Saturday, April 18, 2026

 ਪਰਲ ਅਕੈਡਮੀ ਵੱਲੋਂ ਡੀ.ਏ.ਵੀ ਪਬਲਿਕ ਸਕੂਲ ਵਿੱਚ ਵਰਕਸ਼ਾਪ ਆਯੋਜਿਤ

Mrs. (Dr.) Neera Sharma
Mrs. (Dr.) Neera Sharma

ਅੰਮ੍ਰਿਤਸਰ, 6 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਵਿਖੇ ‘ਵਿਚਾਰਧਾਰਾ ਦੀ ਰੂਪਰੇਖਾ’ ਲਈ ਪਰਲ ਅਕੈਡਮੀ ਦਿੱਲੀ ਵੱਲੋਂ ਵਰਕਸ਼ਾਪ ਆਯੋਜਿਤ ਕੀਤੀ ਗਈ । ਇਹ ਵਰਕਸ਼ਾਪ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਉਨ੍ਹਾਂ ਵਿਦਿਅਰਥੀਆਂ ਲਈ ਸੀ ਜਿੰਨ੍ਹਾਂ ਨੇ ਚਿਤਰਕਾਰੀ ਦੇ ਵਿਸ਼ੇ ਨੂੰ ਚੁਣਿਆ ਹੈ।ਇਸ ਵਰਕਸ਼ਾਪ ਵਿੱਚ 75 ਵਿਦਿਆਰਥੀਆਂ ਨੇ ਹਿੱਸਾ ਲਿਆ।ਮਿਸ ਜਯੋਤੀ ਮਨਰਲ, ਸਹਾਇਕ ਉਪ ਮੁਖੀ, ਨਵੀਨ ਡਿਜ਼ਾਈਨ ਵਿਚਾਰਧਾਰਾ, ਰਿਸੋਰਸ ਪਰਸਨ ਸਨ।ਉਨ੍ਹਾਂ ਦੇ ਨਾਲ ਸਹਿਯੋਗੀ ਸ਼ਸ਼ਾਂਕ ਖੰਡਵਾਲ, ਮੈਨੇਜਰ ਸਿੱਖਿਆ ਪਾਰਟਨਰਸ਼ਿਪ ਸਨ।ਇਹ ਪਰਲ ਅਕੈਡਮੀ ਵੱਲੋਂ ਸਮਾਨਾਂਤਰ ਰੂਪ ਨਾਲ ਸ਼ੁਰੂਆਤ ਕਰਨ ਲਈ ਆਯੋਜਿਤ ਕੀਤੀ ਗਈ ਸੀ ਤਾਂ ਜੋ ਸਿੱਖਿਆ ਪ੍ਰਣਾਲੀ ਵਿੱਚ ਸਕੂਲ ਅਤੇ ਕਾਲਜ ਪੱਧਰ ਤੇ ਨਵੀਂ ਵਿਚਾਰਧਾਰਾ ਪੈਦਾ ਕੀਤੀ ਜਾ ਸਕੇ ।
ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਵੀਨੀਕਰਨ ਸੋਚ ਅਤੇ ਭਾਵਨਾਤਮਕ ਤੌਰ ਤੇ ਉਤਸਾਹਿਤ ਕਰਨਾ ਸੀ ਤਾਂ ਜੋ ਉਹ ਭਵਿੱਖ ਵਿੱਚ ਦੂਰਦਰਸ਼ੀ ਸੋਚ ਵਾਲੇ ਨੇਤਾ ਬਣ ਸਕਣ।ਚਾਰ ਸਾਲ ਦੀ ਖੋਜ ਦੇ ਅਧਾਰ ਤੇ ਰਿਸੋਰਸ ਪਰਸਨ ਨੇ ਵਿਦਿਆਰਥੀਆਂ ਨੂੰ ਵੱਖਸ਼ਵੱਖ ਕਿਰਿਆਵਾਂ ਵਿੱਚ ਰੁਝਾਏ ਰੱਖਿਆ ਅਤੇ ਉਨ੍ਹਾਂ ਨੂੰ ਆਪਣੀ ਸੋਚ ਨੂੰ ਵਿਕਸਿਤ ਕਰਨ ਅਤੇ ਸਮਾਜ ਵਿੱਚ ਆਪਣੀ ਜਗ੍ਹਾ ਬਣਾਉਣ ਬਾਰੇ ਜਾਣਕਾਰੀ ਦਿੱਤੀ ।
ਵਿਦਿਆਰਥੀਆਂ ਨੇ ਉਤਸ਼ਾਹ ਨਾਲ ਰਿਸੋਰਸ ਪਰਸਨ ਨਾਲ ਆਪਣੇ ਵਿਚਾਰ ਸਾਂਝੇ ਕੀਤੇ । ਰਿਸੋਰਸ ਪਰਸਨ ਨੇ ਵਿਦਿਆਰਥੀਆਂ ਨੂੰ ਸਮੇਂ ਅਨੁਸਾਰ ਆਪਣੇ ਆਪ ਨੂੰ ਢਾਲਣ ਲਈ ਕਿਹਾ ਤਾਂ ਜੋ ਉਹ ਆਉਣ ਵਾਲੇ ਸਮੇਂ ਵਿੱਚ ਅੱਗੇ ਵੱਧ ਸਕਣ।ਉਨ੍ਹਾਂ ਨੇ ਵਿਦਿਆਰਥੀਆਂ ਦੇ ਮਨ ਦੀ ਉਤਸੁਕਤਾ ਨੂੰ ਸਾਂਤ ਕਰਦੇ ਹੋਏ ਉਤਸਾਹਤ ਕੀਤਾ ।
ਵਰਕਸ਼ਾਪ ਵਿੱਚ ਮਿਸ ਸ਼ਮਾ ਸ਼ਰਮਾ ਇੰਚਾਰਜ ਫਾਈਨ ਤੇ ਆਰਟ, ਅਧਿਆਪਕਾ ਮਿਸ ਪ੍ਰਿਯੰਕਾ ਸ਼ਰਮਾ ਸ਼ਾਮਲ ਹੋਏ।ਮਿਸ ਸ਼ਮਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਅਜ਼ਾਦ ਖ਼ਿਆਲ ਮਹਿਸੂਸ ਕਰਨ ਅਤੇ ਪੂਰਨਤਾ ਪ੍ਰਾਪਤ ਕਰਨ ਦੀ ਕੁਸ਼ਲਤਾ ਵਧਾਉਣ ਲਈ ਪ੍ਰੇਰਿਤ ਕੀਤਾ ।

ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਆਪਣਾ ਅਮੁੱਲ ਸਮਾਂ ਦੇਣ ਲਈ ਧੰਨਵਾਦ ਕੀਤਾ।ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਮਰੱਥਾ ਨੂੰ ਜਾਨਣ ਵਿੱਚ ਮਦਦ ਕਰਦੀਆਂ ਹਨ ਤਾਂ ਜੋ ਉਹ ਆਪਣਾ ਪੇਸ਼ਾ ਚੁਣ ਸਕਣ ਅਤੇ ਜਿਸ ਨਾਲ ਉਨ੍ਹਾਂ ਨੂੰ ਸੱਚੀ ਖੁਸ਼ੀ ਮਿਲੇ।ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਭ ਬੋਧਿਕ ਸੋਚ ਲਈ ਅਤੇ ਪੂਰਨ ਰੂਪ ਨਾਲ ਜ਼ਿੰਦਗੀ ਜੀਊਣ ਲਈ ਹੈ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply