Wednesday, April 29, 2026

ਗੁੰਮਸ਼ੁਦਾ ਲੜਕੀ ਸਿਮਰਜੀਤ ਕੌਰ ਦੀ ਇਤਲਾਹ ਦੇਣ ਦੀ ਪੁਕਾਰ – ਕਿਸ਼ਨ ਕੌਰ

PPN1308201523

ਅੰਮ੍ਰਿਤਸਰ, 13 ਅਗਸਤ (ਗੁਰਪ੍ਰੀਤ ਸਿੰਘ) – ਕਿਸ਼ਨ ਕੌਰ ਪਤਨੀ ਰਘਬੀਰ ਸਿੰਘ ਵਾਸੀ ਸੰਗਰ ਥਾਣਾ ਦਾਈਵਾਲ ਜ਼ਿਲ੍ਹਾ ਗੁਰਦਾਸਪੁਰ ਨੇ ਜਾਣਕਾਰੀ ਦਿੱਤੀ ਕਿ ਉਹ ਆਪਣੀ ਲੜਕੀ ਸਿਮਰਜੀਤ ਕੌਰ ਨਾਲ ਮਿਤੀ 30-05-2015 ਨੂੰ ਡੇਰਾ ਬਿਆਸ ਆਈ ਸੀ, ਜਿਥੇ ਭੀੜ ਵਿੱਚ ਦਿਮਾਗੀ ਤੌਰ ਤੇ ਠੀਕ ਨਾ ਹੋਣ ਕਰਕੇ ਸਿਮਰਜੀਤ ਕੌਰ ਗੁੰਮ ਹੋ ਗਈ।ਜਿਸ ਦੀ ਹੁਣ ਤੀਕ ਉਹ ਭਾਲ ਕਰ ਰਹੇ ਹਨ।ਉਨ੍ਹਾਂ ਆਪਣੀ ਲੜਕੀ ਬਾਰੇ ਦੱਸਿਆ ਕਿ ਉਸ ਦੀ ਉਮਰ 30 ਸਾਲ, ਕੱਦ 5-2 ਇੰਚ, ਰੰਗ ਕਣਕ ਭਿੰਨਾ, ਸਰੀਰ ਪਤਲਾ ਤੇ ਉਸ ਨੇ ਕਰੀਮ ਰੰਗ ਦਾ ਸੂਟ ਪਾਇਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਸਿਮਰਜੀਤ ਕੌਰ ਦੇ ਗੁੰੰਮ ਹੋਣ ਸਬੰਧੀ ਉਨ੍ਹਾਂ ਨੂੰ ਕਿਸੇ ‘ਤੇ ਸ਼ੱਕ ਨਹੀਂ ਹੈ।ਇਸ ਸਬੰਧੀ ਥਾਣਾ ਬਿਆਸ ਵਿਖੇ ਮਿਤੀ 5-06-2015 ਨੂੰ ਰਿਪੋਰਟ ਦਰਜ ਕਰਵਾਈ ਗਈ ਹੈ ਤੇ ਜੇਕਰ ਕਿਸੇ ਨੂੰ ਕੋਈ ਸੂਚਨਾ ਮਿਲਦੀ ਹੈ ਤਾਂ ਉਹ ਮੁੱਖ ਅਫਸਰ ਥਾਣਾ ਬਿਆਸ (97800-11467), ਮੁੱਖ ਮੁਨਸ਼ੀ ਥਾਣਾ ਬਿਆਸ (97800-03317), ਕਿਸ਼ਨ ਕੌਰ (87288-21323) ਤੇ ਸ. ਗੁਰਨਾਮ ਸਿੰਘ (98729-40613) ਨਾਲ ਦਿੱਤੇ ਨੰਬਰਾਂ ‘ਤੇ ਸੰਪਰਕ ਕਰਕੇ ਜਾਣਕਾਰੀ ਦੇ ਸਕਦਾ ਹੈ।ਕਿਸ਼ਨ ਕੌਰ ਨੇ ਕਿਹਾ ਕਿ ਉਹ ਬਹੁਤ ਗਰੀਬ ਹੈ ਤੇ ਉਸ ਦੇ ਲਈ ਸਿਮਰਜੀਤ ਕੌਰ ਨੂੰ ਲੱਭਣਾ ਮੁਸ਼ਕਿਲ ਹੈ।ਉਸ ਨੇ ਕਿਹਾ ਕਿ ਪੁਲਿਸ ਜਾਂ ਜਿਸ ਕਿਸੇ ਨੂੰ ਪਤਾ ਲੱਗੇ ਉਹ ਮੇਰੀ ਬੇਟੀ ਸਿਮਰਜੀਤ ਕੌਰ ਦੀ ਇਤਲਾਹ ਦੇਵੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply