Friday, September 18, 2026

ਪਿੰਡਾਂ ਵਿਚ ਅਕਾਲੀ ਦਲ ਦੀ ਯੂਥ ਕਮੇਟੀਆਂ ਜਲਦ ਬਣਨਗੀਆਂ- ਆਲਮ

PPN0608201502

ਸੰਦੌੜ, 6 ਅਗਸਤ (ਹਰਮਿੰਦਰ ਸਿੰਘ ਭੱਟ) – ਆਉਣ ਵਾਲੀਆਂ 2017 ਦੀਆਂ ਚੋਣਾਂ ਵਿਚ ਪੰਜਾਬ ਵਿਚ ਮੁੜ ਅਕਾਲੀ ਦਲ਼ ਦੀ ਸਰਕਾਰ ਬਣਨੀ ਲਗਭਗ ਤਹਿ ਹੈ ਕਿਉਂਕਿ ਪੰਜਾਬ ਵਾਸੀ ਅਕਾਲੀ ਦਲ ਦੇ ਪਿਛਲੇ 8 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਤੋਂ ਸੰਤੁਸ਼ਟ ਹਨ। ਇਨ੍ਹਾਂ ਵਿਚਾਰਾਂ ਦ ਪ੍ਰਗਟਾਵਾ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਇਜਹਾਰ ਆਲਮ ਨੇ ਮਾਰਕੀਟ ਕਮੇਟੀ ਸੰਦੌੜ ਵਿਖੇ ਅਕਾਲੀ ਦਲ ਵੱਲੋਂ ਰੱਖੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ।ਇਸ ਮੌਕੇ ਇਜਹਾਰ ਆਲਮ ਨੇ ਸੰਦੌੜ ਜੋਨ ਦੇ ਪਿੰਡ ਸੇਰਗੜ ਚੀਮਾ, ਝਨੇਰ, ਕੁਠਾਲਾ ਅਤੇ ਦੁਲਮਾਂ ਕਲਾਂ ਪਿੰਡਾਂ ਨਾਲ ਸਬੰਧਿਤ ਨੌਜਵਾਨਾਂ ਅਤੇ ਆਗੂਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡਾਂ ਵਿਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਦੇ ਨਾਲ ਜੋੜਿਆ ਜਾਵੇ ਅਤੇ ਅਕਾਲੀ ਦਲ ਦੀਆਂ ਨੌਜਵਾਨਾਂ ਪ੍ਰਤੀ ਨੀਤੀਆਂ ਨੂੰ ਵੱਧ ਤੋਂ ਵੱਧ ਪ੍ਰਚਾਰਿਆ ਜਾਵੇ।ਉਨ੍ਹਾਂ ਕਿਹਾ ਕਿ ਨੌਜਵਾਨ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਵਿੰਗ ਦਾ ਇਕ ਅਹਿਮ ਹਿੱਸਾ ਹਨ।ਇਸ ।ਇਸ ਮੌਕੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ, ਸਰਕਲ ਪ੍ਰਧਾਨ ਤਰਲੋਚਨ ਸਿੰਘ ਧਲੇਰ ਕਲਾਂ, ਜਥੇਦਾਰ ਹਰਬੰਸ ਸਿੰਘ ਮਹੋਲੀ, ਸਾਬਰ ਅਲੀ ਢਿਲੋਂ, ਵੈਦ ਨਰਿੰਦਰ ਸਿੰਘ, ਹਰੀ ਸਿੰਘ ਚੀਮਾ, ਸਰਪੰਚ ਰਘਵੀਰ ਸਿੰਘ ਕੁਠਾਲਾ, ਗੁਰਮੇਲ ਸਿੰਘ ਉਪਲ, ਹਰਬੰਸ ਸਿੰਘ ਚੀਮਾ, ਪੰਚ ਦਰਸਨ ਸਿੰਘ ਉਪਲ ਝਨੇਰ, ਹਾਕਮ ਸਿੰਘ ਚੱਕ, ਸਰਪੰਚ ਗੁਰਪਾਲ ਸਿੰਘ ਦੁਲਮਾਂ ਹਾਜਰ ਸਨ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …

Leave a Reply