Wednesday, December 31, 2025

ਬੱਸ ਵਲੋਂ ਕੁਚਲ ਦਿਤੇ ਜਾਣ ਤੇ ਸਾਈਕਲ ਸਵਾਰ ਦੀ ਮੌਕੇ ‘ਤੇ ਮੌਤ

PPN150430
PPN150431
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਸਥਾਨਕ ਤਰਨ ਤਾਰਨ ਰੋਡ ਸਥਿਤ ਗਿਲਵਾਲੀ ਵਿਖੇ ਹੋਏ ਇਕ ਸੜਕ ਹਾਦਸੇ ਦੌਰਾਨ ਇੱਕ ਸਾਈਕਲ ਸਵਾਰ ਦੀ ਇੱਕ ਨਿੱਜੀ ਬੱਸ ਹੇਠ ਆ ਜਾਣ ‘ਤੇ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਰੋਹ ਵਿੱਚ ਆਏ ਲੋਕਾਂ ਵਲੋਂ  ਬੱਸ ਨੂੰ ਅੱਗ ਲਾ ਕੇ ਸਾੜ ਦਿਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਤਰਨ ਤਾਰਨ ਜਾ ਰਹੀ ਨਿਊ ਦੀਪ ਕੰਪਨੀ ਦੀ ਬੱਸ ਨੰਬਰ ਪੀ.ਬੀ.30-9378 ਗਿਲਵਾਲੀ ਪਿੰਡ ਨੇੜੇ ਪੁੱਜੀ ਤਾਂ ਸਾਈਕਲ ਸਵਾਰ ਨੂੰ ਬੱਸ ਦੇ ਡਰਾਈਵਰ ਨੇ ਹੇਠਾਂ ਦੇ ਕੇ ਕੁਚਲ ਦਿਤਾ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ ਅਤੇ  ਗੁਸੇ ਵਿੱਚ ਆਏ ਲੋਕਾਂ ਨੇ ਬੱਸ ਜਿਸ ਵਿੱਚ 50 ਦੇ ਕਰੀਬ ਸਵਾਰੀਆਂ ਸਨ, ਨੂੰ ਅੱਗ ਦੇ ਹਵਾਲੇ ਕਰ ਦਿਤਾ। ਅੱਗ ਲੱਗਣ ਨਾਲ ਇਹ ਬੱਸ ਪੂਰੀ ਤਰਾਂ ਸੜ ਕੇ ਸਵਾਹ ਹੋ ਗਈ । ਮੌਕੇ ਪੁਲਿ ਚੌਕੀ ਚਾਟੀਵਿੰਡ ਤੇ ਕੋਟ ਮਿੱਤ ਸਿੰਘ ਦੀ ਪੁਲਿਸ ਸਮੇਤ ਪੁੱਜੇ ਡੀ.ਐਸ ਢਿਲੋਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ 65 ਸਾਲਾ ਗੁਰਦੀਪ ਸਿੰਘ ਵਾਸੀ ਪਿੰਡ ਗਿਲਵਾਲੀ ਵਜੋਂ ਹੋਈ ਹੈ । ਜੋ ਸਾਈਕਲ ਤੇ ਆਪਣੇ ਭਤੀਜੇ ਨੂੰ ਸਕੂਲੋਂ ਲੈਣ ਜਾ ਰਿਹਾ ਸੀ। ਸ੍ਰ. ਢਿਲੋਂ ਨੇ ਕਿਹਾ ਕਿ ਪੁਲਿਸ ਵਲੋਂ ਮ੍ਰਿਤਕ ਦੇ ਭਰਾ ਸੁਰਜੀਤ ਸਿੰਘ ਦੇ ਬਿਆਨਾਂ ਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਰੰਭ ਦਿਤੀ ਹੈ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply