
ਅੰਮ੍ਰਿਤਸਰ, 7 ਅਗਸਤ (ਗੁਰਚਰਨ ਸਿੰਘ) ਸਥਾਨਕ ਜੀ.ਟੀ ਰੋਡ ਸਥਿਤ ਅਲੀ ਮੁਹੰਮਦ ਸ਼ੇਖ ਪੀਰ ਜੀ ਦੀ ਦਰਗਾਹ ਵਿਖੇ ਗੱਦੀ ਨਸ਼ੀਨ ਬਾਬਾ ਇੰਦਰ ਸਿੰਘ ਪੁੱਤਰ ਕੱਥਾ ਸਿੰਘ ਜੋ ਕੁੱਝ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ ਦਾ ਕੱਲ੍ਹ ਸ਼ਾਮ ਕਰੀਬ 6.30 ਵਜੇ ਦਰਗਾਹ ਵਿੱਚ ਹੀ ਦਿਹਾਂਤ ਹੋ ਗਿਆ।ਤਕਰੀਬਨ 75 ਸਾਲਾ ਬਾਬਾ ਇੰਦਰ ਸਿੰਘ ਦਾ ਅੰਤਿਮ ਸੰਸਕਾਰ ਦਰਗਾਹ ਵਿੱਚ ਹੀ ਕਰ ਦਿੱਤਾ ਗਿਆ, ਜਿਥੇ ਚਿਖਾ ਨੂੰ ਉਨਾਂ ਦੇ ਵੱਡੇ ਲੜਕੇ ਪਰਮਜੀਤ ਸਿੰਘ ਨੇ ਅਗਨੀ ਦਿਖਾਈ।ਬਾਬਾ ਇੰਦਰ ਸਿੰਘ ਭਾਰਤੀ ਫੌਜ ਵਿਚ ਸੇਵਾ ਨਿਭਾਉਂਦਿਆਂ ਮੇਜਰ ਸੂਬੇਦਾਰ ਵਜੋਂ ਰਿਟਾਇਰ ਹੋਏ ਸਨ, ਇਸ ਲਈ ਇਸ ਮੌਕੇ ਫੌਜ ਦੀ ਇਕ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ।ਇਸ ਮੌਕੇ ਬਾਬਾ ਦਰਸ਼ਨ ਸਿੰਘ, ਨਿਰਮਲ ਸਿੰਘ, ਬਿਲਡਰ ਗੁਰਮੀਤ ਸਿੰਘ, ਸੂਰਜ ਮਲਹੋਤਰਾ, ਬਿਕਰਮ ਮਲਹੋਤਰਾ, ਸਾਂਈ ਬਾਬਾ, ਗੁਰਜੰਟ ਸਿੰਘ ਸਰਪੰਚ, ਮੁਖਤਿਆਰ ਸਿੰਘ ਖਾਲਸਾ, ਨਵਤੇਜ ਸਿੰਘ ਸੁਲਤਾਨਵਿੰਡ, ਨਾਇਕ ਸੂਬੇਦਾਰ ਨੰਦ ਲਾਲ, ਹੌਲਦਾਰ ਸੁਰਿੰਦਰਪਾਲ, ਐਮ.ਡੀ. ਬਾਸਾ, ਡੀ.ਐਮ.ਟੀ.ਵੀ ਕੌਨਣ, ਨੰਬਰਦਾਰ ਦਿਲਬਾਗ ਸਿੰਘ, ਰਤਨ ਸਿੰਘ ਜੇਠੂਵਾਲ, ਨਿਰਮਲ ਸਿੰਘ ਹੈਵਨ ਸਿਟੀ, ਜਰਨੈਲ ਸਿੰਘ ਬਿੱਟੂ, ਸ਼ਰਨ ਸਿੰਘ ਮੱਲ੍ਹੀਆਂ, ਗੁਲਜਾਰ ਸਿੰਘ, ਰਣਜੀਤ ਸਿੰਘ ਠੇਕੇਦਾਰ ਆਦਿ ਮੌਜੂਦ ਸਨ।ਇਸ ਸਮੇਂ ਉਹਨਾਂ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਨੇ ਦੱਸਿਆ ਕਿ ਉਨਾਂ ਦੇ ਪਤੀ 1978 ਵਿੱਚ ਫੋਜ਼ ਵਿੱਚੋਂ ਮੇਜ਼ਰ ਸੂਬੇਦਾਰ ਸੇਵਾ ਮੁਕਤ ਹੋਣ ਤੋਂ ਬਾਅਦ ਲਗਭਗ ਪਿਛਲੇ 50 ਸਾਲ ਤੋਂ ਸ਼ੇਖ ਪੀਰ ਜੀ ਦੀ ਦਰਗਾਹ ਵਿਖੇ ਸੇਵਾ ਨਿਭਾਅ ਰਹੇ ਸਨ ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media