Monday, October 5, 2026

ਉਪਕਾਰ ਸੰਧੂ ਦੀ ਅਗਵਾਈ ‘ਚ ਕੌਂਸਲਰਾਂ ਦੇ ਜਥੇ ਉਪ ਮੁੱਖ ਮੰਤਰੀ ਬਾਦਲ ਨੂੰ ਦੱਸੀਆਂ ਮੁਸ਼ਕਲਾਂ

PPN1008201532
ਅੰਮ੍ਰਿਤਸਰ, 10 ਅਗਸਤ (ਗੁਰਚਰਨ ਸਿੰਘ)-  ਅਕਾਲੀ ਜਥਾ ਜਿਲ੍ਹਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਅਤੇ ਪੇਡਾ ਦੇ ਚੇਅਰਮੈਨ ਸz: ਉਪਕਾਰ ਸਿੰਘ ਸੰਧੂ ਦੀ ਅਗਵਾਈ ਵਿੱਚ ਸਮੂੰਹ ਨਗਰ ਨਿਗਮ ਦੇ ਕੌਂਸਲਰਾਂ ਦਾ ਜਥਾ ਸਥਾਨਕ ਹੋਟਲ ਵਿਖੇ ਸz: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ।ਜਿਸ ਦੌਰਾਨ ਸ਼ਹਿਰ ਦੇ ਲੋਕਾਂ ਦੀਆਂ ਮੰਗਾਂ ਨੂੰ ਉਪ ਮੁੱਖ ਮਤੰਰੀ ਸz. ਬਾਦਲ ਨੂੰ ਦੱਸੀਆਂ।ਇਮਂਾਂ ਮੰਗਾਂ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਚੱਲ ਰਹੇ ਗੰਦੇ ਨਾਲਿਆਂ ਦੀ ਗਾਰ ਨੂੰ ਸਾਫ ਕਰਨ ਵਾਸਤੇ ਬੇਨਤੀ ਕੀਤੀ ਗਈ, ਨਗਰ ਨਿਗਮ ਅੰਮ੍ਰਿਤਸਰ ਦੇ ਪਾਸ ਹੋਏ ਮਤੇ ਅਨੁਸਾਰ ਵੇਰਕਾ ਚੌਂਕ ਤੋਂ ਪਿੰਡ ਮੂਧਲ ਤੇ ਜਿਹੜੀ ਸ਼ਡਿਊਲਡ ਰੋਡ ਕੱਢੀ ਸੀ, ਉਸ ਬਾਰੇ ਦੱਸਿਆ, ਜਿਸ ਬਾਰੇ ਸz. ਬਾਦਲ ਨੇ ਸਬੰਧਤ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਛੇਤੀ-ਛੇਤੀ ਇਸ ਕੰਮ ਨੂੰ ਨੇਪਰੇ ਚਾੜਿਆ ਜਾਵੇ। ਇਸ ਤੋਂ ਇਲਾਵਾ ਪੂਰਬੀ ਹਲਕੇ ਨਾਲ ਸਬੰਧਤ ਵਿਕਾਸ ਕਾਰਜਾਂ ਲਈ ਵਿਸ਼ੇਸ਼ ਪੈਕੇਜ਼ ਦੇਣ ਦੀ ਮੰਗ ਵੀ ਕੀਤੀ ਗਈ ਅਤੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਨੇੜਲੇ ਹੋਟਲਾਂ ਦੇ ਮਾਮਲੇ ਸਬੰਧੀ ਜਿਹੜਾ ਮਤਾ ਨਗਰ ਨਿਗਮ ਤੋਂ ਪਾਸ ਕਰਵਾ ਕੇ ਮਤਾ ਭੇਜਿਆ ਸੀ, ਉਸ ਨੂੰ ਸz: ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦਾ ਗਿਆ।ਇਸ ਮੌਕੇ ਗੁਰਪ੍ਰੀਤ ਸਿੰਘ ਰੰਧਾਵਾ ਚੇਅਰਮੈਨ ਮਾਰਕੀਟ ਕਮੇਟੀ ਅੰਮ੍ਰਿਤਸਰ, ਗੁਰਪ੍ਰਤਾਪ ਸਿੰਘ ਟਿੱਕਾ, ਨਵਦੀਪ ਸਿੰਘ ਗੋਲਡੀ, ਸਮਸ਼ੇਰ ਸਿੰਘ ਸ਼ੇਰਾ, ਕੌਂਸਲਰ ਗਰੁੱਪ ਲੀਡਰ ਸੁਰਿੰਦਰ ਸਿੰਘ ਸੁਲਤਾਨਵਿੰਡ, ਕੌਨਸਲਰ ਅਮਰਜੀਤ ਸਿੰਘ ਭਾਟੀਆ, ਜਸਬੀਰ ਸਿੰਘ, ਬੰਟੀ ਗੰਡੀਵਿੰਡ, ਮਨਮੋਹਨ ਸਿੰਘ, ਅੰਮ੍ਰਿਤਪਾਲ ਸਿੰਘ ਬੱਬਲੂ ਪ੍ਰੈਸ ਸਕੱਤਰ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply