Saturday, April 25, 2026

ਧਾਲੀਵਾਲ ਵਿਖੇ ਨੌਜਵਾਨ ਵਰਗ ਦਾ ਖੇਡਾਂ ਤੇ ਜਿੰਮ ਪ੍ਰਤੀ ਵੱਧ ਰਿਹਾ ਹੈ ਰੁਝਾਨ- ਪ੍ਰਧਾਨ ਪ੍ਰਭ ਧਾਲੀਵਾਲ

100 ਦੇ ਕਰੀਬ ਨੌਜਵਾਨ ਅਤੇ ਛੋਟੇ ਬੱਚੇ ਹਿੱਸਾ ਲੈ ਰਹੇ ਹਨ ਖੇਡਾਂ ਦੇ ਕੈਂਪ ‘ਚ’

PPN1208201517ਪੱਟੀ, 12 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਦੇ ਨੇੜਲੇ ਪਿੰਡ ਧਾਲੀਵਾਲ ਦੇ ਨੌਜਵਾਨ ਤੰਦਰੁਸਤੀ ਅਤੇ ਸ਼ਰੀਰਕ ਫਿਟਨੈਂਸ ਲਈ ਰੋਜ਼ਾਨਾ ਭਾਰੀ ਗਿਣਤੀ ਵਿੱਚ ਜਿੰਮ ਜਾ ਰਹੇ ਹਨ।ਅਤੇ ਉਨਾਂ ਨੂੰ ਵੇਖ ਕੇ ਛੋਟੇ ਬੱਚਿਆ ਨੇ ਵੀ ਖੇਡਾਂ ਦੇ ਕੈਂਪ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ।ਇਹਨਾਂ ਸ਼ਬਦਾ ਦਾ ਪ੍ਰਗਟਾਵਾ ਧਾਲੀਵਾਲ ਸਪੋਰਟਸ ਕੱਲਬ ਦੇ ਪ੍ਰਧਾਨ ਅਤੇ ਖੇਡ ਕੈਂਪ ਦੇ ਮੁੱਖ ਪ੍ਰਬੰਧਕ ਪ੍ਰਭਜੋਤ ਸਿੰਘ ਧਾਲੀਵਾਲ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ।ਇਸ ਮੌਕੇ ਪ੍ਰਭਜੋਤ ਸਿੰਘ ਨੇ ਕਿਹਾ ਕਿ ਧਾਲੀਵਾਲ ਸਪੋਰਟਸ ਕੱਲਬ ਦੇ ਸਮੂਹ ਮੈਂਬਰ ਅਤੇ ਆਹੁਦੇਦਾਰ ਪਿਛਲੇ 15 ਸਾਲਾ ਤੋ ਨੌਜਵਾਨਾਂ ਨੂੰ ਖੇਡਾ ਨਾਲ ਜੋੜਨ ਲਈ ਨਿਰਸਵਾਰਥ ਸੇਵਾ ਕਰਦੇ ਆ ਰਹੇ ਹਨ।ਜਿਸ ਦਾ ਲਾਭ ਇਲਾਕੇ ਦੇ ਨੌਜਵਾਨ ਫੌਜ ਭਰਤੀ, ਪੋੰਜਾਬ ਪੁਲਿਸ ਅਤੇ ਪੰਜਾਬ ਦੀਆਂ ਮਸ਼ਹੂਰ ਕਬੱਡੀ ਅਕੈਡਮੀਆਂ ‘ਚ’ ਭਰਤੀ ਹੋ ਕੇ ਹਾਸਿਲ ਕਰ ਰਹੇ ਹਨ।ਧਾਲੀਵਾਲ ਨੇ ਕਿਹਾ ਕਿ ਖੇਡਾਂ ਰਾਹੀ ਨੌਜਵਾਨ ਪੀੜੀ ਨੂੰ ਨਸ਼ਿਆਂ ਵਰਗੀ ਨਾ-ਮੁਰਾਦ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ ‘ਤੇ ਵਿਹਲੇ ਸਮੇਂ ਦਾ ਸਦ-ਉਪਯੋਗ ਕੀਤਾ ਜਾ ਸਕਦਾ ਹੈ।ਨੌਜਵਾਨਾਂ ਨੂੰ ਸਰੀਰਕ ਤੇ ਮਾਨਸਿਕ ਫਿਟਨੈਸ ਲਈ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ।ਉਨਾਂ ਦੱਸਿਆ ਕਿ 100 ਦੇ ਕਰੀਬ ਨੌਜਵਾਨ ਅਤੇ ਬੱਚੇ ਇਸ ਖੇਡ ਕੈਪ ਵਿੱਚ ਹਿੱਸਾ ਲੈ ਰਹੇ ਹਨ।
ਇਸ ਮੌਕੇ ਪਿੰਡ ਦੇ ਸਮੂਹ ਨੌਜਵਾਨ ਵਰਗ, ਬੱਚੇ ਅਤੇ ਸਪੋਰਟਸ ਕੱਲਬ ਦੇ ਮੈਂਬਰਾਂ ਵੱਲੋ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬੀਬਾ ਪ੍ਰਨੀਤ ਕੌਰ ਕੈਰੋਂ ਅਤੇ ਇੰਚਾਰਜ਼ ਗੁਰਸੰਨਦੀਪ ਸਿੰਘ ਸੰਨੀ ਗਰੇਵਾਲ ਦਾ ਕੱਲਬ ਨੂੰ ਜਿੰਮ ਅਤੇ ਖੇਡਾਂ ਦਾ ਸਮਾਨ ਮੁਹੱਈਆਂ ਕਰਵਾਉਣ ਤੇ ਧੰਨਵਾਦ ਕੀਤਾ।ਇਸ ਮੌਕੇ ਧਾਲੀਵਾਲ ਸਪੋਰਟਸ ਕਲੱਬ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਤੋ ਇਲਾਵਾ ਦਵਿੰਦਰ ਸਿੰਘ ਭਲਵਾਨ, ਸੰਦੀਪ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸਤਨਾਮ ਸਿੰਘ, ਗੁਰਜੰਟ ਸਿੰਘ, ਪਰਮਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਿਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply