Friday, September 25, 2026

ਵਾਇਸ ਆਫ ਪੰਜਾਬ ਛੋਟਾ ਚੈਂਪ-2 ਵਿਚ ਧੁੰਮਾਂ ਮਚਾ ਰਹੀ ਹੈ ਖਿਯਾਤੀ ਮਹਿਰਾ

PPN0508201519

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਸ਼ਹਿਰ ਦਾ ਮਾਣ ਖਿਯਾਤੀ ਮਹਿਰਾ ਅੱਜਕਲ ਵਾਇਸ ਆਫ ਪੰਜਾਬ ‘ਛੋਟਾ ਚੈਂਪ-2’ ਵਿੱਚ ਪੂਰੀ ਧੁੰਮ ਮਚਾ ਰਹੀ ਹੈ। ਹੁਣ ਤੱਕ ਸੈਂਕੜੇ ਸਟੇਜ ਸ਼ੋਅ ਕਰ ਚੁੱਕੀ ਅਤੇ ਸੈਂਕੜੇ ਹੀ ਸਨਮਾਨ ਪ੍ਰਾਪਤ ਕਰ ਚੁੱਕੀ ਖਿਯਾਤੀ ਮਹਿਰਾ ਸਿਰਫ ਗਾਇਕੀ ਹੀ ਨਹੀਂ,ਬਲਕਿ ਹਰ ਖੇਤਰ ਵਿਚ ਮੋਹਰੀ ਰਹਿੰਦੀ ਹੈ। ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ ਵਿਚ ਅੱਠਵੀਂ ਕਲਾਸ ਦੀ ਇਸ ਹੋਣਹਾਰ ਵਿਦਿਆਰਥਣ ਉਤੇ ਸਾਰੇ ਸ਼ਹਿਰ ਨੂੰ ਫਖਰ ਮਹਿਸੂਸ ਹੋ ਰਿਹਾ ਹੈ। ਹਜਾਰਾਂ ਬੱਚਿਆਂ ਵਿਚੋਂ ਪੜਾਅ ਦਰ ਪੜਾਅ ਪਾਰ ਕਰਦੀ ਹੋਈ ਖਿਯਾਤੀ ਵਾਇਸ ਆਫ ਪੰਜਾਬ ਛੋਟਾ ਚੈਂਪ-2 ਵਿਚ ਅੰਮ੍ਰਿਤਸਰ ਸ਼ਹਿਰ ਦੀ ਨੁਮਾਇੰਦਗੀ ਕਰ ਰਹੀ ਹੈ। ਜਦੋਂ ਖਿਯਾਤੀ ਸਟੇਜ ਉਪਰ ਆਉਂਦੀ ਹੈ ਤਾਂ ਸੁਣਨ ਵਾਲਿਆਂ ਨੂੰ ਉਸਦੀ ਅਵਾਜ ਇਕ ਵਾਰ ਤਾਂ ਹਿਲਾ ਕੇ ਰੱਖ ਦਿੰਦੀ ਹੈ। ਅੰਮ੍ਰਿਤਸਰ ਵਿਚ ਹੋਏ ਆਡੀਸ਼ਨ ਪਾਰ ਕਰਕੇ ਚੰਡੀਗੜ ਅਤੇ ਹੁਣ ਸਟੂਡੀਓ ਰਾਊਂਡ ਲਈ ਪੂਰੀ ਤਨਦੇਹੀ ਦੇ ਨਾਲ ਜੁਟੀ ਹੋਈ ਖਿਯਾਤੀ ਦੀ ਮਾਤਾ ਧਵਨੀ ਮਹਿਰਾ ਦਾ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਉਹਨਾਂ ਦੇ ਪਰਿਵਾਰ ਲਈ ਇਕ ਕ੍ਰਿਸ਼ਮਾ ਹੀ ਹੈ। ਉਸ ਨੇ ਅੱਜ ਤੱਕ ਜਿਸ ਵੀ ਕੰਮ ਨੂੰ ਹੱਥ ਪਾਇਆ ਉਸ ਵਿਚ ਸਫਲਤਾ ਹੀ ਹਾਸਲ ਕੀਤੀ। ਧਵਨੀ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹਨਾਂ ਦੀ ਬੇਟੀ ਇਸ ਮੁਕਾਮ ਨੂੰ ਵੀ ਹਾਸਲ ਕਰੇਗੀ ਅਤੇ ਹਮੇਸ਼ਾ ਵਾਂਗ ਉਹਨਾਂ ਦਾ ਨਾਮ ਰੋਸ਼ਨ ਕਰੇਗੀ। ਖਿਯਾਤੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਮੁਕਾਬਲਾ ਉਸ ਲਈ ਇਕ ਖੇਡ ਵਾਂਗ ਹੈ ਜਿਸ ਵਿਚ ਸਿਰਫ ਇਕ ਖਿਡਾਰੀ ਨੇ ਹੀ ਜਿਤਣਾ ਹੁੰਦਾ ਹੈ।ਇਸ ਲਈ ਉਹ ਜਿਆਦਾ ਉਤੇਜਿਤ ਤੇ ਨਹੀਂ,ਪਰ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਉਹ ਦਿਨ ਰਾਤ ਇਕ ਕਰ ਰਹੀ ਹੈ। ਉਸ ਨੇ ਕਿਹਾ ਕਿ ਉਹ ਇਸ ਕਾਬਲ ਤਾਂ ਨਹੀਂ,ਪਰ ਫਿਰ ਵੀ ਉਹ ਵਾਇਸ ਆਫ ਪੰਜਾਬ ਦਾ ਇਸ ਸਾਲ ਦਾ ਜੇਤੂ ਖਿਤਾਬ ਲੈ ਕੇ ਆਪਣੇ ਪਿਤਾ ਦੀਪਕ ਮਹਿਰਾ ਅਤੇ ਮਾਤਾ ਧਵਨੀ ਮਹਿਰਾ ਦੀ ਅਣਥੱਕ ਮਿਹਨਤ ਦਾ ਥੋੜਾ ਜਿਹਾ ਮੁੱਲ ਮੋੜਨਾ ਚਾਹੁੰਦੀ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply