱਲੋ ਸ਼ਾਨਦਾਰ ਅੰਕ ਹਾਸਿਲ ਕਰਕੇ ਸੰਸਥਾ ਦੇ ਨਾਮ ਨੂੰ ਰੋਸ਼ਨ ਕੀਤਾ ਹੈ।ਜਿਸ ਵਿੱਚ ਹਰਪ੍ਰੀਤ ਕੌਰ 73.4%, ਹਰਮੋਲਕ ਕੌਰ 72.6%, ਗੁਰਪ੍ਰੀਤ ਕੌਰ 72.4% ਨੇ ਸ਼ਾਨਦਾਰ ਅੰਕ ਹਾਸਿਲ ਕੀਤੇ ਹਨ ਤੇ ਕ੍ਰਮਵਾਰ ਪਹਿਲਾ, ਦੁਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।ਇਸ ਮੌਕੇ ਨਰਸਿੰਗ ਕਾਲਜ਼ ਦੀ ਚੇਅਰਪਰਸਨ ਸੁਮਨ ਸ਼ਰਮਾ ਅਤੇ ਸਮੂਹ ਪ੍ਰਬੰਧਕ ਕਮੇਟੀ ਨਰਸਿੰਗ ਕਾਲਜ਼ ਅਤੇ ਸਟਾਫ ਵੱਲੋ ਵਿਦਿਆਰਥਣਾਂ ਨੂੰ ਸ਼ਾਨਦਾਰ ਨਤੀਜੇ ਦੀ ਲੱਖ ਲੱਖ ਵਧਾਈ ਦਿੱਤੀ।
ਇਸ ਮੌਕੇ ਸੁਮਨ ਸ਼ਰਮਾ ਨੇ ਕਿਹਾ ਕਿ ਜੀ.ਐਨ.ਐਮ ਦੇ ਸ਼ਾਨਦਾਰ ਨਤੀਜਾ ਦਾ ਤਜ਼ਰਬੇਕਾਰ ਅਤੇ ਮਿਹਨਤੀ ਸਟਾਫ ਦੇ ਸਦਕਾ ਹੈ।ਸਟਾਫ ਵੱਲੋ ਵਿਦਿਆਰਥਣਾ ਨੂੰ ਅਨੁਸ਼ਾਸ਼ਨ ਵਿੱਚ ਰੱਖਿਆ ਜਾਂਦਾ ਹੈ ‘ਤੇ ਆਧੁਨਿਕ ਤਰੀਕੇ ਨਾਲ ਤਿਆਰ ਕੀਤੀਆ ਲੈਬਾਂ ਵਿੱਚ ਨਰਸਿੰਗ ਦੀ ਸਿੱਖਿਆ ਦਿੱਤੀ ਜਾਂਦੀ ਹੈ।ਤਾਂਕਿ ਭੱਵਿਖ ਵਿੱਚ ਵਿਦਿਆਰਥਣਾਂ ਹਮੇਸ਼ਾ ਸਫਲਤਾ ਹਾਸਿਲ ਕਰਨ।ਉਨਾਂ ਕਿਹਾ ਕਿ ਸੰਸਥਾ ਵਿੱਚ ਵਿਦਿਆਰਥਣਾਂ ਨੂੰ ਪੜਾਈ ਦੇ ਨਾਲ ਨਾਲ ਖੇਡਾ ਪ੍ਰਤੀ ਵੀ ਜਾਗਰੂਕ ਕੀਤਾ ਜਾਂਦਾ ਹੈ। ਜਿਸ ਦੇ ਚਲਦਿਆ ਸੰਸਥਾ ਅੰਦਰ ਵਿਦਿਆਰਥਣਾ ਲਈ ਖੇਡ ਮੈਦਾਰ ਵੀ ਤਿਆਰ ਕੀਤੇ ਗਏ ਹਨ। ਇਸ ਮੌਕੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕਰਨ ਵਾਲੀਆ ਵਿਦਿਆਰਥਣਾ ਨੇ ਕਿਹਾ ਕਿ ਉਹਨਾਂ ਲਈ ਬੜੇ ਫਖਰ ਵਾਲੀ ਗੱਲ ਹੈ ਕਿ ਉਹ ਪੱਟੀ ਦੇ ਇਸ ਨਰਸਿੰਗ ਕਾਲਜ਼ ਤੋ ਸਿੱਖਿਆ ਹਾਸਿਲ ਕਰ ਰਹੀਆ ਹਨ। ਜਿਥੇ ਸਮੂਹ ਸਟਾਫ ਵੱਲੋ ਬੜੇ ਵਧੀਆ ਤਰੀਕੇ ਨਾਲ ਨਰਸਿੰਗ ਦੀ ਸਿੱਖਿਆ ਦਿੱਤੀ ਜਾਂਦੀ ਹੈ।ਉਨਾਂ ਕਿਹਾ ਕਿ ਇਸ ਸ਼ਾਨਦਾਰ ਅੰਕ ਹਾਸਿਲ ਕਰਨ ਦਾ ਸਿਹਰਾ ਸਾਰੇ ਸਟਾਫ ਮੈਂਬਰਾਂ ਨੁੰ ਜਾਂਦਾ ਹੈ ਜਿਨਾ ਦੀ ਮਿਹਨਤ ਸਦਕਾ ਅਸੀ ਚੰਗੇ ਅੰਕ ਹਾਸਿਲ ਕੀਤੇ ਹਨ। ਉਨਾਂ ਕਿਹਾ ਕਿ ਭਾਵੇਂ ਜਿੰਨੀ ਵੀ ਔਖੀ ਘੜੀ ਕਿਉ ਨਾ ਹੋਵੇ ਪੱਟੀ ਨਰਸਿੰਗ ਸੰਸਥਾ ਦੇ ਸਾਰੇ ਮੈਂਬਰ ਨੇ ਹਮੇਸ਼ਾ ਸਾਡਾ ਹੋਂਸਲਾ ਵਧਾਇਆ ਹੈ ਅਤੇ ਸਾਡੀ ਸਿੱਖਿਆ ਵਿੱਚ ਸਾਨੂੰ ਪੂਰਨ ਸਹਿਯੋਗ ਦਿੱਤਾ ਹੈ। ਇਸ ਮੌਕੇ ਜੀ.ਐਨ.ਐਮ ਕੋਰਸ ਦੇ ਇੰਚਾਰਜ਼ ਨਵਜੋਤ ਕੌਰ, ਸੁਖਬੀਰ ਕੌਰ, ਰਾਜਬੀਰ ਕੌਰ, ਨਵਰੀਤ ਕੌਰ, ਰੀਤੀਕਾ ਸ਼ਰਮਾ, ਰਮਨਦੀਪ ਕੌਰ, ਹਰਪ੍ਰੀਤ ਕੌਰ ਆਦਿ ਹਾਜ਼ਿਰ ਸਨ।
Punjab Post Daily Online Newspaper & Print Media
