Friday, March 6, 2026

ਮੰਤਰੀ ਅਨਿਲ ਜੋਸ਼ੀ ਨੇ ਕੀਤਾ ਸਹਿਜ ਇੰਨਕਲੇਵ ਦਾ ਦੌਰਾ

PPN0708201515
ਅੰਮ੍ਰਿਤਸਰ, 7 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 11 ਵਿਚ ਪੈਂਦੀ ਸਹਿਜ ਇੰਨਕਲੇਵ ਦਾ ਦੋਰਾ ਕਰਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਓਹਨਾ ਕੋਲੋਂ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁਛਿਆ।ਇਸ ਦੌਰਾਨ ਸ਼੍ਰੀ ਜੋਸ਼ੀ ਨੇ ਇਲਾਕੇ ਵਿਚ ਬਣਾਏ ਗਏ ਨਵੇਂ ਸਪੋਰਟਸ ਵੈਲਫੇਅਰ ਕੱਲਬ ਦਾ ਸ਼ੁੱਭ ਆਰੰਭ ਕੀਤਾ ਅਤੇ ਇਸ ਕੱਲਬ ਦੀ ਡਵੈਲਪਮੇਂਟ ਵਾਸਤੇ ਕਲੱਬ ਨੂੰ ਆਪਣੀ ਅੱਖਤਿਆਰੀ ਗਰਾਂਟ ਵਿਚੋ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ।ਇਲਾਕਾ ਨਿਵਾਸੀਆਂ ਵਲੋਂ ਪਾਣੀ ਦੀ ਕਮੀਂ ਅਤੇ ਪਾਣੀ ਸਾਫ਼ ਨਾ ਆਉਣ ਦੀ ਮੁਸ਼ਕਿਲ ਬਾਰੇ ਦੱਸਣ ਉਪਰੰਤ ਸ਼੍ਰੀ ਜੋਸ਼ੀ ਨੇ ਪੁੱਡਾ ਦੇ ਅਧਿਕਾਰੀਆਂ ਨੂੰ ਇਲਾਕੇ ਵਿਚ ਨਵਾਂ ਟਿਊਬਵੈਲ ਲਗਾਉਣ ਦੇ ਨਿਰਦੇਸ਼ ਦਿੱਤੇ ।ਇਲਾਕੇ ਦੀ ਵੈਲਫੇਅਰ ਸੁਸਾਇਟੀ ਵੱਲੋਂ ਸ਼੍ਰੀ ਜੋਸ਼ੀ ਨੂੰ ਇਲਾਕੇ ਦੇ ਵਿਕਾਸ ਦੇ ਹੋਰ ਹੋਣ ਵਾਲੇ ਕੰਮਾਂ ਦਾ ਮੰਗ ਪੱਤਰ ਸੋਪਿਆ ਗਿਆ ।ਇਸ ਮੰਗ ਪੱਤਰ ਵਿਚ ਸੁਸਾਇਟੀ ਵਲੋਂ ਸ਼੍ਰੀ ਜੋਸ਼ੀ ਨੂੰ ਇਲਾਕੇ ਦੀਆਂ ਸੜ੍ਹਕਾਂ ਨੂੰ ਮੁੜ ਅਪਡੇਟ /ਨਵਕਰਨ ਕਰਨ, ਨਵਾਂ ਟਿਊਬਵੈਲ ਲਗਾਉਣ, ਸਪੋਰਟਸ ਕੱਲਬ ਲਈ ਸਹਿਯੋਗ ਦੇਣ, ਪਾਰਕਾਂ ਵਿਚ ਨਵੇਂ ਬੈਂਚ ਲਗਾਉਣ ਆਦਿ ਕੰਮਾਂ ਲਈ ਕਿਹਾ ਗਿਆ।ਜਿਸ ਉਪਰੰਤ ਸ਼੍ਰੀ ਜੋਸ਼ੀ ਨੇ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ । ਇਸ ਮੋਕੇ ਤੇ ਕੌਂਸਲਰ ਸੁਖਮਿੰਦਰ ਸਿੰਘ ਪਿੰਟੂ, ਸੁਭਾਸ਼ ਮਹਾਜਨ, ਸz. ਨਵਦੀਪ ਸਿੰਘ, ਡਾ. ਰਾਣਾ, ਡਾ. ਰਾਜਕਮਲ, ਈਸ਼ਰ ਦਾਸ, ਪ੍ਰੇਮ ਕੁਮਾਰ, ਰੋਹਿਤ ਮਲਹੋਤਰਾ, ਸੁਭਾਸ਼ ਅਰੋੜਾ, ਮਨੋਜ ਅਰੋੜਾ, ਡਾ. ਸੰਦੀਪ ਗੁਪਤਾ, ਸੁਖਮਿੰਦਰ ਸਿੰਘ ਪਿੰਕੂ, ਮਨੋਜ ਮਹਾਜਨ, ਗੁਰਪ੍ਰੀਤ ਸਿੰਘ ਮੰਗਾ, ਅਮਿਤ ਪੌਦਾਰ ਆਦਿ ਮੌਜੂਦ ਸਨ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply