Thursday, September 17, 2026

ਰੇਨਬੋ ਪਬਲਿਕ ਸਕੂਲ ਹੁਸੈਨਪੂਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

PPN0608201504
ਸੰਦੌੜ, 6 ਅਗਸਤ (ਹਰਮਿੰਦਰ ਸਿੰਘ ਭੱਟ) – ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਰੇਨਬੋ ਪਬਲਿਕ ਸਕੂਲ ਹੁਸੈਨਪੂਰਾ ਵਿਖੇ ਸਾਉਣ ਦੇ ਮਹੀਨੇ ਨੂੰ ਮੁੱਖ ਰਖਦੇ ਹੋਏ ਤੀਆਂ ਦਾ ਤਿਉਹਾਰ ਵਿਦਿਆਰਥਣਾਂ ਦੁਆਰਾ ਸਟਾਫ ਦੀ ਦੇਖ ਰੇਖ ਹੇਠ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੋਕੇ ਤੇ ਵਿਦਿਆਰਥਣਾਂ ਵਿਚ ਹਾਊਸ ਪੱਧਰ ‘ਤੇ ਮਹਿੰਦੀ ਪ੍ਰਤੀਯੋਗਤਾ ਵੀ ਕਰਵਾਈ ਗਈ ਅਤੇ ਅੱਵਲ ਰਹਿਣ ਵਾਲੀਆਂ ਵਿਦਿਆਰਥੀਆਣਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ ।ਇਸ ਦੋਰਾਨ ਵਿਦਿਆਰਥਣਾਂ ਨੁੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਸਕੂਲ ਦੇ ਚੈਅਰਮੈਨ ਸ: ਨਰਿੰਦਰ ਸਿਂਘ ਨੇ ਵਿਸੇਸ਼ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪੁਰਾਤਨ ਤਿਉਹਾਰ ਧੀਆਂ ਧੀਆਂਣੀਆਂ ਅਤੇ ਸਜ ਵਿਆਂਹੀਆਂ ਮੁਟਿਆਰਾਂ ਦਾ ਸ਼ਾਝੇ ਤੌਰ ਤੇ ਮਨਾਇਆ ਜਾਣ ਵਾਲਾ ਤਿਉਹਾਰ ਹੈ ਇਸ ਤਿਉਹਾਰ ਵਿਚ ਕੁੜੀਆਂ ਵਲੋਂ ਵੱਖ ਵੱਖ ਵੰਨਗੀਆਂ, ਪੀਂਘਾਂ ਝੂਟਣਾਂ, ਮਹਿੰਦੀ, ਗਿੱਧੇ ਬੋਲੀਆਂ ਰਾਂਹੀ ਆਪਣੇ ਚਾਵਾਂ ਨੂੰ ਹੱਸ ਖੇਡ ਕੇ ਮਨਾਇਆ ਜਾਂਦਾ ਹੈ ਅਤੇ ਵਿਸ਼ੇਸ ਤੌਰ ਤੇ ਇੱਕ ਜੁੱਟ ਹੋਣ ਦਾ ਸੰਦੇਸ਼ ਦਿੰਦਾ ਹੈ ਉਹਨਾਂ ਕਿਹਾ ਕਿ ਇਸ ਲਈ ਸਕੂਲ ਵਲੋਂ ਵਿਦਿਆਰਥਣਾਂ ਨੂੰ ਸਮੇਂ ਸਮੇਂ ਤੇ ਇਹੋ ਜਿਹੇ ਪੁਰਾਤਨ ਤਿਉਹਾਰ ਨੂੰ ਮਨਾ ਕੇ ਆਪਣੇ ਪੰਜਾਬ ਦੇ ਅਮੀਰ ਵਿਰਸ਼ੇ ਤੇ ਸਭਿਆਚਾਰ ਨਾਲ ਜਾਣੂੰ ਕਰਵਾਇਆ ਜਾਂਦਾ ਹੈ। ਇਸ ਮੋਕੇ ਸਕੂਲ ਦੇ ਪ੍ਰੰਬਧਕ ਸ: ਸੁਖਚੈਨ ਸਿੰਘ, ਪ੍ਰਿੰਸੀਪਲ ਰਮਨਦੀਪ ਕੋਰ, ਐਕਟੀਵੈਟ ਇੰਚਾਰਜ ਇੰਦਰਪ੍ਰੀਤ ਕੋਰ ਅਤੇ ਸਮੂਹ ਸਟਾਫ ਮੈਬਰ ਮੋਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply