Monday, September 7, 2026

ਅੱਧੀ ਜੰਗ ਚ ਨਹੀਂ ਬਦਲੇ ਜਾਂਦੇ ਜਰਨੈਲ – ਜੇਤਲੀ

ਕਾਂਗਰੇਸ ਦੇ ਕੋਲ ਕਹਿਣ ਲਈ ਕੁਛ ਨਹੀਂ ਤੇ ਬਦਲ ਰਹੇ ਹਨ ਕੈਪਟਨ

ਵਾਰਡ ਨੰਬਰ 45 ਚ ਕੀਤੀ ਜੇਤਲੀ ਨੇ ਕਾਂਗਰੇਸ ਤੇ ਟਿੱਪਣੀ

PPN160401
ਅੰਮ੍ਰਿਤਸਰ, 16 ਅਪ੍ਰੈਲ (ਜਗਦੀਪ ਸਿੰਘ)- ਅਕਾਲੀ-ਭਾਜਪਾ ਉਮੀਦਵਾਰ ਅਰੂਣ ਜੇਤਲੀ ਨੇ ਕਾਂਗਰਸ ਵੱਲੋ ਕਪਤਾਨ ਬਦਲਣ ਦੇ ਟਿੱਪਣੀ ਕਰਦਿਆਂ ਕਿਹਾ ਕਿ ਕ੍ਰਿਕੇਟ ਦੇ ਮੈਚ, ਮੈਦਾਨ ਚ ਜੰਗ ਅਤੇ ਚੋਣੀ ਲੜਾਈ ਇੱਕੋ ਜਿਹੀ ਹੁੰਦੀ ਹੈ ਜਿਸਦੇ ਤਹਿਤ ਵਿੱਚਕਾਰ ਨਾਂ ਤੇ ਕਪਤਾਨ ਬਦਲੇ ਜਾਂਦੇ ਹਨ ਅਤੇ ਨਾਂ ਹੀ ਜਰਨੈਲ ਬਦਲੇ ਜਾਂਦੇ ਹਨ। ਸ਼੍ਰੀ ਜੇਤਲੀ ਵਾਰਡ ਨੰਬਰ 45 ਚ ਰਾਕੇਸ਼ ਵੈਦ ਦੀ ਅਗੁਵਾਈ ਹੇਠ ਹੋਈ ਰੈਲੀ ਦੇ ਦੌਰਾਣ ਸੰਬੋਧਨ ਕਰ ਰਹੇ ਸੀ। ਸ਼੍ਰੀ ਜੇਤਲੀ ਨੇ ਕਾਂਗਰੇਸ ਵੱਲੋ ਰਾਹੁਲ ਗਾਂਧੀ ਨੂੰ ਬੈਕਫੁਟ ਦੇ ਕਰਣ ਅਤੇ ਸੋਨੀਆਂ ਗਾਂਧੀ ਦਾ ਭਾਸ਼ਣ ਹਰ ਟੀਵੀ ਚੈਨਲ ਤੇ ਦਿਖਾਉਣ ਤੇ ਟਿੱਪਣੀ ਕਰਦਿਆਂ ਕਿਹਾ ਕਿ ਚੌਣੀ ਮੈਦਾਨ ਅਜਿਹਾ ਸਥਾਨ ਹੈ ਜਿਸਦੇ ਤਹਿਤ ਵਿੱਚਕਾਰ ਲੀਡਰ ਨਹੀਂ ਬਦਲੇ ਜਾਂਦੇ। ਚੌਣੀ ਦੌਰ ਚ ਟਰੇਨਿੰਗ ਨਹੀਂ ਦਿੱਤੀ ਜਾਂਦੀ ਜੋ ਕਿ ਕਾਂਗਰੇਸ ਅਤੇ ਸੋਨੀਆਂ ਗਾਂਧੀ ਰਾਹੁਲ ਦੇ ਨਾਲ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਕਾਂਗਰੇਸ ਦੇ ਕੋਲ ਕਹਿਣ ਲਈ ਕੁਛ ਨਹੀਂ ਹੈ ਅਤੇ ਉਹ ਸੋਚ ਰਹੀ ਹੈ ਕਪਤਾਨ ਬਦਲਕੇ ਇੱਕ ਵਾਰ ਫਿਰ ਲੋਕਾਂ ਨੂੰ ਬੇਵਕੂਫ ਬਣਾ ਲੈਣਗੇ। ਐਨ.ਡੀ.ਏ ਅਤੇ ਸ਼੍ਰੀ ਨਰੇਂਦਰ ਮੋਦੀ ਦੀ ਵੱਧਰੀ ਲਹਿਰ ਤੇ ਬੋਦਲੇ ਹੋੱ ਸ਼੍ਰੀ ਜੇਤਲੀ ਨੇ ਕਿਹਾ ਕਿ ਸਰਵੇਖਣਾਂ ਨੂੰ ਪਤਾ ਲੱਗਦਾ ਹੈ ਕਿ ਬੀਜੇਪੀ 226 ਸੀਟਾਂ ਅਤੇ ਐਨਡੀਏ 275 ਸੀਟਾਂ ਨਾਲ ਜਿੱਤ ਹਾਸਿਲ ਕਰੇਗੀ। ਕਾਂਗਰੇਸ ਦੀ ਭ੍ਰਸ਼ਟ ਸਰਕਾਰ ਦੇ ਕਾਰਣ ਲੋਕ ਹੁਣ ਬਦਲਾਵ ਚਾਹੁੰਦੇ ਹਨ ਅਤੇ ਇੱਕ ਸਥਾਈ ਸਰਕਾਰ ਚਾਹੁੰਦੇ ਹਨ। ਐਫਡੀਆਈ ਤੇ ਵਿਚਾਰ ਰਖਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਨਾਲ 4 ਕਰੋੜ ਛੋਟੇ ਵਪਾਰੀਆਂ ਤੇ ਸੀੱਧਾ ਅਸਰ ਪਵੇਗਾ ਜਿਸਦੇ ਤਹਿਤ ਪਰ ਪਰਿਵਾਰ ਦੇ ਲਗਭਗ 5 ਮੈਂਬਰ ਹੁੰਦੇ ਹਨ ਅਤੇ ਇਹ ਆਂਕੜਾ 20 ਕਰੋੜ ਹੋਵੇਗਾ ਅਰਥਾਤ ਭਾਰਤ ਦੀ ਆਬਾਦੀ 1/6ਵਾਂ ਹਿੱਸਾ ਐਫਡੀਆਈ ਦੀ ਭੇਂਟ ਚੜ ਜਾਵੇਗਾ। ਕਾਂਗਰੇਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਤੇ ਟਿਪੱਣੀ ਕਰਦਿਆਂ ਸ਼੍ਰੀ ਜੇਤਲੀ ਨੇ ਕਿਹਾ ਕਿ ਕੈਪਟਨ ਸਿਰਫ ਤੂ ਤੂ ਮੈਂ ਦੀ ਲੜਾਈ ਲੜਨਾ ਚਾਹੁੰਦਾ ਹੈ, ਉਹ ਬਿਨਾ ਆਧਾਰਤ ਮੁੱਦਿਆਂ ਦੇ ਬੋਲ ਰਿਹਾ ਹੈ ਜਦਕਿ ਕਾਂਗਰੇਸ ਦੇ ਵੱਲੋ ਜੋ ਜਨਤਾ ਦਾ ਹਾਲ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਮੂਲਭੂਤ ਸਵਿਧਾਵਾਂ ਵੀ ਨਹੀਂ ਮਿਲ ਰਹੀਆਂ ਉਹਨਾਂ ਤੇ ਸ਼ਾਇਦ ਕੈਪਟਨ ਸਾਹਿਬ ਇਸਲਈ ਨਹੀਂ ਬੋਲ ਰਹੇ ਕਿ ਉਹਨਾਂ ਕੋਲ ਕੁਛ ਬੋਲਣ ਲਈ ਹੀ ਨਹੀਂ ਹੈ। ਜੇਕਰ ਉਹ ਵਾਕਈ ਖੁਦ ਨੂੰ ਅੰਮ੍ਰਿਤਸਰ ਦੇ ਲੋਕਾਂ ਦਾ ਹਿਤੈਸ਼ੀ ਮੰਨਦੇ ਹਨ ਤਾਂ ਫਿਰ ਸ਼੍ਰੀ ਜੇਤਲੀ ਤੇ ਟਿੱਪਣੀ ਕਰਣ ਦੀ ਬਜਾਏ ਅੰਮ੍ਰਿਤਸਰ ਦੇ ਲੋਕਾਂ ਨੂੰ ਆ ਰਹੀ ਮੁਸ਼ਕੀਲਾਂ ਦਾ ਹਲ ਕੱਢਣ ਅਤੇ ਅਜੰਡਾ ਦੱਸਣ। ਇਸ ਮੌਕੇ ਤੇ ਰਜਿੰਦਰ ਮੋਹਨ ਛੀਨਾ, ਹਲਕਾ ਇੰਚਾਰਜ ਤਰੂਣ  ਚੁਗ, ਇੰਦਰਬੀਰ ਸਿੰਘ ਬੁਲਾਰੀਆ ਦੇ ਨਾਲ ਹੋਰ ਮੌਜੂਦ ਸੀ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply