Thursday, March 5, 2026

ਮਾਲ ਰੋਡ ਸਕੂਲ ਵਿਖੇ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਸਹਿ ਅਕਾਦਮਿਕ ਮੁਕਾਬਲੇ ਆਯੋਜਿਤ

17 ਸਕੂਲਾਂ ਦੇ ਵਿਦਿਆਰਥੀਆਂ ਨੇ ਕੀਤਾ ਆਪਣੇ ਫ਼ਨ ਦਾ ਮੁਜ਼ਾਹਰਾ

PPN0708201519ਅੰਮ੍ਰਿਤਸਰ, 7 ਅਗਸਤ (ਜਗਦੀਪ ਸਿੰਘ ਸੱਗੂ) – ਵਿਦਿਆਰਥੀਆਂ ਵਿਚ ਉਸਾਰੂ ਰੁਚੀਆਂ ਜਗਾਉਣ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ ਵਿਖੇ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਸਹਿ ਅਕਾਦਮਿਕ ਮੁਕਾਬਲੇ ਕਰਵਾਏ ਗਏ। ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲਂੋ ਕਰਵਾਏ ਇਨ੍ਹਾਂ ਮੁਕਾਬਲਿਆਂ ਵਿਚ ਅੰਮ੍ਰਿਤਸਰ ਦੇ 17 ਸਕੂਲਾਂ ਦੇ ਵਿਦਿਆਰਥੀ ਕਲਾਕਾਰਾਂ ਨੇ ਭਾਸ਼ਣ ਕਲਾ, ਕਵਿਤਾ ਉਚਾਰਨ ਅਤੇ ਸੋਲੋ ਡਾਂਸ ਰਾਹੀਂ ਆਪਣੇ ਫ਼ਨ ਦਾ ਬੇਹਤਰੀਨ ਪ੍ਰਗਟਾਵਾ ਕੀਤਾ। ਸਮਾਗਮ ਦੇ ਸਮਾਪਤੀ ਸਮਾਰੋਹ ਮੌਕੇ ਮੁਖ ਮਹਿਮਾਨ ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਅਕ ਮੁਕਾਬਲਿਆਂ ਦੇ ਕੋਆਰਡੀਨੇਟਰ ਸ੍ਰੀਮਤੀ ਪਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦਿਆਂ ਕਿਹਾ ਕਿ ਇਨ੍ਹਾਂ ਸਹਿ ਅਕਾਦਮਿਕ ਕਿਰਿਆਵਾਂ ਦਾ ਵਿਦਿਆਰਥੀ ਜੀਵਨ ਵਿਚ ਅਹਿਮ ਮੱਹਤਵ ਹੁੰਦਾ ਹੈ। ਕਿਉਂਕਿ ਇਨ੍ਹਾਂ ਨਾਲ ਜਿਥੇ ਵਿਦਿਆਰਥੀ ਦੀ ਪ੍ਰਤਿਭਾ ਵਿਚ ਨਿਖਾਰ ਆਉੇਂਦਾ ਹੈ ਉਥੇ ਨਾਲ ਹੀ ਇਹ ਸਾਡੇ ਵਿਰਸੇ ਅਤੇ ਸਭਿਆਚਾਰ ਦੀਆਂ ਰੱਖਿਅਕ ਵੀ ਹੁੰਦੀਆਂ ਹਨ।  ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਅਧਿਆਪਕਾਂ ਨੂੰ ਪਾਠਕ੍ਰਮ ਦੀ ਸਿੱਖਿਆ ਦੇ ਨਾਲ ਵਿਦਿਆਰਥੀਆਂ ‘ਚ ਸਭਿਆਚਾਰਕ ਗਤੀਵਿਧੀਆਂ ਦੇ ਸੰਚਾਰ ਲਈ ਵੀ ਤਤਪਰ ਰਹਿਣਾ ਚਾਹੀਦਾ ਹੈ। ਕਵਿਤਾ ਮੁਕਾਬਲੇ ‘ਚ ਦੂਜੇ ਵਰਗ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਦੀ ਸਿਮਰਨਪ੍ਰੀਤ ਕੌਰ ਨੇ ਪਹਿਲਾ ਸਥਾਨ, ਪਵਿੱਤਰ ਸੀ. ਸੈ. ਸਕੂਲ ਜੇਠੂਵਾਲ ਦੇ ਗੁਰਪ੍ਰੀਤ ਸਿੰਘ ਨੇ ਦੂਜਾ ਅਤੇ ਸੰਤ ਬਾਬਾ ਬੁੱਢਾ ਸੀ. ਸੈ ਸਕੂਲ ਦੀ ਜੋਤੀ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਮੁਕਾਬਲੇ ਦੇ ਤੀਜੇ ਵਰਗ ਵਿਚ ਸਰਕਾਰੀ ਕੰਨਿਆ ਸੀ ਸੈ. ਸਕੂਲ ਹਾਥੀ ਗੇਟ ਦੇ ਸਿਧਾਂਤ ਨੇ ਦੂਜਾ ਅਤੇ ਸਰਕਾਰੀ ਸਕੂਲ ਜੰਡਿਆਲਾ ਦੇ ਮਹਿਤਾਬ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਭਾਸ਼ਣ ਕਲਾ ਦੇ ਦੂਜੇ ਵਰਗ ਦੇ ਮੁਕਾਬਲੇ ਵਿਚ ਸੇਂਟ ਸੋਲਜਰ ਸਕੂਲ ਜੰਡਿਆਲਾ ਦੀ ਨਵਨੀਤ ਨੇ ਪਹਿਲਾ, ਸੰਤ ਬਾਬਾ ਬੁੱਢਾ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਦੇ ਸਾਹਿਲਪ੍ਰੀਤ ਸਿੰਘ ਨੇ ਦੂਜਾ ਅਤੇ ਪ੍ਰਿਮਰੋਜਿਜ ਸੀ. ਸੈ. ਸਕੂਲ ਕੋਟ ਆਤਮਾ ਰਾਮ ਦੇ ਜਸਕਰਨ ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ਦੇ ਤੀਜੇ ਵਰਗ ਵਿਚ ਆਦਰਸ਼ ਸੀ. ਸੈ. ਸਕੂਲ ਭੁੱਟਰ ਦੀ ਲਵਜਿੰਦਰ ਕੌਰ, ਭਗਤ ਪੂਰਨ ਸਿੰਘ ਸੀ. ਸੈ. ਸਕੂਲ ਦੀ ਮਨਜੋਤ ਕੌਰ ਅਤੇ ਖ਼ਾਲਸਾ ਕਾਲਜ ਸੀ. ਸੈ. ਸਕੂਲ ਦੇ ਕਰਨ ਕੁਮਾਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਸੋਲੋ ਡਾਂਸ ਮੁਕਾਬਲੇ ਦੇ ਦੂਜੇ ਵਰਗ ਵਿਚ ਪਹਿਲਾ ਸਥਾਨ ਸਰਕਾਰੀ ਕੰਨਿਆ ਸੀ. ਸੈ. ਸਕੂਲ ਮਾਲ ਰੋਡ ਦੀ ਰੋਬਨਪ੍ਰੀਤ ਕੌਰ ਨੇ, ਦੂਜਾ ਸਥਾਨ ਪ੍ਰਿਮਰੋਜਿਜ ਸਕੂਲ ਦੀ ਅਵਨੀਤ ਕੌਰ ਨੇ ਅਤੇ ਤੀਜਾ ਸਥਾਨ ਸੇਂਟ ਸੋਲਜਰ ਸਕੂਲ ਦੀ ਸਿਮਰਦੀਪ ਕੌਰ ਨੇ ਹਾਸਲ ਕੀਤਾ । ਜੱਜਾਂ ਦੀ ਭੂਮਿਕਾ ਚਰਨਜੀਤ ਕੌਰ, ਹਰਵਿੰਰ ਕੌਲ ਕਰਤਾਰ ਸਿੰਘ ਜਲੰਧਰ, ਮਨਪ੍ਰੀਤ ਕੌਰ ਬੁੱਟਰ, ਮੰਜੂ ਸ਼ਰਮਾ ਅਤੇ ਰੂਪਤਜਿੰਦਰ ਸਿੰਘ ਨੇ ਨਿਭਾਈ। ਮਾਲ ਰੋਡ ਸਕੂਲ ਦੀਆਂ ਅਧਿਆਪਕਾਵਾਂ ਜਤਿੰਦਰ ਕੌਰ ਤੇ ਰਵਿੰਦਰ ਅਟਵਾਲ ਨੇ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਡਮੁੱਲਾ ਯੋਗਦਾਨ ਪਾਇਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply