ਬਟਾਲਾ, 12 ਅਗਸਤ (ਨਰਿੰਦਰ ਸਿੰਘ ਬਰਨਾਲ)- ਸਾਉਣ ਦੇ ਮਹੀਨੇ ਦੀ ਮਹੱਤਤਾ ਨੂੰ ਬਰਕਰਾਰ ਰੱਖਦਿਆਂ ਸਾਲਵੇਸ਼ਨ ਆਰਮੀ ਸਕੂਲ ਬਟਾਲਾ ਵਿਖੇ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਦੀ ਸੁਪਤਨੀ ਮੈਡਮ ਕੁਲਦੀਪ ਕੌਰ ਨੇ ਸਾਵਣ ਮੇਲੇ ਦਾ ਸੁਭਆਰੰਭ ਕੀਤਾ। ਇਸ ਦੇ ਨਾਲ ਹੀ ਦਾ ਸਾਲਵੇਸ਼ਨ ਆਰਮੀ ਸੀਨੀਅਰ ਸੰਕੈਡਰੀ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਸਾਉਣ ਦੇ ਮਹੀਨੇ ਦੀ ਮਹਾਨਤਾ ਨੂੰ ਮੁਖ ਰੱੱਖਦਿਆਂ ਤਿਉਹਾਰ ਪੂਰੀਆਂ ਰੀਝਾਂ ਤੇ ਸੱਧਰਾਂ ਨਾਲ ਮਨਾਇਆ ਗਿਆ।ਤੀਆਂ ਦਾ ਤਿਉਹਾਰ ਤੇ ਛਿੰਝ ਦਾ ਮਹੋਲ ਸਿਰਜਨ ਵਿਚ ਪ੍ਰਬੰਧਕਾਂ ਨੇ ਪੂਰੀ ਕੋਸਿਸ਼ ਕੀਤੀ।ਪ੍ਰੋਗਰਾਮ ਦਾ ਮੁੱਖ ਪ੍ਰਬੰਧਕ ਕੈਪਟਨ ਰੌਬਰਟ ਮਸੀਹ ਅਤੇ ਕੈਪਟਨ ਸੁਨੀਤ ਮਸੀਹ ਮੈਨੇਜਰ ਨੇ ਸਾਉਣ ਮਹੀਨੇ ਸਬੰਧੀ ਵਿਸ਼ੇਸ ਜਾਣਕਾਰੀ ਦਿਤੀ।ਇਸ ਮੌਕੇ ਮੈਡਮ ਮਲਕੀਤ ਕੌਰ, ਸੁਨੀਤਾ, ਕਿਰਨ ਬਾਲਾ, ਸੋਨੀਆ ਪੌਲ, ਸਿਮਰਨਜੀਤ ਕੌਰ, ਮੈਡਮ ਕੰਵਲਜੀਤ ਕੌਰ, ਕੁਲਦੀਪ ਕੁਮਾਰ,ਹੀਰਾ ਮਸੀਹ ਅਤੇ ਰਾਹੁਲ ਤੇ ਰਜਿੰਦਰਪਾਲ ਸਿੰਘ ਆਦਿ ਹਾਜ਼ਰ ਸਨ।ਇਸ ਪ੍ਰੋਗਰਾਮ ਦੇ ਅਖੀਰ ਵਿਚ ਮੈਡਮ ਕੁਲਦੀਪ ਕੌਰ ਤੇ ਕਿਰਨ ਬਾਲਾ ਦਾ ਸਕੂਲ ਪ੍ਰਬੰਧਕਾਂ ਵੱਲੋ ਸਨਮਾਨ ਕੀਤਾ ਗਿਆ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media