Wednesday, September 16, 2026

ਏ.ਡੀ.ਸੀ ਵੱਲੋਂ ਸਿਹਤ ਕੇਂਦਰਾਂ ਦੀ ਅਚਨਚੇਤ ਚੈਕਿੰਗ ਕਈ ਕਰਮਚਾਰੀ ਗੈਰ ਹਾਜ਼ਰ

PPN0608201509
ਅੰਮ੍ਰਿਤਸਰ, 6 ਅਗਸਤ (ਗੁਰਚਰਨ ਸਿੰਘ) – ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੇ ਅਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਸz ਤੇਜਿੰਦਰਪਾਲ ਸਿੰਘ ਸੰਧੂ ਵੱਲੋਂ ਅੱਜ ਸਵੇਰੇ 2 ਸਿਹਤ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਵਿੱਚ ਕਈ ਅਧਿਕਾਰੀ ਗੈਰਹਾਜ਼ਰ ਮਿਲੇ। ਸਭ ਤੋਂ ਪਹਿਲਾਂ ਉਨ੍ਹਾਂਨੇ ਸਬਸਿਡਰੀ ਹੈਲਥ ਸੈਂਟਰ ਗੁਮਾਨਪੁਰਾ ਵਿਖੇ ਛਾਪਾ ਮਾਰਿਆ ਅਤੇ ਹਾਜ਼ਰ ਸਟਾਫ ਦੀ ਜਾਂਚ ਕੀਤੀ, ਜਿਸ ਵਿੱਚੋਂ ਰੂਰਲ ਮੈਡੀਕਲ ਅਫਸਰ ਡਾ: ਸੁਖਵਿੰਦਰਪਾਲ ਸਿੰਘ, ਫਾਰਮਾਸਿਸਟ ਸ੍ਰੀਮਤੀ ਸੁਜਾਤਾ, ਏ:ਐਨ:ਐਮ ਮਨਜੀਤ ਕੌਰ, ਐਮ:ਪੀ:ਐਚ: ਡਬਲਿਯੂ ਪ੍ਰਭਜੀਤ ਸਿੰਘ ਅਤੇ ਦਰਜਾ ਚਾਰ ਕਰਮਚਾਰੀ ਸ੍ਰੀਮਤੀ ਬਲਬੀਰ ਕੌਰ ਗੈਰਹਾਜ਼ਰ ਪਾਏ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਸਬਸਿਡਰੀ ਹੈਲਥ ਸੈਂਟਰ ਬਾਸਰਕੇ ਗਿੱਲਾਂ ਦੀ ਚੈਕਿੰਗ ਕੀਤੀ ਜਿਥੇ ਰੂਰਲ ਮੈਡੀਕਲ ਅਫਸਰ ਡਾ: ਪਰਮਪਾਲ ਸਿੰਘ, ਫਾਰਮਾਸਿਸਟ ਕਮਲਜੀਤ ਸਿੰਘ ਅਤੇ ਐਮ:ਪੀ:ਐਚ: ਡਬਲਿਯੂ ਜੋਰਾਵਰ ਸਿੰਘ ਗੈਰਹਾਜ਼ਰ ਪਾਏ ਗਏ। ਸz. ਸੰਧੂ ਨੇ ਗੈਰਹਾਜ਼ਰ ਕਰਮਚਾਰੀਆਂ ਦਾ ਗੰਭੀਰ ਨੋਟਿਸ ਲਿਆ ਅਤੇ ਭਵਿੱਖ ਸਮੇਂ ਸਿਰ ਦਫਤਰ ਪਹੁੰਚਣ ਦੀ ਤਾੜਨਾ ਕੀਤੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸz ਪਰਕਾਸ਼ ਸਿੰਘ ਬਾਦਲ ਦੀਆਂ ਲੀਹਾਂ ਤੇ ਚਲਦਿਆਂ ਸਾਨੂੰ ਸਾਰਿਆਂ ਨੂੰ ਰਾਜ ਦੀ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਆਪਣੀ ਡਿਊਟੀ ਬਿਨਾਂ ਕੁਤਾਹੀ ਦੇ ਨਿਭਾਉਣੀ ਚਾਹੀਦੀ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply